ਗੁਰਤਾ ਤਰੰਗਾਂ ਖੋਲ੍ਹ ਸਕਦੀਆਂ ਹਨ ਬਲੈਕ ਹੋਲ ਦੇ ਜਨਮ ਨਾਲ ਜੁੜੇ ਰਾਜ਼
Monday, Jun 27, 2016 - 06:17 PM (IST)

ਲੰਡਨ— ਗੁਰਤਾ ਤਰੰਗਾਂ ਦੀ ਵਰਤੋਂ ਛੇਤੀ ਹੀ ਬ੍ਰਹਿਮੰਡ ਦੇ ਸਭ ਤੋਂ ਵੱਡੇ ਬਲੈਕ ਹੋਲ ਦੇ ਜਨਮ ਨਾਲ ਜੁੜੇ ਸਵਾਲਾਂ ਨੂੰ ਸੁਲਝਾਉਣ ''ਚ ਕੀਤਾ ਜਾਵੇਗਾ। ਇਸ ਵਿਚ ਬਲੈਕ ਹੋਲ ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ, ਵਰਗੇ ਸਵਾਲ ਸ਼ਮਲ ਹਨ।
ਬ੍ਰਿਟੇਨ ''ਚ ਡਰਹਮ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ ''ਚ ਵਿਗਿਆਨੀਆਂ ਨੇ ਵੱਡੇ ਪੱਧਰ ''ਤੇ ਬ੍ਰਹਿਮੰਡ ਨਾਲ ਜੁੜੇ ਸਿਮੁਲੇਸ਼ਨ ਕੀਤੇ, ਜਿਸ ਦੀ ਵਰਤੋਂ ਹੁਣ ਇਸ ਦਿਸ਼ਾ ''ਚ ਕੀਤੀ ਜਾਵੇਗੀ ਕਿ ਬਲੈਕ ਹੋਲ ਦੀ ਟੱਕਰ ਕਿਸ ਦਰ ਨਾਲ ਹੁੰਦੀ ਹੈ, ਜਿਸ ਨਾਲ ਗੁਰਤਾ ਤਰੰਗ ਪੈਦਾ ਹੁੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਇਨ੍ਹਾਂ ਤਰੰਗਾਂ ਦੇ ਮਾਪ ਅਤੇ ਫਰੀਕੁਇੰਸੀ ਨਾਲ ਉਸ ਚੀਜ਼ ਦੀ ਸ਼ੁਰੂਆਤ ਦਾ ਪਤਾ ਲੱਗੇਗਾ ਜਿਸ ਨਾਲ ਪਹਿਲੇ ਬਲੈਕ ਹੋਲ ਦੀ ਉਤਪਤੀ ਹੋਈ ਸੀ ਕਿਉਂਕਿ ਉਨ੍ਹਾਂ ਦਾ ਜਨਮ 13 ਅਰਬ ਸਾਲ ਪਹਿਲਾਂ ਹੋਇਆ ਸੀ। ਇਸ ਨਾਲ ਇਹ ਜਾਣਕਾਰੀ ਵੀ ਮਿਲੇਗੀ ਕਿ ਉਨ੍ਹਾਂ ਦੀ ਉਤਪਤੀ ਕਿਵੇ ਅਤੇ ਕਿੱਥੇ ਹੋਈ।
ਖੋਜਕਾਰਾਂ ਨੇ ਕਿਹਾ ਕਿ ਇਵਾਲਵਡ ਲੇਜ਼ਰ ਇੰਟਰਫੇਰੋਮੀਟਰ ਸਪੇਸ ਐਂਟੀਨਾ ਡਿਟੈਕਟਰ ਦੇ 2034 ਤੱਕ ਕੰਮ ਸ਼ੁਰੂ ਕਰਨ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਬਹੁਤ ਵੱਡੇ ਆਕਾਰ ਦੇ ਬਲੈਕ ਹੋਲ ਵਿਚਕਾਰ ਟੱਕਰ ''ਚ ਪੈਦਾ ਹੋਈਆਂ ਗੁਰਤਾ ਤਰੰਗਾਂ ਦਾ ਸਾਲ ''ਚ ਘੱਟੋ-ਘੱਟ ਦੋ ਵਾਰ ਪਤਾ ਲਗਾਇਆ ਜਾ ਸਕੇਗਾ। ਫਰਵਰੀ ''ਚ ਅੰਤਰਰਾਸ਼ਟਰੀ ਲਿਗੋ ਅਤੇ ਵਿਰਗੋ ਨੇ ਪਹਿਲੀ ਵਾਰ ਗੁਰਤਾ ਤਰੰਗ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਸੀ। ਇਸ ਮਹੀਨੇ ''ਚ ਦੂਜੀ ਵਾਰ ਗੁਰਤਾ ਤਰੰਗ ਦਾ ਪਤਾ ਲਗਾਇਆ ਗਿਆ ਸੀ। ਅਲਬਰਟ ਆਇੰਸਟੀਨ ਨੇ ਆਪਣੇ ਰੀਲੇਟੀਵਿਟੀ ਦੇ ਸਿਧਾਂਤ ਦੇ ਤਹਿਤ 100 ਸਾਲ ਪਹਿਲਾਂ ਗੁਰਤਾ ਤਰੰਗਾਂ ਦੀ ਕਲਪਨਾ ਕੀਤੀ ਸੀ।