ਇਸ ਤਾਰੀਖ਼ ਨੂੰ ਉਠ ਸਕਦੈ Yezdi ਤੋਂ ਪਰਦਾ, ਕੰਪਨੀ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਸੰਕੇਤ

Sunday, Dec 26, 2021 - 11:51 AM (IST)

ਇਸ ਤਾਰੀਖ਼ ਨੂੰ ਉਠ ਸਕਦੈ Yezdi ਤੋਂ ਪਰਦਾ, ਕੰਪਨੀ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਸੰਕੇਤ

ਆਟੋ ਡੈਸਕ– 2018 ’ਚ ਜਾਵਾ ਦੇ ਲਾਂਚ ਦੇ ਨਾਲ, ਮਹਿੰਦਰਾ ਦੇ ਆਨਰਸ਼ਿਪ ਵਾਲੀ ਕਲਾਸਿਕ ਲੀਜੈਂਡਸ ਨੇ ਇਸ ਸੈਗਮੈਂਟ ਦੀ ਲੀਡਰ ਰਾਇਲ ਐਨਫੀਲਡ ਨੂੰ ਆਪਣੇ ਇਰਾਦੇ ਸਾਫ ਕਰ ਦਿੱਤੇ ਸਨ। ਹੁਣ ਇਕ ਵਾਰ ਫਿਰ ਤੋਂ ਜਾਵਾ ਮੋਟਰਸਾਈਕਲਸ ਦੀ ਵਧਦੀ ਪ੍ਰਸਿੱਧੀ ਨੇ ਕੰਪਨੀ ਨੂੰ ਕਾਫੀ ਆਤਮਵਿਸ਼ਵਾਸ ਦਿੱਤਾ ਹੈ। ਹੁਣ ਉਸੇ ਦਿਸ਼ਾ ’ਚ ਅੱਗੇ ਵਧਦੇ ਹੋਏ BSA ਅਤੇ Yezdi ਵਰਗੇ ਆਪਣੇ ਸਮੇਂ ਦੇ ਬੈਸਟ ਸੇਲਿੰਗ ਬ੍ਰਾਂਡਸ ਨੂੰ ਰੀਇਨਵੈਂਟ ਕੀਤਾ ਜਾ ਰਿਹਾ ਹੈ। 

ਖਬਰ ਹੈ ਕਿ ਕਲਾਸਿਕ ਲੀਜੈਂਡਸ ਨੇ ਸੋਸ਼ਲ ਮੀਡੀਆ ’ਤੇ ਇਕ ਨਵਾਂ ਟੀਜ਼ਰ ਸ਼ੇਅਰ ਕੀਤਾ ਹੈ, ਜਿਸ ਵਿਚ ਇਕ ਤਾਰੀਖ਼ ਦਿੱਤੀ ਗਈ ਹੈ। ਇਸ ਵਿਚ ਲਿਖਿਆ ਹੈ- 13-01-2021 ਯਾਨੀ ਕਿ 13 ਜਨਵਰੀ 2021। ਇਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਇਸ ਬੈਨਰ ’ਤੇ ਨਹੀਂ ਲਿਖੀ ਗਈ ਪਰ ਟੀਜ਼ਰ ’ਚ ਦਿਸ ਰਹੀਆਂ ਆਈਕਾਨਿਕ ਤਿੰਨ ਲਾਈਨਾਂ ਫੈਨਜ਼ ਲਈ ਕਾਫੀ ਇਸ਼ਾਰਾ ਕਰ ਰਹੀਆਂ ਹਨ। 

PunjabKesari

ਦੱਸ ਦੇਈਏ ਕਿ ਸ਼ੁਰੂਆਤ ’ਚ Yezdi ਬ੍ਰਾਂਡ ਤਹਿਤ ਦੋ ਮੋਟਰਸਾਈਕਲ ਲਾਂਚ ਕੀਤੇ ਜਾਣਗੇ, ਪਹਿਲਾ Roadking scrambler ਅਤੇ ਦੂਜਾ ਇਸਦਾ ਐਡਵੈਂਚਰ ਸਿਬਲਿੰਗ। Yezdi Roadking scrambler ਦਾ ਮੁਕਾਬਲਾ ਅਪਕਮਿੰਗ ਰਾਇਲ ਐਨਫੀਲਡ ਹੰਟਰ ਨਾਲ ਹੋਵੇਗਾ, ਜਦਕਿ Yezdi Adventure ਹਿਮਾਲਿਅਨ ਨੂੰ ਚੁਣੌਤੀ ਦੇਵੇਗੀ। ਦੋਵਾਂ ਬਾਈਕਸ ’ਚ ਨਿਓ-ਰੈਟਰੋ ਸਟਾਈਲਿੰਗ ਹੈ ਜਿਸ ਵਿਚ ਰਾਊਂਡ ਹੈੱਡਲੈਂਪ, ਫੋਰਕ ਗੈਟਰ ਅਤੇ ਟਿਅਰਡ੍ਰੋਪ-ਸ਼ੇਪਡ ਫਿਊਲ ਟੈਂਕ ਵਰਗੇ ਫੀਚਰਜ਼ ਹਨ। ਸਪੋਕ ਵ੍ਹੀਲਸ ਦਾ ਇਸਤੇਮਾਲ ਇਨ੍ਹਾਂ ਬਾਈਕ ਦੇ ਕਲਾਸੀ ਪ੍ਰੋਫਾਈਲ ਨੂੰ ਹੋਰ ਵਧਾਉਂਦਾ ਹੈ। 

ਸੰਭਾਵਨਾ ਹੈ ਕਿ Yezdi Roadking scrambler ਅਤੇ ਇਸ ਦੀ ਐਡਵੈਂਚਰ ਸਿਬਲਿੰਗ ’ਚ 334cc ਇੰਜਣ ਦਾ ਇਸਤੇਮਾਲ ਕੀਤਾ ਜਾਵੇਗਾ, ਜੋ ਮੌਜੂਦਾ ਸਮੇਂ ’ਚ ਜਾਵਾ ਪੀਰਾਕ ’ਚ ਕੰਮ ਕਰ ਰਿਹਾ ਹੈ। ਇਹ 30.64 ਪੀ.ਐੱਸ. ਦੀ ਪਾਵਰ ਅਤੇ 32.74 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। Yezdi scrambler ਦੇ ਰੀਅਰ ’ਚ ਡਿਊਲ ਸ਼ਾਰਕ ਆਬਜ਼ਰਬਰ ਹਨ। Adv ’ਚ ਮੋਨੋਸ਼ਾਕ ਯੂਨਿਟ ਹੈ। 


author

Rakesh

Content Editor

Related News