ਵਟਸਐਪ ''ਤੇ ਵਧਿਆ ਹੈਕਿੰਗ ਦਾ ਡਰ, ਤੁਰੰਤ ਐਕਟੀਵੇਟ ਕਰੋ ਇਹ ਸਕਿਓਰਿਟੀ ਫੀਚਰ

02/04/2020 3:21:37 PM

ਨਵੀਂ ਦਿੱਲੀ—ਵਟਸਐਪ ਆਪਣੇ ਯੂਜ਼ਰਸ ਦੀ ਸਕਿਓਰਿਟੀ ਅਤੇ ਪ੍ਰਾਈਵੈਸੀ ਲਈ ਕਈ ਫੀਚਰ ਆਫਰ ਕਰਦਾ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਯੂਜ਼ਰਸ ਦੇ ਵਟਸਐਪ ਅਕਾਊਂਟ ਨੂੰ ਹੈਕਰਸ ਤੋਂ ਸੇਫ ਰੱਖੋ। Pegasus ਸਪਾਈਵੇਅਰ ਨਾਲ ਜੁੜੇ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਵਟਸਐਪ ਅਕਾਊਂਟ ਨੂੰ ਹੈਕਰਸ ਤੋਂ ਸੇਫ ਰੱਖਣਾ ਕਾਫੀ ਜ਼ਰੂਰੀ ਹੋ ਗਿਆ ਹੈ। ਪੇਗਾਸਸ ਉਹੀਂ ਸਪਾਈਵੇਅਰ ਹੈ ਜਿਸ ਨੇ ਪਿਛਲੇ ਸਾਲ 120 ਭਾਰਤੀਆਂ ਦੇ ਫੋਨ ਨੂੰ ਹੈਕ ਕਰ ਲਿਆ ਸੀ। ਇੰਨਾ ਹੀ ਨਹੀਂ ਐਮਾਜ਼ੋਨ ਦੇ ਮਾਲਕ ਜੇਫ ਬੇਜੋਸ ਦੇ ਫੋਨ ਨੂੰ ਹੈਕ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਗਈ ਸੀ। ਅਕਾਊਂਟ ਨੂੰ ਸੇਫ ਬਣਾਉਣ ਅਸੀਂ ਤੁਹਾਨੂੰ ਵਟਸਅਪ ਦੇ ਟੂ-ਸਟੈੱਪ ਵੈਰੀਫਿਕੇਸ਼ਨ ਫੀਚਰ ਦੇ ਬਾਰੇ 'ਚ ਦੱਸ ਰਹੇ ਹਾਂ। ਇਸ ਨੂੰ ਐਕਟੀਵੇਟ ਕਰਕੇ ਤੁਸੀਂ ਆਪਣੇ ਵਟਸਐਪ ਡਾਟਾ ਦੀ ਸਕਿਓਰਿਟੀ ਨੂੰ ਵਧੀਆ ਬਣਾ ਸਕਦੇ ਹਾਂ। ਫੀਚਰ ਐਕਟੀਵੇਟ ਹੋਣ 'ਤੇ ਫੋਨ ਰੀਸੈੱਟ ਜਾਂ ਸਿਮ ਬਦਲੇ ਜਾਣ 'ਤੇ ਵਟਸਐਪ 'ਚ ਲਾਗਇਨ ਕਰਨ ਲਈ 6 ਅੰਕਾਂ ਵਾਲੇ ਇਕ ਪਾਸਕੋਡ ਦੀ ਲੋੜ ਪੈਂਦੀ ਹੈ। ਆਓ ਜਾਣਦੇ ਹਾਂ ਇਸ ਫੀਚਰ ਨੂੰ ਐਕਟੀਵੇਟ ਕਰਨ ਦਾ ਆਸਾਨ ਤਾਰੀਕਾ।

PunjabKesari
ਇੰਝ ਐਕਟੀਵੇਟ ਕਰੋ ਟੂ-ਸਟੈੱਪ ਵੈਰੀਫਿਕੇਸ਼ਨ
ਟੂ-ਸਟੈੱਪ ਵੈਰੀਫਿਕੇਸ਼ਨ ਨੂੰ ਐਕਟੀਵੇਟ ਕਰਨ ਲਈ ਵਟਸਐਪ ਓਪਰ ਕਰਕੇ ਸੈਟਿੰਗਸ 'ਚ ਜਾਓ। ਇਥੇ ਅਕਾਊਂਟ ਸੈਕਸ਼ਨ 'ਚ ਤੁਹਾਨੂੰ ਟੂ-ਸਟੈੱਪ ਵੈਰੀਫਿਕੇਸ਼ਨ ਦੀ ਆਪਸ਼ਨ ਮਿਲੇਗੀ ਜਿਸ ਨੂੰ ਸੈਟਿੰਗਸ 'ਚ ਜਾ ਕੇ ਇਨੇਬਲ ਕਰ ਦਿਓ। ਅਜਿਹਾ ਕਰਨ ਦੇ ਬਾਅਦ ਤੁਹਾਨੂੰ 6 ਅੰਕ ਦਾ ਪਿਨ ਕਾਰਡ ਐਂਟਰ ਕਰਨਾ ਹੋਵੇਗਾ।
ਪਿਨ ਕਨਫਰਮ ਕਰਨ ਦੇ ਬਾਅਦ ਤੁਹਾਡੇ ਤੋਂ ਇਕ ਈ-ਮੇਲ ਐਡਰੈੱਸ ਐਡ ਕਰਨ ਲਈ ਬੋਲੇਗਾ। ਈ-ਮੇਲ ਅਡਰੈੱਸ ਦੀ ਵਰਤੋਂ ਤੁਸੀਂ ਪਿਨ ਭੁੱਲਣ 'ਤੇ ਉਸ ਨੂੰ ਰੀਸੈੱਟ ਕਰਨ ਲਈ ਕਰ ਸਕਦੇ ਹੋ। ਧਿਆਨ ਰੱਖੋ ਕਿ ਈਮੇਲ ਐਡਰੈੱਸ 'ਚ ਤੁਹਾਡੇ ਕੋਲੋਂ ਕੋਈ ਚੂਕ ਨਾ ਹੋਵੇ ਕਿਉਂਕਿ ਵਟਸਐੱਪ ਇਸ ਨੂੰ ਵੈਰੀਫਾਈ ਨਹੀਂ ਕਰਦਾ। ਅਜਿਹੇ 'ਚ ਜੇਕਰ ਤੁਸੀਂ ਗਲਤ ਈ-ਮੇਲ ਐਂਟਰ ਕਰਦੇ ਹੋ ਤਾਂ ਟੂ-ਸਟੈੱਪ ਵੈਰੀਫਿਕੇਸ਼ਨ ਪਿਨ ਭੁੱਲਣ 'ਤੇ ਉਸ ਨੂੰ ਰੀਸੈੱਟ ਕਰਨਾ ਮੁਸ਼ਕਿਲ ਹੋ ਜਾਵੇਗਾ। ਦੱਸ ਦੇਈਏ ਕਿ ਈਮੇਲ ਐਡਰੈੱਸ ਦੇਣਾ ਜਾਂ ਨਾ ਦੇਣਾ ਤੁਹਾਡੇ ਉੱਪਰ ਨਿਰਭਰ ਕਰਦਾ ਹੈ। ਤੁਸੀਂ ਚਾਹੇ ਤਾਂ ਇਸ ਸਟੈੱਪ ਨੂੰ ਛੱਡ ਵੀ ਸਕਦੇ ਹੋ।
ਫਿੰਗਰਪ੍ਰਿੰਟ ਲਾਕ ਨਾਲ ਵਧਾਓ ਸੇਫਟੀ
ਵਟਸਐਪ ਨੇ ਪਿਛਲੇ ਸਾਲ ਫਿੰਗਰਪ੍ਰਿੰਟ ਫੀਚਰ ਨੂੰ ਇੰਟਰਡਿਊਸ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਵਟਸਐੱਪ ਅਕਾਊਂਟ ਨੂੰ ਫਿੰਗਰਪ੍ਰਿੰਟ ਨਾਲ ਸਕਿਓਰ ਕਰ ਸਕਦੇ ਹੋ। ਇਸ ਨੂੰ ਇਨੇਬਲ ਕਰਨ ਲਈ ਸੈਟਿੰਗਸ 'ਚ ਦਿੱਤੇ ਗਏ ਅਕਾਊਂਟ ਆਪਸ਼ਨ 'ਚ ਜਾਓ ਅਤੇ ਪ੍ਰਾਈਵੈੱਸੀ 'ਤੇ ਟੈਪ ਕਰੋ। ਇਥੇ ਤੁਹਾਨੂੰ ਸਭ ਤੋਂ ਆਖਿਰ 'ਚ ਫਿੰਗਰਪ੍ਰਿੰਟ ਲਾਕ ਦਾ ਆਪਸ਼ਨ ਮਿਲ ਜਾਵੇਗਾ। ਜਿਸ ਨੂੰ ਤੁਸੀਂ ਟਾਗਲ ਆਨ ਕਰ ਐਕਟੀਵੇਟ ਕਰ ਸਕਦੇ ਹੋ।


Aarti dhillon

Content Editor

Related News