hike ''ਤੇ ਰੋਜ਼ ਭੇਜੇ ਜਾਂਦੇ ਹਨ ਇਕ ਅਰਬ ਮੈਸੇਜ
Wednesday, Dec 02, 2015 - 05:25 PM (IST)

ਨਵੀਂ ਦਿੱਲੀ— ਮੈਸੇਜਿੰਗ ਐਪ ਅਤੇ ਤੇਜ਼ੀ ਨਾਲ ਵਧਣ ਵਾਲੀ ਇੰਟਰਨੈੱਟ ਕੰਪਨੀ hike ਨੇ ਦਾਅਵਾ ਕੀਤਾ ਹੈ ਕਿ ਉਸ ਦੇ ਐਪ ਰਾਹੀਂ ਹਰ ਰੋਜ਼ ਇਕ ਅਰਬ ਮੈਸੇਜ ਭੇਜੇ ਜਾਂਦੇ ਹਨ।
ਕੰਪਨੀ ਨੇ ਜਾਰੀ ਬਿਆਨ ''ਚ ਕਿਹਾ ਕਿ ਇਸ ਤਰ੍ਹਾਂ ਹਰ ਮਹੀਨੇ ਐਪ ਰਾਹੀਂ 30 ਅਰਬ ਮੈਸੇਜ ਭੇਜੇ ਜਾਂਦੇ ਹਨ। ਉਸ ਨੇ ਇਹ ਪ੍ਰਾਪਤੀ ਸਿਰਫ 3 ਮਹੀਨਿਆਂ ''ਚ ਹਾਸਿਲ ਕੀਤਾ ਹੈ। ਉਸ ਨੇ ਕਿਹਾ ਕਿ ਸਤੰਬਰ 2014 ਤਕ ਹਰ ਮਹੀਨੇ ਭੇਜੇ ਜਾਣ ਵਾਲੇ ਮੈਸੇਜਿਸ ਦੀ ਗਿਣਤੀ 10 ਅਰਬ ਸੀ ਜੋ ਅਗਸਤ 2015 ''ਚ ਵੱਧ ਕੇ 20 ਅਰਬ ਅਤੇ ਨਵੰਬਰ 2015 ''ਚ ਵੱਧ ਕੇ 30 ਅਰਬ ਪਹੁੰਚ ਗਈ। ਉਸ ਨੇ ਕਿਹਾ ਕਿ ਮੈਸੇਜਿਸ ਦੇ ਅਦਾਨ-ਪ੍ਰਦਾਨ ''ਚ ਐਪ ਦੇ ਨਵੇਂ ਵਰਜਨ ''ਹਾਇਕ 4.0'' ਦੀ ਲਾਂਚਿੰਗ ਤੋਂ ਬਾਅਦ ਤੇਜ਼ੀ ਆਈ ਹੈ। ਇਸ ਰਾਹੀਂ 100 ਲੋਕ ਗਰੁੱਪ ਕਾਲ ਕਰ ਸਕਦੇ ਹਨ। ਐਪ ਦਾ ਇਹ ਵਰਜਨ ਗੂਗਲ ਪਲੇਅ ਸਟੋਰ ਅਤੇ ਆਈ.ਓ.ਐੱਸ. ਐਪ ਸਟੋਰ ''ਤੇ ਉਪਲੱਬਧ ਹੈ।
ਕੰਪਨੀ ਦੇ ਸੰਸਥਾਪਕ ਅਤੇ ਮੁਖੀ ਕਾਰਜਾਕਾਰੀ ਅਧਿਕਾਰੀ ਕੇਵਿਨ ਭਾਰਤੀ ਮਿੱਤਲ ਨੇ ਕਿਹਾ ਕਿ ਅਸੀਂ ਲੋਕ ਰੋਜ਼ਾਨਾ ਇਕ ਅਰਬ ਮੈਸੇਜਿਸ ਦਾ ਅਦਾਨ-ਪ੍ਰਦਾਨ ਕਰਵਾ ਰਹੇ ਹਾਂ। ਇਹ ਛੋਟੀ ਪ੍ਰਾਪਤੀ ਨਹੀਂ ਹੈ। ਅਸੀਂ ਉਮੀਦ ਦੇ ਅਨੁਰੂਪ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।