ਬੁਲੇਟ ਨੂੰ ਟੱਕਰ ਦੇਣ ਦੀ ਤਿਆਰੀ ’ਚ ‘ਹੀਰੋ’ ਤੇ ‘ਬਜਾਜ’, ਲਿਆਉਣਗੇ ਦਮਦਾਰ ਮੋਟਰਸਾਈਕਲ

Tuesday, Oct 13, 2020 - 12:23 PM (IST)

ਬੁਲੇਟ ਨੂੰ ਟੱਕਰ ਦੇਣ ਦੀ ਤਿਆਰੀ ’ਚ ‘ਹੀਰੋ’ ਤੇ ‘ਬਜਾਜ’, ਲਿਆਉਣਗੇ ਦਮਦਾਰ ਮੋਟਰਸਾਈਕਲ

ਆਟੋ ਡੈਸਕ– ਹੋਂਡਾ ਨੇ ਹਾਲ ਹੀ ’ਚ ਰਾਇਲ ਐਨਫੀਲਡ ਦੀ ਟੱਕਰ ’ਚ Highness CB350 ਕਲਾਸਿਕ ਮੋਟਰਸਾਈਕਲ ਲਾਂਚ ਕੀਤਾ ਹੈ। ਕੰਪਨੀ ਨੇ ਇਸ ਮੋਟਰਸਾਈਕਲ ਦੀ ਕੀਮਤ 1.85 ਲੱਖ ਰੁਪਏ ਰੱਖੀ ਹੈ। ਹੁਣ ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ ਹੀਰੋ ਅਤੇ ਬਜਾਜ ਵੀ ਬਾਜ਼ਾਰ ’ਚ ਆਪਣਾ ਨਵਾਂ ਮੋਟਰਸਾਈਕਲ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਦੋਵੇਂ ਬ੍ਰਾਂਡਸ 300 ਸੀਸੀ ਸੈਗਮੈਂਟ ’ਚ ਆਪਣਾ ਨਵਾਂ ਮੋਟਰਸਾਈਕਲ ਲਾਂਚ ਕਰਨ ਵਾਲੇ ਹਨ। 

300 ਸੀਸੀ ਸੈਗਮੈਂਟ ’ਤੇ ਰਾਇਲ ਐਨਫੀਲਡ ਦਾ ਦਬਦਬਾ
300 ਸੀਸੀ ਸੈਗਮੈਂਟ ’ਚ ਰਾਇਲ ਐਨਫੀਲਡ ਭਾਰਤ ’ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਮੋਜੂਦਾ ਸਮੇਂ ’ਚ 97 ਫੀਸਦੀ ਬਾਜ਼ਾਰ ’ਤੇ ਇਸ ਬ੍ਰਾਂਡ ਦਾ ਕਬਜ਼ਾ ਹੈ। ਹੋਂਡਾ ਤੋਂ ਬਾਅਦ ਹੁਣ ਹੀਰੋ ਅਤੇ ਬਜਾਜ ਵੀ ਇਸ ਸੈਗਮੈਂਟ ’ਚ ਰਾਇਲ ਐਨਫੀਲਡ ਨੂੰ ਟੱਕਰ ਦੇਣਗੇ। 

PunjabKesari

ਬਜਾਜ-ਟ੍ਰਾਇਮਫ ਦੀ ਸਾਂਝੇਦਾਰੀ
ਸਾਲ 2019 ’ਚ ਬ੍ਰਿਟਿਸ਼ ਕੰਪਨੀ ਟ੍ਰਾਇਮਫ ਅਤੇ ਬਜਾਜ ਵਿਚਾਲੇ ਸਾਂਝੇਦਾਰੀ ਹੋਈ ਸੀ। ਇਸ ਸਾਂਝੇਦਾਰੀ ਤਹਿਤ ਦੋਵੇਂ ਕੰਪਨੀਆਂ ਕਰੂਜ਼ਰ ਮੋਟਰਸਾਈਕਲ ਸੈਗਮੈਂਟ ’ਚ ਆਪਣੇ ਪ੍ਰੋਡਕਟਸ ਲਾਂਚ ਕਰਨਗੀਆਂ। ਟ੍ਰਾਇਮਫ ਬਜਾਜ ਦੀ ਵੱਡੀ ਸਪਲਾਈ ਚੇਨ ਦਾ ਇਤੇਮਾਲ ਕਰੇਗੀ ਜਿਸ ਨਾਲ ਕੰਪਨੀ ਆਪਣੇ ਪ੍ਰੋਡਕਟਸ ਦੀ ਕੀਮਤ ਨੂੰ ਘੱਟ ਰੱਖ ਸਕੇ। ਇਸ ਤੋਂ ਇਲਾਵਾ ਹੀਰੋ ਵੀ ਮਿਡ ਸਾਈਜ਼ ਬਾਈਕਸ ਲਿਆ ਰਹੀ ਹੈ। ਕੰਪਨੀ ਆਪਣੀ ਐਕਸ ਪਲਸ ਲਾਈਨਅਪ ਤਹਿਤ ਨਵਾਂ 300 ਸੀਸੀ ਮੋਟਰਸਾਈਕਲ ਲਿਆ ਸਕਦੀ ਹੈ। 

ਹੋਂਡਾ ਲਾਂਚ ਕਰ ਚੁੱਕੀ ਹੈ ਕਲਾਸਿਕ ਮੋਟਰਸਾਈਕਲ
ਹੋਂਡਾ ਦਾ Honda H'Ness CB 350 ਮੋਟਰਸਾਈਕਲ 6 ਰੰਗਾਂ ’ਚ ਉਪਲੱਬਧ ਹੋਵੇਗਾ। ਉਥੇ ਹੀ DLX Pro ਮਾਡਲ ਡਿਊਲ ਟੋਨ ਆਪਸ਼ਨ ’ਚ ਵੀ ਉਪਲੱਬਧ ਹੋਵੇਗਾ। ਇਸ ਮੋਟਰਸਾਈਕਲ ਨੂੰ ਕੰਪਨੀ ਬਿਗਵਿੰਗ ਡੀਲਰਸ਼ਿਪ ਰਾਹੀਂ ਸੇਲ ਕਰੇਗੀ। ਇਹ ਪ੍ਰੀਮੀਅਮ ਸੈਗਮੈਂਟ ’ਚ ਕੰਪਨੀ ਦਾ ਸਭ ਤੋਂ ਸਸਤਾ ਮੋਟਰਸਾਈਕਲ ਹੋਵੇਗਾ।


author

Rakesh

Content Editor

Related News