Hero Splendor ਨੇ ਹੋਂਡਾ ਐਕਟਿਵਾ ਨੂੰ ਪਛਾੜਿਆ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ

01/18/2020 4:58:42 PM

ਆਟੋ ਡੈਸਕ– ਆਟੋਮੋਬਾਇਲ ਸੈਕਟਰ ਇਨ੍ਹੀ ਦਿਨੀਂ ਸਲੋਡਾਊਨ ਦੇ ਦੌਰ ’ਚੋਂ ਲੰਘ ਰਿਹਾ ਹੈ। ਸਲੋਡਾਊਨ ਦੇ ਬਾਵਜੂਦ ਭਾਰਤੀ ਬਾਜ਼ਾਰ ’ਚ ਟੂ-ਵ੍ਹੀਲਰ ਦੀ ਸੇਲ ਕਾਫੀ ਚੰਗੀ ਰਹੀ। ਗੱਲ ਕਰੀਏ ਜੇਕਰ ਦਸੰਬਰ ਦੀ ਵਿਕਰੀ ਦੀ ਤਾਂ ਹੀਰੋ ਦੀਆਂ ਦੋ ਬਾਈਕਸ ਇਸ ਲਿਸਟ ’ਚ ਸ਼ਾਮਲ ਰਹੀਆਂ। ਪਹਿਲੇ ਨੰਬਰ ’ਤੇ ‘ਹੀਰੋ ਸਪਲੈਂਡਰ’ ਰਹੀ ਉਥੇ ਹੀ ਦੂਜੇ ਨੰਬਰ ’ਤੇ ਹੀਰੋ ਦੀ ਹੀ ‘ਹੀਰੋ ਐੱਚ.ਐੱਫ. ਡੀਲਕਸ’ ਨੇ ਜਗ੍ਹਾ ਬਣਾਈ। ਪ੍ਰਸਿੱਧ ਸਕੂਟਰ ਹੋਂਡਾ ਐਕਟਿਵਾ ਇਸ ਲਿਸਟ ’ਚ ਤੀਜੇ ਨੰਬਰ ’ਤੇ ਰਿਹਾ। 

ਇਹ ਹਨ ਟਾਪ 10 ਬੈਸਟ ਸੇਲਿੰਗ ਬਾਈਕਸ
ਪਹਿਲੇ ਨੰਬਰ ’ਤੇ ਕਾਬਜ਼ ਸਪਲੈਂਡਰ ਦੀਆਂ ਦਸੰਬਰ 2019 ’ਚ ਕੁਲ 1,93,726 ਇਕਾਈਆਂ ਵਿਕੀਆਂ ਜੋ ਦਸੰਬਰ 2018 ਦੇ ਮੁਕਾਬਲੇ 8.58 ਫੀਸਦੀ ਜ਼ਿਆਦਾ ਹੈ। ਦੂਜੇ ਨੰਬਰ ’ਤੇ ਹੀਰੋ ਐੱਚ.ਐੱਫ. ਡੀਲਕਸ ਦੀਆਂ 1,38,951 ਇਕਾਈਆਂ ਵਿਕੀਆਂ। 

ਐਕਟਿਵਾ ਤੀਜੇ ਨੰਬਰ ’ਤੇ
ਇਸ ਲਿਸਟ ’ਚ ਐਕਟਿਵਾ ਤੀਜੇ ਨੰਬਰ ’ਤੇ ਰਹੀ। ਐਕਟਿਵਾ ਦੀਆਂ ਕੁਲ 1,31,899 ਇਕਾਈਆਂ ਵਿਕੀਆਂ। 2018 ਦੇ ਮੁਕਾਬਲੇ ਐਕਟਿਵਾ ਦੀਆਂ 42,494 ਇਕਾਈਆਂ ਘੱਟ ਵਿਕੀਆਂ। ਚੌਥੇ ਸਥਾਨ ’ਤੇ ਹੋਂਡਾ ਦੀ ਸ਼ਾਈਨ ਰਹੀ ਜਿਸ ਦੀਆਂ 51,066 ਇਕਾਈਆਂ ਵਿਕਈਆਂ। ਪੰਜਵੇਂ ਨੰਬਰ ’ਤੇ 50,931 ਇਕਾਈਆਂ ਦੇ ਨਾਲ ਬਜਾਜ ਪਲਸਰ ਰਹੀ ਜਿਸ ਦੀਆਂ 50,931 ਇਕਾਈਆਂ ਦਸੰਬਰ 2019 ’ਚ ਵਿਕੀਆਂ। 6ਵੇਂ ਨੰਬਰ ’ਤੇ ਟੀ.ਵੀ.ਐੱਸ. ਲੂਨਾ ਐਕਸ.ਐੱਲ. ਸੁਪਰ ਰਹੀ। ਇਸ ਦੀਆਂ 45,669 ਇਕਾਈਆਂ ਵਿਕੀਆਂ। 

ਸੁਜ਼ੂਕੀ ਐਕਸੈਸ 7ਵੇਂ ਨੰਬਰ ’ਤੇ ਰਹੀ। ਇਸ ਦੀਆਂ 37,495 ਇਕਾਈਆਂ ਦੇ ਸੇਲ ਹੋਈ। 8ਵੇਂ ਨੰਬਰ ’ਤੇ ਜੂਪਿਟਰ ਦੀਆਂ 36,184 ਇਕਾਈਆਂ ਵਿਕੀਆਂ। ਬਜਾਜ ਸੀ.ਟੀ. 100 ਇਸ ਲਿਸਟ ’ਚ ਆਖਰੀ ਨੰਬਰ ’ਤੇ ਰਹੀ। ਇਸ ਬਾਈਕ ਦੀਆਂ 30,758 ਇਕਾਈਆਂ ਦਸੰਬਰ 2019 ’ਚ ਵਿਕੀਆਂ।


Related News