ਭਾਰਤ ਸਰਕਾਰ ਨੇ ਬੈਨ ਕੀਤੇ 348 ਐਪਸ, ਦੇਸ਼ ਤੋਂ ਬਾਹਰ ਭੇਜ ਰਹੇ ਸੀ ਯੂਜ਼ਰਸ ਦਾ ਡਾਟਾ

Wednesday, Aug 03, 2022 - 05:25 PM (IST)

ਭਾਰਤ ਸਰਕਾਰ ਨੇ ਬੈਨ ਕੀਤੇ 348 ਐਪਸ, ਦੇਸ਼ ਤੋਂ ਬਾਹਰ ਭੇਜ ਰਹੇ ਸੀ ਯੂਜ਼ਰਸ ਦਾ ਡਾਟਾ

ਗੈਜੇਟ ਡੈਸਕ– ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨ ਅਤੇ ਦੂਜੇ ਦੇਸ਼ਾਂ ਦੁਆਰਾ ਵਿਕਸਿਤ ਕੀਤੇ ਗਏ ਅਜਿਹੇ 348 ਮੋਬਾਇਲ ਐਪਸ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਜੋ ਯੂਜ਼ਰਸ ਦੀ ਜਾਣਕਾਰੀ ਇਕੱਠੀ ਕਰ ਰਹੇ ਸਨ ਅਤੇ ਦੇਸ਼ ਤੋਂ ਬਾਹਰ ਸਥਿਤ ਸਰਵਰਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਭੇਜ ਰਹੇ ਸਨ। 

348 ਐਪਸ ਦੀ ਕੀਤੀ ਗਈ ਪਛਾਣ
ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ’ਚ ਰੋਡਮਲ ਨਾਗਰ ਦੇ ਸਵਾਲ ਦੇ ਲਿਖਤ ਜਵਾਬ ’ਚ ਇਹ ਜਾਣਕਾਰੀ ਦਿੱਤੀ। ਮੈਂਬਰ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਦੇਸ਼ ਤੋਂ ਬਾਹਰ ਸੂਚਨਾ ਭੇਜਣ ਵਾਲੇ ਕਿਸੇ ਐਪ ਦੀ ਪਛਾਣ ਕੀਤੀ ਹੈ ਅਤੇ ਜੇਕਰ ਅਜਿਹੇ ਕਿਸੇ ਐਪ ਦਾ ਪਤਾ ਲੱਗਾ ਹੈ ਤਾਂ ਕੀ ਉਸ ਨੂੰ ਬੈਨ ਕੀਤਾ ਗਿਆ ਹੈ। ਜਵਾਬ ’ਚ ਮੰਤਰੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਜਿਹੇ 348 ਐਪਸ ਦੀ ਪਛਾਣ ਕੀਤੀ ਹੈ। 

ਦੇਸ਼ ਦੀ ਸੁਰੱਖਿਆ ਦਾ ਉਲੰਘਣ ਕਰ ਰਹੇ ਸਨ ਐਪ
ਉਨ੍ਹਾਂ ਇਹ ਵੀ ਦੱਸਿਆ ਕਿ ਮੰਤਰਾਲਾ ਦੇ ਬੇਨਤੀ ’ਤੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਸਾਰੇ ਐਪਸ ਨੂੰ ਬਲਾਕ ਕਰ ਦਿੱਤਾ ਹੈ ਕਿਉਂਕਿ ਇਸ ਤਰ੍ਹਾਂ ਦੇ ਡਾਟਾ ਪ੍ਰਸਾਰਣ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ ਅਤੇ ਸੂਬਿਆਂ ਦੀ ਰੱਖਿਆ ਦਾ ਉਲੰਘਣ ਕਰਦੇ ਹਨ। ਚੰਦਰਸ਼ੇਖਰ ਨੇ ਦੱਸਿਆ ਕਿ ਇਨ੍ਹਾਂ ਐਪਸ ਨੂੰ ਚੀਨ ਸਮੇਤ ਵੱਖ-ਵੱਖ ਦੇਸ਼ਾਂ ਦੁਆਰਾ ਵਿਕਸਿਤ ਕੀਤਾ ਗਿਆ ਹੈ। 


author

Rakesh

Content Editor

Related News