ਹੀਰੋ ਨੇ ਲਾਂਚ ਕੀਤਾ ਨਵਾਂ Super Splendor Xtec, ਜਾਣੋ ਕੀ ਹੈ ਖ਼ਾਸ

03/07/2023 2:51:38 PM

ਆਟੋ ਡੈਸਕ- ਭਾਰਤ ਦੀ ਵੱਡੀ ਦੋਪਹੀਆ ਨਿਰਮਾਤਾ ਹੀਰੋ ਮੋਟੋਕਾਰਪ ਨੇ ਘਰੇਲੂ ਬਾਜ਼ਾਰ 'ਚ ਆਪਣਾ ਨਵਾਂ ਮੋਟਰਸਾਈਕਲ Super Splendor Xtec ਲਾਂਚ ਕਰ ਦਿੱਤਾ ਹੈ। ਇਸ ਕੰਪਿਊਟਰ ਬਾਈਕ ਦੀ ਸ਼ੁਰੂਆਤੀ ਕੀਮਤ 83,368 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਵਿਚ ਮੌਜੂਦਾ ਮਾਡਲ ਦੇ ਮੁਕਾਬਲੇ ਕਈ ਬਦਲਾਅ ਕੀਤੇ ਹਨ। 

ਡਿਜ਼ਾਈਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ ਐੱਲ.ਈ.ਡੀ. ਹੈੱਡਲਾਈਟਸ, LED DRL, ਸਿੰਗਲ ਪੀਸ ਸੀਟ, ਗ੍ਰੈਬ ਰੇਲਸ ਹੈਲੋਜਨ ਟਰਨ ਇੰਡੀਕੇਟਰ ਦਿੱਤੇ ਹਨ। ਉੱਥੇ ਹੀ ਇਸ ਵਿਚ 2 ਨਵੇਂ ਕਲਰ ਆਪਸ਼ਨ- ਕੈਂਡੀ ਬਲੇਜ਼ਿੰਗ ਰੈੱਡ ਅਤੇ ਮੈਟ ਐਕਸਿਸ ਗ੍ਰੇਅ ਪੇਂਟ ਸਕੀਮ ਦਿੱਤੀ ਗਈ ਹੈ। ਇਸ ਅਪਡੇਟਿਡ ਬਾਈਕ 'ਚ ਬਲੂਟੁੱਥ ਕੁਨੈਕਟੀਵਿਟੀ, ਡਿਜੀਟਲ ਇੰਟਰੂਮੈਂਟ ਕੰਸੋਲ, ਸਪੀਡੋਮੀਟਰ ਓਡੋਮੀਟਰ, ਟਰਿਪ ਮੀਟਰ, ਸਮਾਰਟਫੋਨ ਕੁਨੈਕਟੀਵਿਟੀ ਯੂ.ਐੱਸ.ਬੀ. ਚਾਰਜਿੰਗ ਪੋਰਟ ਵਰਗੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। 

Super Splendor Xtec 'ਚ ਅਪਡੇਟਿਡ ਓ.ਬੀ.ਡੀ. ਦੇ ਅਨੁਸਾਰ 124.7 ਸੀਸੀ ਦਾ ਇੰਜਣ ਦਿੱਤਾ ਗਿਆ ਹੈ, ਜੋ 10.7 ਐੱਚ.ਪੀ. ਦੀ ਪਾਵਰ ਅਤੇ 10.6 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਇਸ ਬਾਈਕ ਨਾਲ 68 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਮੋਟਰਸਾਈਕਲ 2 ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਡਰੱਮ ਵੇਰੀਐਂਟ ਦੀ ਕੀਮਤ 83,368 ਰੁਪਏ ਅਤੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 87,268 ਰੁਪਏ ਹੈ।


Rakesh

Content Editor

Related News