ਕਰੋੜਾਂ ਐਂਡਰਾਇਡ ਯੂਜ਼ਰਜ਼ ਲਈ ਸਰਕਾਰ ਦੀ ਵੱਡੀ ਚਿਤਾਵਨੀ, ਕਦੇ ਵੀ ਹੈਕ ਹੋ ਸਕਦੈ ਫੋਨ
Saturday, Feb 08, 2025 - 05:11 PM (IST)
ਗੈਜੇਟ ਡੈਸਕ- ਭਾਰਤ ਦੇ ਇਲੈਕਟ੍ਰੋਨਿਕਸ ਅਤੇ ਸੂਚਚਨਾ ਤਕਨੀਕੀ ਮੰਤਰਾਲਾ (MeiTy) ਨੇ ਐਂਡਰਾਇਡ ਯੂਜ਼ਰਜ਼ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਕਈ ਸੁਰੱਖਿਆ ਖਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਮੰਤਰਾਲਾ ਦੇ ਨਾਲ ਮਿਲ ਕੇ ਰਿਪੋਰਟ ਕੀਤਾ ਹੈ ਕਿ ਐਂਡਰਾਇਡ 12 ਅਤੇ ਉਸ ਤੋਂ ਬਾਅਦ ਦੇ ਸਾਫਟਵੇਅਰ ਪ੍ਰਭਾਵਿਤ ਹੋਏ ਹਨ।
ਇਸ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਇਹ ਉਪਭੋਗਤਾਵਾਂ ਨੂੰ ਇੱਕ ਉੱਚ-ਗੰਭੀਰਤਾ ਵਾਲੇ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰੀ ਏਜੰਸੀ ਨੇ ਕਿਹਾ ਕਿ ਐਂਡਰਾਇਡ 'ਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਮਜ਼ੋਰੀਆਂ ਫਰੇਮਵਰਕ ਵਿੱਚ ਬੱਗ ਕਾਰਨ ਹਨ ਪਰ ਚਿੱਪਸੈੱਟ ਕਾਰਨ ਵੀ ਇਹ ਬਗ ਹੋ ਸਕਦੇ ਹਨ।
ਸੁਰੱਖਿਆ ਖਾਮੀਆਂ ਕਾਰਨ ਸਾਈਬਰ ਹਮਲੇ ਦਾ ਖਤਰਾ
CERT-In ਨੇ ਕਿਹਾ ਕਿ ਐਂਡਰਾਇਡ 'ਚ ਕਈ ਖਾਮੀਆਂ ਰਿਪੋਰਟ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਇਕ ਹਮਲਾਵਰ ਦੁਆਰਾ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨ, ਡਿਵਾਈਸ 'ਤੇ ਕੰਟਰੋਲ ਪ੍ਰਾਪਤ ਕਰਨ, ਮਨਮਾਨੇ ਕੋਡ ਨੂੰ ਸੰਪਾਦਿਤ ਕਰਨ ਜਾਂ ਟਾਰਗੇਟਿਡ ਸਿਸਟਮ 'ਤੇ ਡਿਨਾਇਲ ਆਫ ਸਰਵਿਸ (DoS) ਵਰਗੀਆਂ ਸਥਿਤੀਆਂ ਪੈਦਾ ਕਰ ਸਕਦੇ ਹਨ।
ਇਹ ਚਿਤਾਵਨੀ ਸੁਰੱਖਿਆ ਮੁੱਦਿਆਂ 'ਚੋਂ ਸਭ ਤੋਂ ਗੰਭੀਰ ਮੰਨੀ ਜਾ ਰਹੀ ਹੈ। ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਕਿਸੇ ਡਿਵਾਈਸ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੇ ਹਨ।
ਸੁਰੱਖਿਆ ਕਿਵੇਂ ਯਕੀਨੀ ਬਣਾਈਏ?
CERT-In ਨੇ Android 12, Android 13, Android 14 ਅਤੇ Android 15 ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਡਿਵਾਈਸ ਨੂੰ ਤੁਰੰਤ ਅਪਡੇਟ ਕਰਨ ਤਾਂ ਜੋ ਕਿਸੇ ਵੀ ਸੰਭਾਵਿਤ ਸਾਈਬਰ ਹਮਲੇ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਨ ਦੀ ਵੀ ਸਲਾਹ ਦਿੱਤੀ ਗਈ ਹੈ।
- ਸਾਫਟਵੇਅਰ ਅਪਡੇਟ ਕਰੋ : ਨਿਯਮਿਤ ਰੂਪ ਨਾਲ ਆਪਣੇ ਡਿਵਾਈਸ ਦੇ ਸਾਫਟਵੇਅਰ ਅਪਡੇਟ ਦੀ ਜਾਂਚ ਕਰੋ ਅਤੇ ਆਟੋਮੈਟਿਕ ਅਪਡੇਟ ਚਾਲੂ ਰੱਖੋ।
- ਸ਼ੱਕੀ ਲਿੰਕ ਤੋਂ ਬਚੋ : ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਕਰਨ ਜਾਂ ਬਿਨਾਂ ਪ੍ਰਮਾਣਿਤ ਐਪਸ ਡਾਊਨਲੋਡ ਕਰਨ ਤੋਂ ਬਚੋਂ। ਸਿਰਫ ਗੂਗਲ ਪਲੇਅ ਸਟੋਰ ਤੋਂ ਹੀ ਐਪਸ ਇੰਸਟਾਲ ਕਰੋ।
- ਮਜਬੂਤ ਪਾਸਵਰਡ ਦੀ ਵਰਤੋਂ ਕਰੋ : ਆਪਣੇ ਗੂਗਲ ਅਕਾਊਂਟ ਅਤੇ ਹੋਰ ਅਕਾਊਂਟਸ ਲਈ ਯੂਨੀਕ ਅਤੇ ਮਜਬੂਤ ਪਾਸਵਰਡ ਸੈੱਟ ਕੋਰ।
- ਟੂ-ਫੈਕਟਰ ਆਥੈਂਟੀਕੇਸ਼ਨ (2FA) ਆਨ ਕਰੋ : ਵਾਧੂ ਸੁਰੱਖਿਆ ਲਈ ਟੂ-ਫੈਕਟਰ ਆਥੈਂਟੀਕੇਸ਼ਨ ਨੂੰ ਆਨ ਕਰੋ।
- ਐਪ ਪਰਮੀਸ਼ਨ ਦੀ ਸਮੀਖਿਆ ਕਰੋ : ਯਕੀਨੀ ਕਰੋ ਕਿ ਇੰਸਟਾਲ ਕੀਤੇ ਗਏ ਐਪਸ ਨੂੰ ਸਿਰਫ ਜ਼ਰੂਰੀ ਡਾਟਾ ਤਕ ਹੀ ਪਹੁੰਚ ਪ੍ਰਾਪਤ ਹੋਵੇ।
- ਫਿਸ਼ਿੰਗ ਹਮਲਿਆਂ ਤੋਂ ਬਚੋ : ਅਣਜਾਣ ਜਾਂ ਸ਼ੱਕੀ ਈਮੇਲ ਅਤੇ ਮੈਸੇਜ 'ਚ ਦਿੱਤੀ ਗਈ ਜਾਣਕਾਰੀ ਨੂੰ ਬਿਨਾਂ ਪੁਸ਼ਟੀ ਦੇ ਸਾਂਝਾ ਨਾ ਕਰੋ।