ਐਂਡ੍ਰਾਇਡ ਸਮਾਰਟਫੋਨ ''ਤੇ GPlayed Trojan ਦਾ ਖਤਰਾ, ਆਸਾਨੀ ਨਾਲ ਹੋ ਸਕਦੀ ਹੈ ਹੈਕਿੰਗ
Saturday, Oct 13, 2018 - 02:23 PM (IST)

ਗੈਜੇਟ ਡੇਸਕ- ਜੇਕਰ ਤੁਸੀਂ ਐਂਡ੍ਰਾਇਡ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। Cisco Talo ਦੇ ਖੋਜਕਾਰਾਂ ਨੇ ਇਕ ਨਵੇਂ ਕਿਸਮ ਦੇ ਐਂਡ੍ਰਾਇਡ ਟ੍ਰਾਜਨ (ਵਾਇਰਸ) ਦਾ ਪਤਾ ਲਗਾਇਆ ਹੈ ਜਿਸ ਦਾ ਨਾਂ GPlayed ਹੈ। ਇਸ ਐਪ ਨੂੰ ਲੈ ਕੇ ਲੋਕ ਧੋਖੇ 'ਚ ਹਨ, ਕਿਉਂਕਿ ਇਸ ਦਾ ਆਈਕਨ ਗੂਗਲ ਪਲੇਅ-ਸਟੋਰ ਵਰਗਾ ਹੀ ਹੈ ਤੇ ਇਹ ਗੂਗਲ ਪਲੇਅ ਮਾਰਕੀਟਪਲੇਸ 'ਚ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ GPlayed ਨਾਂ ਦਾ ਇਹ ਵਾਇਰਸ ਬੈਕਿੰਗ ਵਾਇਰਸ ਵਰਗਾ ਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਐਂਡਰਾਇਡ ਸਮਾਰਟਫੋਨਸ ਤੇ ਵਾਇਰਸ ਅਟੈਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹੁੰਚਾ ਸਕਦਾ ਹੈ ਨੁਕਸਾਨ
ਇਹ ਵਾਇਰਸ ਤੁਹਾਡੇ ਬੈਂਕ ਨਾਲ ਜੁੜੀਆਂ ਜਾਣਕਾਰੀਆਂ 'ਤੇ ਸਭ ਤੋਂ ਪਹਿਲਾਂ ਅਟੈਕ ਕਰਦਾ ਹੈ ਤੇ ਪਿਨ ਤੇ ਪਾਸਵਰਡ ਹੈਕਰਸ ਤੱਕ ਪਹੁੰਚਾਉਂਦਾ ਹੈ। ਇਹ ਤੁਹਾਡੇ ਸਮਾਰਟਫੋਨ ਦੀ ਲੁਕੇਸ਼ਨ ਨੂੰ ਵੀ ਟ੍ਰੈਕ ਕਰਦਾ ਹੈ। ਉਥੇ ਹੀ ਇਹ ਵਾਇਰਸ ਡੈਸਕਟਾਪ ਤੋਂ ਤੁਹਾਡੇ ਫੋਨ 'ਚ ਅਸਾਨੀ ਨਾਲ ਆ ਸਕਦਾ ਹੈ।
ਹੋ ਸਕਦੀ ਹੈ ਅਸਾਨੀ ਨਾਲ ਹੈਕਿੰਗ
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਵਾਲੀ ਐਪ 'ਚ ਕੁਝ ਅਜਿਹੇ ਫੀਚਰਸ ਹਨ ਜੋ ਹੈਕਰਸ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਵਾਇਰਸ ਦੇ ਰਾਹੀਂ ਹੈਕਰਸ ਤੁਹਾਡੇ ਫੋਨ 'ਚ ਰਿਮੋਟ ਕੰਟਰੋਲ ਦੇ ਰਾਹੀਂ ਹੋਰ ਕਈ ਫੇਕ ਐਪਸ ਤੇ ਪਲਗਇਨ ਇੰਸਟਾਲ ਕਰ ਸਕਦੇ ਹਨ। ਇਸ ਤਰਾਂ ਦੀ ਇੰਸਟਾਲੇਸ਼ਨ ਨਾਲ ਹੈਕਰਸ ਤੁਹਾਡੇ ਸਮਾਰਟਫੋਨ 'ਚ ਪਿਆ ਡਾਟਾ ਤੇ ਹੋਰ ਕਈ ਨਿੱਜੀ ਜਾਣਕਾਰੀਆਂ ਨੂੰ ਚੋਰੀ ਕਰ ਉਸ ਦੀ ਗਲਤ ਵਰਤੋਂ ਕਰ ਸਕਦੇ ਹਨ।