ਜਿਓ ਗਾਹਕਾਂ ਨੂੰ 4K TV ਤੇ 4K ਸੈੱਟ-ਟਾਪ-ਬਾਕਸ ਫ੍ਰੀ ਦੇਵੇਗਾ ਰਿਲਾਇੰਸ

8/12/2019 1:53:44 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ’ਚ ਵੱਡਾ ਐਲਾਨ ਕਰ ਦਿੱਤਾ ਹੈ। ਮੁਕੇਸ਼ ਅੰਬਾਨੀ ਨੇ 5 ਸਤੰਬਰ ਤੋਂ ਜਿਓ ਗੀਗਾ ਫਾਈਬਰ ਦੀ ਕਮਰਸ਼ੀਅਲ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਜਿਓ ਫਾਈਬਰ ਸਰਵਿਸ ਦੀ ਸ਼ੁਰੂਆਤ ਅਗਲੇ ਮਹੀਨੇ 5 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਸਰਵਿਸ ਦਾ ਬੇਸ ਪੈਕੇਜ 700 ਰੁਪਏ ਤੋਂ ਸ਼ੁਰੂ ਹੈ ਜੋ 10,000 ਰੁਪਏ ਦੇ ਮੰਥਲੀ ਪਲਾਨ ਤਕ ਜਾਵੇਗਾ। ਗਾਹਕਾਂ ਨੂੰ 700 ਰੁਪਏ ’ਚ 100 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ। 

ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫ੍ਰੀ ਟੀਵੀ ਅਤੇ ਸੈੱਟ-ਟਾਪ-ਬਾਕਸ
ਏ.ਜੀ.ਐੱਮ. ’ਚ ਜਿਓ ਗੀਗਾ ਫਾਈਬਰ ਦੇ ਪਲਾਨਸ ਦੀ ਜਾਣਕਾਰੀ ਦਿੰਦੇ ਹੋਏ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਰਿਲਾਇੰਸ ਜਿਓ ਨੇ ਜਿਓ ਫਾਈਬਰ ਅਤੇ ਜਿਓ ਸੈੱਟ-ਟਾਪ-ਬਾਕਸ ਦੇ ਕਈਪਲਾਨ ਬਣਾਏ ਹਨ। ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਜੋ ਗਾਹਕ ਜਿਓ ਗੀਗਾ ਫਾਈਬਰ ਅਤੇ ਜਿਓ ਸੈੱਟ-ਟਾਪ-ਬਾਕਸ ਦਾ ਜਿਓ ਫਾਰ ਐਵਰ ਪਲਾਨ ਲੈਣਗੇ, ਉਨ੍ਹਾਂ ਗਾਹਕਾਂ ਨੂੰ ਕੰਪਨੀ ਵਲੋਂ 4ਕੇ ਐੱਚ.ਡੀ. ਟੀਵੀ ਅਤੇ 4ਕੇ ਸੈੱਟ-ਟਾਪ-ਬਾਕਸ ਮੁਫਤ ਦਿੱਤਾ ਜਾਵੇਗਾ। ਕੰਪਨੀ ਨੇ ਇਸ ਪਲਾਨ ਦਾ ਨਾਂ ਜਿਓ ਫਾਈਬਰ ਵੈਲਕਮ ਆਫਰ ਰੱਖਿਆ ਹੈ। ਹਾਲਾਂਕਿ, ਫਿਲਹਾਲ ਪਲਾਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ