Hero Xtreme 160R ਭਾਰਤ ’ਚ ਲਾਂਚ, ਕੀਮਤ 99,950 ਰੁਪਏ ਤੋਂ ਸ਼ੁਰੂ
Thursday, Jul 02, 2020 - 02:02 PM (IST)
ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਨਵੀਂ Xtreme 160R ਬਾਈਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸ਼ਾਨਦਾਰ ਬਾਈਕ ਦੀ ਕੀਮਤ 99,950 ਰੁਪਏ ਰੱਖੀ ਗਈ ਹੈ। ਇਸ ਦੀ ਟੈਸਟ ਰਾਈਡ ਲਈ ਕੰਪਨੀ ਨੇ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਦੋ ਮਾਡਲਾਂ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਸ਼ੁਰੂਆਤੀ ਮਾਡਲ ’ਚ ਫਰੰਟ ਡਿਸਕ ਮਿਲੇਗੀ ਉਥੇ ਹੀ ਟਾਪ ਮਾਡਲ ’ਚ ਰੀਅਰ ਡਿਸਕ ਬ੍ਰੇਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪਰ ਇਸ ਦੀ ਕੀਮਤ 1,03,500 ਰੁਪਏ ਦੱਸੀ ਗਈ ਹੈ। ਦੋਵਾਂ ਹੀ ਮਾਡਲਾਂ ’ਚ ਸਿੰਗਲ ਚੈਨਲ ਏ.ਬੀ.ਐੱਸ. ਸਟੈਂਡਰਡ ਰੂਪ ਨਾਲ ਮਿਲੇਗਾ।
ਸ਼ਾਨਦਾਰ ਡਿਜ਼ਾਇਨ
ਹੀਰੋ ਐਕਸਟਰੀਮ 160R ਨੂੰ ਫਰੰਟ ਤੋਂ ਕਾਫੀ ਆਕਰਸ਼ਿਤ ਲੁਕ ਦਿੱਤੀ ਗਈ ਹੈ। ਇਸ ਵਿਚ ਐੱਲ.ਈ.ਡੀ. ਹੈੱਡਲੈਂਪ ਅਤੇ ਐੱਲ.ਈ.ਡੀ. ਟੇਲਲੈਂਪ ਦੀ ਵਰਤੋਂ ਕੀਤੀ ਗਈ ਹੈ। ਇਸ ਬਾਈਕ ’ਚ ਆਕਰਸ਼ਿਤ ਫਿਊਲ ਟੈਂਕ ਨਾਲ ਰੀਅਰ ਵਾਲੇ ਹਿੱਸੇ ਨੂੰ ਕਾਫੀ ਪਤਲਾ ਵੀ ਰੱਖਿਆ ਗਿਆ ਹੈ। ਡਿਜੀਟਲ ਸਪੀਡੋਮੀਟਰ ਨਾਲ ਆਉਣ ਵਾਲੀ ਇਸ ਬਾਈਕ ’ਚ ਸਾਈਡ ਸਟੈਂਡ ਇੰਜਣ ਕੱਟ ਆਫ ਤਕਨੀਕ ਨੂੰ ਵੀ ਜੋੜਿਆ ਗਿਆ ਹੈ।
ਇੰਜਣ
ਹੀਰੋ ਐਕਸਟਰੀਮ 160R ਦੇ ਇੰਜਣ ਦੀ ਗੱਲ ਕਰੀਏ ਤਾਂ ਇਹ ਬੀ.ਐੱਸ.-6 ਅਨੁਕੂਲ 160 ਸੀਸੀ, ਏਅਰ ਕੂਲਡ, ਫਿਊਲ ਇੰਜੈਕਟਿਡ ਇੰਜਣ ਹੈ ਜੋ 8500 ਆਰ.ਪੀ.ਐੱਮ. ’ਤੇ 15 ਬੀ.ਐੱਚ.ਪੀ. ਦੀ ਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ।
ਸਸਪੈਂਸ਼ਨ
ਸਸਪੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਸਸਪੈਂਸ਼ਨ ਲਗਾਇਆ ਗਿਆ ਹੈ। ਹੀਰੋ ਐਕਸਟਰੀਮ 160R ਨੂੰ ਤਿੰਨ ਰੰਗਾਂ- ਲਾਲ, ਚਿੱਟੇ ਅਤੇ ਨੀਲੇ ’ਚ ਖ਼ਰੀਦਿਆ ਜਾ ਸਕਦਾ ਹੈ।
4.7 ਸਕੰਟਾਂ ’ਚ ਫੜ੍ਹੇਗੀ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ
ਹੀਰੋ ਐਕਸਟਰੀਮ 160R ਦਾ ਭਾਰ 138.5 ਕਿਲੋਗ੍ਰਾਮ ਹੈ ਅਤੇ ਇਹ ਬਾਈਕ ਸਿਰਫ਼ 4.7 ਸਕਿੰਟਾਂ ’ਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ੍ਹ ਲੈਂਦੀ ਹੈ। ਭਾਰਤੀ ਬਾਜ਼ਾਰ ’ਚ ਇਸ ਬਾਈਕ ਦਾ ਮੁਕਾਬਲਾ ਸੁਜ਼ੂਕੀ ਜਿਕਸਰ, ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 4ਵੀ ਅਤੇ ਯਾਮਾਹਾ FZ V3 ਨਾਲ ਹੋਵੇਗਾ।