Windows 10 ਯੂਜ਼ਰਜ਼ ਸਾਵਧਾਨ! ਗਲਤੀ ਨਾਲ ਵੀ ਨਾ ਓਪਨ ਕਰੋ ਇਹ ਫਾਇਲ

11/21/2019 12:45:18 PM

ਗੈਜੇਟ ਡੈਸਕ– ਮੌਜੂਦਾ ਦੌਰ ’ਚ ਡਾਟਾ ਪ੍ਰਾਈਵੇਸੀ ਅਤੇ ਸਕਿਓਰਿਟੀ ਇਕ ਵੱਡਾ ਮੁੱਦਾ ਹੈ। ਇਸ ਦਾ ਮਹੱਤਵ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ ਦੁਨੀਆ ਭਰ ’ਚ ਸਾਈਬਰ ਅਟੈਕ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਾਈਬਰ ਸਕਿਓਰਿਟੀ ਫਰਮ ਟ੍ਰਸਟਵੇਵ ਸਪਾਈਡਰਲੈਬਸ ਨੇ ਫਿਸ਼ਿੰਗ ਕੈਂਪੇਨ ਦਾ ਪਤਾ ਲਗਾਇਆ ਹੈ। ਇਸ ਵਿਚ ਵਿੰਡੋ ਯੂਜ਼ਰਜ਼ ਨੂੰ ਈ-ਮੇਲ ਰਾਹੀਂ ਇਕ ਰੈਂਸਮਵੇਅਰ ਇਫੈਕਟਿਡ (ਵਾਈਰਸ ਵਾਲੀ) ਫਾਇਲ ਭੇਜੀ ਜਾਂਦੀ ਹੈ। ਇਹ ਫਾਇਲ ਮਾਈਕ੍ਰੋਸਾਫਟ ਵਿੰਡੋਜ਼ 10 ਦੇ ਅਪਡੇਟ ਦੇ ਤੌਰ ’ਤੇ ਭੇਜੀ ਜਾਂਦੀ ਹੈ। 

PunjabKesari

ਗਲਤੀ ਨਾਲ ਵੀ ਨਾ ਓਪਨ ਕਰੋ ਫਾਇਲ
TechRadar ਦੀ ਰਿਪੋਰਟ ਮੁਤਾਬਕ, ਇਸ ਫਾਇਲ ਨੂੰ ਯੂਜ਼ਰਜ਼ ਨੂੰ ਓਪਨ ਨਹੀਂ ਕਰਨਾ ਚਾਹੀਦਾ। ਇਹ ਫਾਇਲ ਸਾਈਬਾਰਗ (Cyborg) ਰੈਂਸਮਵੇਅਰ ਨਾਲ ਇਫੈਕਟਿਡ ਹੁੰਦੀ ਹੈ, ਫਿਲਹਾਲ ਯੂਜ਼ਰਜ਼ ਨੂੰ ਇਸ ਨੂੰ ਓਪਨ ਕਰਨ ਤੋਂ ਬਚਣਾ ਚਾਹੀਦਾ ਹੈ। 

PunjabKesari

ਇੰਝ ਕਰੋ ਪਛਾਣ
ਜੇਕਰ ਤੁਹਾਡੇ ਕੋਲ ਕੋਈ ਈ-ਮੇਲ ਆਉਂਦੀ ਹੈ ਜਿਸ ਵਿਚ  'Install Latest Microsoft Windows Update now!' ਜਾਂ ਫਿਰ 'Critical Microsoft Windows Update!' ਲਿਖਿਆ ਹੋਵੇ ਤਾਂ ਅਜਿਹੀ ਕਿਸੇ ਵੀ ਫਾਇਲ ’ਤੇ ਕਲਿੱਕ ਨਾ ਕਰੋ।

PunjabKesari

ਇੰਝ ਕਰੋ ਬਚਾਅ
ਜੇਕਰ ਤੁਸੀਂ ਗਲਤੀ ਨਾਲ ਲਿੰਕ ’ਤੇ ਕਲਿੱਕ ਕਰ ਦਿੱਤਾ ਹੈ ਤਾਂ ਵੀ ਆਪਣੇ ਕੰਪਿਊਟਰ ਨੂੰ ਇਫੈਕਟਿਡ ਹੋਣ ਤੋਂ ਤੁਸੀਂ ਬਚਾਅ ਸਕਦੇ ਹੋ। ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਜੋ ਪੇਜ ਖੁੱਲ੍ਹੇਗਾ ਉਸ ਵਿਚ ਲਿਖਿਆ ਹੋਵੇਗਾ, ‘ਪਲੀਜ਼ ਇੰਸਟਾਲ ਦਿ ਲੇਟੈਸਟ ਕ੍ਰਿਟਕਲ ਅਪਡੇਟ ਫਰੋਮ ਮਾਈਕ੍ਰੋਸਾਫਟ ਅਟੈਚਡ ਟੂ ਦਿਸ ਈ-ਮੇਲ।’ ਇਸ ਫਾਇਲ ਨੂੰ ਇੰਸਟਾਲ ਨਾ ਕਰੋ। ਇਹ ਫਾਇਲ JPG ਫਾਇਲ ਐਕਸਟੈਂਸ਼ਨ ਦੇ ਨਾਲ ਹੋ ਸਕਦੀ ਹੈ ਪਰ ਇਸ ਵਿਚ ਫੋਟੋ ਨਾ ਹੋ ਕੇ NET ਫਾਇਲ ਹੁੰਦੀ ਹੈ ਜੋ ਤੁਹਾਡੀ ਡਿਵਾਈਸ ’ਤੇ ਮਾਲਵੇਅਰ ਇੰਸਟਾਲ ਕਰ ਸਕਦੀ ਹੈ। 


Related News