ਚੋਰੀ ਹੋਏ ਮੋਬਾਇਲ ਦਾ ਪਤਾ ਲਗਾਉਣ ਲਈ ਸਰਕਾਰ ਨੇ ਲਾਂਚ ਕੀਤਾ ਵੈੱਬ ਪੋਰਟਲ

09/17/2019 1:43:55 PM

ਗੈਜੇਟ ਡੈਸਕ– ਜੇਕਰ ਤੁਹਾਡਾ ਮੋਬਾਇਲ ਫੋਨ ਗੁਆਚ ਗਿਆ ਹੈ ਜਾਂ ਫਿਰ ਚੋਰੀ ਹੋ ਗਿਆ ਹੈ ਤਾਂ ਉਸ ਨੂੰ ਲੱਭਣ ’ਚ ਸਰਕਾਰੀ ਤੁਹਾਡੀ ਮਦਦ ਕਰੇਗੀ। ਕਮਿਊਨੀਕੇਸ਼ੰਸ ਮਨਿਸਟਰ ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਮੁੰਬਈ ’ਚ ਇਕ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ, ਜੋ ਯੂਜ਼ਰਜ਼ ਨੂੰ ਉਨ੍ਹਾਂ ਦੇ ਚੋਰੀ ਹੋਏ ਜਾਂ ਗੁਆਚੇ ਹੋਏ ਮੋਬਾਇਲ ਫੋਨ ਦਾ ਪਤਾ ਲਗਾਉਣ ’ਚ ਮਦਦ ਕਰੇਗਾ। ਇਸ ਲਈ ਟੈਲੀਕਮਿਊਨੀਕੇਸ਼ੰਸ ਡਿਪਾਰਟਮੈਂਟ (ਦੂਰਸੰਚਾਰ ਵਿਭਾਗ) ਨੇ ਸੈਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ (CEIR) ਨਾਂ ਨਾਲ ਪ੍ਰਾਜੈੱਕਟ ਸ਼ੁਰੂ ਕੀਤਾ ਹੈ। ਇਸ ਪ੍ਰਾਜੈੱਕਟ ਨੂੰ ਗੁਆਚੇ ਜਾਂ ਚੋਰੀ ਹੋਏ ਫੋਨ ਨੂੰ ਸਾਰੇ ਮੋਬਾਇਲ ਨੈੱਟਵਰਕ ’ਤੇ ਬਲਾਕ ਕਰਨ, ਚੋਰੀ ਨੂੰ ਰੋਕਣ ਲਈ ਅਤੇ ਅਜਿਹੇ ਫੋਨ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। 

ਸਾਰੇ ਮੋਬਾਇਲ ’ਚ ਉਨ੍ਹਾਂ ਦੀ ਪਛਾਣ ਲਈ ਇਕ ਯੂਨੀਕ IMEI ਨੰਬਰ ਹੁੰਦਾ ਹੈ ਇਹ ਨੰਬਰ ਰੀਪ੍ਰੋਗ੍ਰਾਮੇਬਲ (ਬਦਲਿਆ ਜਾ ਸਕਦਾ ਹੈ) ਹੁੰਦਾ ਹੈ, ਜਿਸ ਕਾਰਨ ਚੋਰੀ ਕਰਨ ਵਾਲੇ ਜਾਅਲਸਾਜ਼ ਇਸ ਨੂੰ ਰੀਪ੍ਰੋਗਰਾਮ ਕਰ ਦਿੰਦੇ ਹਨ। ਇਸ ਦੇ ਚੱਲਦੇ IMEI ਦੀ ਕਲੋਨਿੰਗ ਹੋ ਜਾਂਦੀ ਹੈ ਅਤੇ ਇਕ ਹੀ IMEI ਨੰਬਰ ’ਤੇ ਕਈ ਫੋਨ ਇਸਤੇਮਾਲ ਕਰ ਲਏ ਜਾਂਦੇ ਹਨ। ਟੈਲੀਕਮਿਊਨੀਕੇਸ਼ੰਸ ਡਿਪਾਰਟਮੈਂਟ ਮੁਤਾਬਕ, ਅੱਜ ਦੀ ਤਰੀਕ ’ਚ ਕਲੋਨ/ਡੁਪਲੀਕੇਟ IMEI ਹੈਂਡਸੈੱਟ ਦੇ ਕਈ ਮਾਮਲੇ ਹਨ। 

ਜੇਕਰ ਅਜਿਹੇ ਆਈ.ਐੱਮ.ਈ.ਆਈ. ਨੰਬਰ ਬਲਾਕ ਕਰ ਦਿੱਤੇ ਜਾਣ ਤਾਂ ਜਿਨ੍ਹਾਂ ਦਾ ਮੋਬਾਇਲ ਚੋਰੀ ਹੋਇਆ ਹੈ, ਉਨ੍ਹਾਂ ਨੂੰ ਪਰੇਸ਼ਾਨ ਹੋਣਾ ਪਵੇਗਾ। ਇਸ ਕਾਰਨ ਡੁਪਲੀਕੇਟ ਅਤੇ ਫੇਕ ਆਈ.ਐੱਮ.ਈ.ਆਈ. ਵਾਲੇ ਫੋਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਇਸੇ ਸਮੱਸਿਆ ਦੇ ਹੱਲ ਲਈ CEIR ਵੈੱਬਸਾਈਟ ਪ੍ਰਾਜੈੱਕਟ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨਾਲ ਸਕਿਓਰਿਟੀ, ਚੋਰੀ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਮਿਲੇਗੀ। 

CEIR ਪ੍ਰਾਜੈੱਕਟ ਦਾ ਮੁੱਖ ਮਕਸਦ
- ਮੋਬਾਇਲ ਫੋਨ ਚੋਰੀ ਹੋਣ ਤੋਂ ਰੋਕਣ ਲਈ ਗੁਆਚੇ ਜਾਂ ਚੋਰੀ ਹੋਏ ਫੋਨ ਨੂੰ ਸਾਰੇ ਮੋਬਾਇਲ ਨੈੱਟਵਰਕ ’ਤੇ ਬਲਾਕ ਕਰਨਾ। 

- ਗੁਆਚੇ ਜਾਂ ਚੋਰੀ ਹੋਏ ਮੋਬਾਇਲ ਫੋਨ ਦਾ ਪਤਾ ਲਗਾਉਣ ਦੀ ਸੁਵਿਧਾ।

- ਨੈੱਟਵਰਕ ’ਚ ਡੁਪਲੀਕੇਟ ਅਤੇ ਨਕਲੀ IMEI ਵਾਲੇ ਮੋਬਾਇਲ ’ਤੇ ਰੋਕ।

- ਚੋਰੀ ਹੋਏ ਮੋਬਾਇਲ ਦੇ ਇਸਤੇਮਾਲ ’ਤੇ ਰੋਕ ਲਗਾਉਣਾ। 

- ਚੋਰੀ ਹੋਏ ਮੋਬਾਇਲ ਦੇ ਇਸਤੇਮਾਲ ’ਤੇ ਕੰਟਰੋਲ ਦੇ ਨਾਲ ਯੂਜ਼ਰਜ਼ ਦੀ ਸਿਹਤ ਨਾਲ ਜੁੜੇ ਖਤਰੇ ਨੂੰ ਘੱਟ ਕਰਨਾ।

- ਚੋਰੀ ਹੋਏ ਮੋਬਾਇਲ ਦੇ ਇਸਤੇਮਾਲ ’ਚ ਕਮੀ ਲਿਆਉਣ ਦੇ ਨਾਲ ਕੁਆਲਿਟੀ ਆਫ ਸਰਵਿਸ ਬਿਹਤਰ ਬਣਾਉਣਾ ਅਤੇ ਕਾਲ ਡ੍ਰੋਪ ਘੱਟ ਕਰਨਾ। 

ਇੰਝ ਕਰੋ ਕੰਪਲੇਂਟ
ਜੇਕਰ ਤੁਹਾਡਾ ਮੋਬਾਇਲ ਫੋਨ ਗੁਆਚ ਗਿਆ ਹੈ ਜਾਂ ਚੋਰੀ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਪੁਲਸ ਥਾਣੇ ’ਚ ਉਸ ਦੀ ਐੱਫ.ਆਈ.ਆਰ. ਦਰਜ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ 14422 ’ਤੇ ਕਾਲ ਕਰਕੇ ਟੈਲੀਕਮਿਊਨੀਕੇਸ਼ੰਸ ਡਿਪਾਰਟਮੈਂਟ ਨੂੰ ਇਸ ਦੀ ਜਾਣਕਾਰੀ ਦਿਓ। ਵੈਰੀਫਿਕੇਸ਼ਨ ਕਰਨ ਤੋਂ ਬਾਅਦ ਡਿਪਾਰਟਮੈਂਟ ਫੋਨ ਨੂੰ ਬਲੈਕਲਿਸਟ ਕਰ ਦੇਵੇਗਾ, ਜਿਸ ਨਾਲ ਤੁਹਾਡੇ ਗੁਆਚੇ ਜਾਂ ਚੋਰੀ ਹੋਏ ਫੋਨ ਦਾ ਅੱਗੇ ਇਸਤੇਮਾਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਜੇਕਰ ਕੋਈ ਦੂਜਾ ਸਿਮ ਲਗਾ ਕੇ ਮੋਬਾਇਲ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਵਿਸ ਪ੍ਰੋਵਾਈਡਰ ਨਵੇਂ ਯੂਜ਼ਰ ਦੀ ਪਛਾਣ ਕਰੇਗਾ ਅਤੇ ਪੁਲਸ ਨੂੰ ਸੂਚਿਤ ਕਰੇਗਾ। ਫਿਲਹਾਲ ਇਹ ਸੁਵਿਧਾ ਪਾਇਲਟ ਪ੍ਰਾਜੈੱਕਟਰ ਦੇ ਤੌਰ ’ਤੇ ਮਹਾਰਾਸ਼ਟਰ ’ਚ ਸ਼ੁਰੂ ਕੀਤੀ ਜਾ ਰਹੀ ਹੈ। 


Related News