ਅੱਧੇ ਤੋਂ ਜ਼ਿਆਦਾ ਮੋਬਾਇਲ ਯੂਜ਼ਰਜ਼ ਨਹੀਂ ਹਨ ਇੰਟਰਨੈੱਟ ਦੀ ਦੁਨੀਆ ਦਾ ਹਿੱਸਾ

06/21/2019 11:11:09 AM

ਗੈਜੇਟ ਡੈਸਕ– ਸਸਤੇ ਡਾਟਾ ਪਲਾਨ ਨਾਲ ਭਾਰਤ ਦੀ ਮੋਬਾਇਲ ਇੰਟਰਨੈੱਟ ਗ੍ਰੋਥ ਸਟੋਰੀ ’ਚ ਭਲੇ ਹੀ ਮਦਦ ਮਿਲੇ ਹੋਵੇ ਪਰ ਅਜੇ ਵੀ ਅੱਧੇ ਤੋਂ ਜ਼ਿਆਦਾ ਮੋਬਾਇਲ ਯੂਜ਼ਰਜ਼ ਇਸ ਦਾ ਹਿੱਸਾ ਨਹੀਂ ਬਣ ਸਕੇ। ਡਾਟਾ ਟੈਰਫਿ ’ਚ ਵਾਧੇ ਦੇ ਆਸਾਰ ਵੀ ਬਣੇ ਹੋਏ ਹਨ। ਇਸ ਦਾ ਮਤਲਬ ਇਹ ਹੈ ਕਿ ਇਹੀ ਸਥਿਤੀ ਅੱਗੇ ਵੀ ਬਣੀ ਰਹਿ ਸਕਦੀ ਹੈ। ਹਾਂ, ਇਹ ਸੱਚ ਹੈ ਕਿ ਸਤੰਬਰ 2016 ’ਚ ਜਿਓ ਦੇ ਆਉਣ ਨਾਲ ਮੋਬਾਇਲ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਪਿਛਲੇ 30 ਮਹੀਨਿਆਂ ’ਚ ਦੁਗਣੀ ਤੋਂ ਜ਼ਿਆਦਾ ਵਧ ਕੇ ਲਗਾਤਾਰ 53 ਕਰੋੜ ’ਤੇ ਪਹੁੰਚ ਗਈ ਹੈ। 
 
ਐਵਰੇਜ ਡਾਟਾ ਦਾ ਇਸਤੇਮਾਲ ਵੀ 10 ਗੁਣਾ ਵਧਿਆ
ਐਵਰੇਜ ਡਾਟਾ ਦਾ ਇਸਤੇਮਾਲ ਵੀ 10 ਗੁਣਾ ਵਧ ਕੇ 9 ਜੀ.ਬੀ. ਮੰਥਲੀ ਹੋ ਗਿਆ ਹੈ। ਇੰਡਸਟਰੀ ’ਚ ਅਜੇ 11 ਜੀ.ਬੀ. ਪ੍ਰਤੀ ਮਹੀਨਾ ਦੇ ਨਾਲ ਭਾਰਤੀ ਏਅਰਟੈੱਲ ਦੇ ਸਬਸਕ੍ਰਾਈਬਰਜ਼ ਦਾ ਐਵਰੇਜ ਡਾਟਾ ਯੂਜ਼ ਸਭ ਤੋਂ ਜ਼ਿਆਦਾ ਹੈ। ਇਹ ਗ੍ਰੋਥ ਡਾਟਾ ਟੈਰਿਫ ’ਚ ਆਈ ਭਾਰੀ ਗਿਰਾਵਟ ਦੇ ਚੱਲਦੇ ਮਿਲੀ ਹੈ, ਜੋ 250 ਰੁਪਏ ਦੇ ਪੀਕ ਤੋਂ ਡਿੱਗ ਕੇ 15 ਰੁਪਏ ਪ੍ਰਤੀ ਜੀ.ਬੀ. ’ਤੇ ਆ ਗਿਆ ਸੀ। ਚੀਨ ਦੇ ਟਿਕਟਾਕ ਅਤੇ ਦੇਸੀ ਸ਼ੇਅਰਚੈਟ ਵਰਗੇ ਐਪਸ ਨਾਲ ਰਿਮੋਟ ਏਰੀਆ ਦੇ ਲੱਖਾਂ ਯੂਜ਼ਰਜ਼ ਜੁੜੇ ਹਨ, ਇਸ ਦਾ ਸਿਹਰਾ ਸਸਤੇ ਡਾਟਾ ਨੂੰ ਜਾਂਦਾ ਹੈ. ਇਸ ਦੇ ਬਾਵਜੂਦ ਭਾਰਤ ਦੇ 116 ਕਰੋੜ ਮੋਬਾਇਲ ਯੂਜ਼ਰਜ਼ ’ਚੋਂ ਅੱਧੇ ਤੋਂ ਜ਼ਿਆਦਾ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ। 

ਟੈਰਿਫ ਵਾਰ ਖਤਮ
ਰਿਲਾਇੰਸ ਜਿਓ ਨੇ ਜਿਸ ਟੈਰਿਫ ਵਾਰ ਦੀ ਸ਼ੁਰੂਆਤ ਕੀਤੀ ਸੀ, ਟੈਲੀਕਾਮ ਆਪਰੇਟਰਸ ਉਸ ਤੋਂ ਜ਼ਿਆਦਾ ਕੀਮਤ ਨਹੀਂ ਡਿਗਾਉਣ ਵਾਲੇ। ਉਹ ਆਪਣੇ ਲੋਅ-ਵੈਲਿਊ ਸਬਸਕ੍ਰਾਈਬਰਜ਼ ਦੀ ਛਾਂਟੀ ਕਰ ਸਕਦੇ ਹਨ। ਮਾਰਚ 2019 ’ਚ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਸਾਧਾਰਣ ਪਲਾਨ ਨੂੰ ਹਟਾ ਕੇ ਅਜਿਹੇ 3 ਕਰੋੜ ਯੂਜ਼ਰਜ਼ ਤੋਂ ਹੱਥ ਖਿੱਚ ਲਿਆ ਸੀ।


Related News