ਟੂ-ਵ੍ਹੀਲਰਸ ਸੇਲ ''ਚ ਜ਼ਬਰਦਸਤ ਉਛਾਲ

Tuesday, Apr 04, 2017 - 12:33 PM (IST)

ਟੂ-ਵ੍ਹੀਲਰਸ ਸੇਲ ''ਚ ਜ਼ਬਰਦਸਤ ਉਛਾਲ

ਜਲੰਧਰ- ਬਜਾਜ ਆਟੋ ਤੋਂ ਇਲਾਵਾ ਜ਼ਿਆਦਾਤਰ ਟੂ-ਵ੍ਹੀਲਰਸ ਨਿਰਮਾਤਾ ਕੰਪਨੀਆਂ ਲਈ ਪਿਛਲਾ ਵਿੱਤੀ ਸਾਲ ਬਹੁਤ ਵਧੀਆ ਰਿਹਾ। ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾ. ਲਿ., ਹੀਰੋ ਮੋਟੋਕਾਰਪ ਅਤੇ ਟੀ. ਵੀ. ਐੱਸ. ਵਰਗੀਆਂ ਟੂ-ਵ੍ਹੀਲਰਸ ਨਿਰਮਾਤਾ ਕੰਪਨੀਆਂ ਦੀ ਸੇਲ ਪਿਛਲੇ ਵਿੱਤੀ ਸਾਲ ''ਚ ਰਿਕਾਰਡ ਤੋੜ ਵਧੀ। 

-ਹੌਂਡਾ ਨੇ ਤਾਂ ਬੀਤੀ 31 ਮਾਰਚ ਨੂੰ ਖ਼ਤਮ ਵਿੱਤੀ ਸਾਲ ''ਚ 12 ਫੀਸਦੀ ਦੀ ਵਾਧਾ ਦਰ ਨਾਲ 50 ਲੱਖ ਸੇਲ ਦਾ ਅੰਕੜਾ ਪਾਰ ਕਰਦਿਆਂ ਕੁਲ 50,08,103 ਵਾਹਨ ਵੇਚ ਕੇ ਨਵਾਂ ਵਿਸ਼ਵ ਰਿਕਾਰਡ ਹੀ ਬਣਾ ਲਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ''ਚ ਇਹ ਅੰਕੜਾ 44,83,462 ਵਾਹਨ ਰਿਹਾ ਸੀ।

- ਹੀਰੋ ਮੋਟੋਕਾਰਪ ਨੇ ਸਮੀਖਿਆ ਅਧੀਨ ਮਿਆਦ ''ਚ ਕੁਲ 66,63,903 ਵਾਹਨ ਵੇਚੇ ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ''ਚ ਉਸ ਨੇ 66,32,322 ਵਾਹਨਾਂ ਦੀ ਸੇਲ ਕੀਤੀ ਸੀ। ਕੰਪਨੀ ਨੇ ਮਾਰਚ 2017 ''ਚ ਕੁਲ 6,09,951 ਇਕਾਈਆਂ ਵੇਚੀਆਂ ਜਦੋਂ ਕਿ ਮਾਰਚ 2016 ''ਚ ਉਸ ਨੇ 6,06,542 ਵਾਹਨਾਂ ਦੀ ਸੇਲ ਕੀਤੀ ਸੀ।

-ਟੀ. ਵੀ. ਐੱਸ. ਮੋਟਰਸ ਨੇ ਮਾਰਚ 2017 ''ਚ 10 ਫੀਸਦੀ ਦੇ ਵਾਧੇ ਨਾਲ ਕੁਲ 2,56,341 ਵਾਹਨਾਂ ਦੀ ਸੇਲ ਕੀਤੀ। ਮਾਰਚ 2016 ''ਚ ਇਹ ਅੰਕੜਾ 2,32,517 ਇਕਾਈ ਰਿਹਾ ਸੀ। ਕੰਪਨੀ ਦੇ ਸਕੂਟਰਾਂ ਦੀ ਸੇਲ 23.5 ਫੀਸਦੀ ਵਧ ਕੇ 68,161 ਤੋਂ 84,173 ਹੋ ਗਈ। ਮੋਟਰਸਾਈਕਲ ਦੀ ਸੇਲ ਵੀ ਮਾਰਚ 2016 ਦੇ ਅੰਕੜੇ 86,776 ਤੋਂ ਵਧ ਕੇ 95,671 ਹੋ ਗਈ । ਕੰਪਨੀ ਦੀ ਕੁਲ ਐਕਸਪੋਰਟ ਵੀ 31,121 ਇਕਾਈ ਤੋਂ 23.6 ਫੀਸਦੀ ਉੱਛਲ ਕੇ 38,462 ਇਕਾਈ ਹੋ ਗਈ।

- ਬਜਾਜ ਆਟੋ ਦੀ ਵਿਕਰੀ ਦਾ ਅੰਕੜਾ ਇੰਨਾ ਵਧੀਆ ਨਹੀਂ। ਪਿਛਲੇ ਵਿੱਤੀ ਸਾਲ ਉਸ ਦੇ ਮੋਟਰਸਾਈਕਲ ਦੀ ਐਕਸਪੋਰਟ 14,59,295 ਤੋਂ 16 ਫੀਸਦੀ ਘਟ ਕੇ 12,18,541 ਹੋ ਗਈ। ਕੰਪਨੀ ਦੀ ਘਰੇਲੂ ਸੇਲ 18,98,957 ਤੋਂ 5 ਫੀਸਦੀ ਵਧ ਕੇ 20,01,391 ਹੋ ਗਈ ਪਰ ਐਕਸਪੋਰਟ ''ਚ ਰਹੀ ਗਿਰਾਵਟ ਦੇ ਕਾਰਨ ਇਸ ਦੀ ਕੁਲ ਸੇਲ ''ਚ 4 ਫੀਸਦੀ ਗਿਰਾਵਟ ਰਹੀ।


Related News