ਇਸ ਕਾਰਨ Harley Davidson ਨੇ ਰਿਕਾਲ ਕੀਤੀਆਂ 2.3 ਲੱਖ ਤੋਂ ਜ਼ਿਆਦਾ ਬਾਈਕਸ
Tuesday, Oct 30, 2018 - 01:50 PM (IST)

ਗੈਜੇਟ ਡੈਸਕ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹਾਰਲੇ ਡੈਵਿਡਸਨ ਨੇ ਦੁਨੀਆਭਰ ਤੋਂ ਆਪਣੀਆਂ 2,38,300 ਬਾਈਕਸ ਵਾਪਸ ਮੰਗਵਾਉਣ (ਰਿਕਾਲ) ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਬਾਈਕਸ 'ਚ ਕਲਚ ਦੀ ਸਮੱਸਿਆ ਦੇ ਚੱਲਦੇ ਇਨ੍ਹਾਂ ਨੂੰ ਰਿਕਾਲ ਕੀਤਾ ਹੈ। ਵਾਪਸ ਮੰਗਵਾਈਆਂ ਗਈਆਂ ਬਾਈਕਸ 'ਚ 2017 ਤੇ 2018 ਦੇ Touring, Trike ਤੇ CVO Touring ਮਾਡਲਸ ਤੇ ਕੁਝ 2017 ਦੇ Softail ਮਾਡਲਸ ਸ਼ਾਮਲ ਹਨ। ਦੱਸ ਦੇਈਏ ਕਿ ਕਲਚ ਦੀ ਸਮੱਸਿਆ ਦੇ ਚੱਲਦੇ ਪਿਛਲੇ ਪੰਜ ਸਾਲ 'ਚ ਇਹ ਚੌਥੀ ਵਾਰ ਹੈ, ਜਦ ਹਾਰਲੇ ਡੈਵਿਡਸਨ ਨੇ ਆਪਣੀ ਬਾਈਕਸ ਵਾਪਸ ਮੰਗਵਾਈਆਂ ਹਨ। ਇਸ ਤੋਂ ਪਹਿਲਾਂ ਵੀ ਆਈ ਸੀ ਸਮੱਸਿਆ
ਇਸ ਤੋਂ ਪਹਿਲਾਂ ਬਾਈਕਸ 'ਚ ਕਲਚ ਦੀ ਸਮੱਸਿਆ ਦੇ ਚੱਲਦੇ ਕੰਪਨੀ ਕਈ ਵਾਰ ਬਾਈਕਸ ਨੂੰ ਵਾਪਸ ਮੰਗਵਾ ਚੁਕੀ ਹੈ। ਹਾਰਲੇ ਡੈਵਿਡਸਨ ਨੇ ਸਾਲ 2016 'ਚ 14 ਵੱਖ-ਵੱਖ ਮਾਡਲਸ ਦੀ 27,232 ਬਾਈਕਸ ਨੂੰ ਕਲਚ ਦੀ ਸਮੱਸਿਆ ਦੇ ਕਾਰਨ ਵਾਪਸ ਮੰਗਵਾਈਆ ਸਨ। ਇਸੇ ਤਰ੍ਹਾਂ ਕੰਪਨੀ ਨੇ ਸਾਲ 2015 'ਚ 45,901 ਬਾਈਕਸ ਤੇ ਸਾਲ 2013 'ਚ 29,046 ਬਾਈਕਸ ਵਾਪਸ ਮੰਗਵਾਈਆਂ ਸਨ। ਨਵੇਂ ਮਾਡਲਸ
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਕਈ ਨਵੇਂ ਮਾਡਲਸ ਲਿਆਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਨਵੀਂ ਇਲੈਕਟ੍ਰਿਕ ਮਾਡਲ ਲੀਕ ਤੇ ਏਸ਼ੀਆ ਤੇ ਨਵੇਂ ਉਭਰਦੇ ਬਾਜ਼ਾਰਾਂ ਲਈ ਛੋਟਾ ਮਾਡਲ ਸ਼ਾਮਲ ਹੈ। ਕੰਪਨੀ ਇਸ ਨੂੰ 2022 ਤੱਕ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ।