ਸੈਮਸੰਗ ਗੈਲੈਕਸੀ ਨੋਟ-7 ਨਾ ਲੈ ਕੇ ਚੱਲਣ ਯਾਤਰੀ : ਇੰਡੀਗੋ

Sunday, Oct 16, 2016 - 12:11 PM (IST)

ਸੈਮਸੰਗ ਗੈਲੈਕਸੀ ਨੋਟ-7 ਨਾ ਲੈ ਕੇ ਚੱਲਣ ਯਾਤਰੀ : ਇੰਡੀਗੋ
ਜਲੰਧਰ- ਨਿਜੀ ਹਵਾਈ ਕੰਪਨੀ ਇੰਡੀਗੋ ਨੇ ਸੈਮਸੰਗ ਗੈਲੈਕਸੀ ਨੋਟ-7 ''ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਯਾਤਰੀਆਂ ਨੂੰ ਇਸ ਸਮਾਰਟਫੋਨ ਦੇ ਨਾਲ ਹੀ ਪਾਵਰ ਬੈਂਕ ਜਾਂ ਨੋਟ-2 ਲੈ ਕੇ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਹੈ। ਕੰਪਨੀ ਨੇ ਜਾਰੀ ਦਿਸ਼ਾ-ਨਿਰਦੇਸ਼ਾਂ ''ਚ ਯਾਤਰੀਆਂ ਨੂੰ ਕਿਹਾ ਕਿ ਉਹ ਲਾਈਨ ਤੋਂ ਬਚਣ ਲਈ ਬੋਰਡਿੰਗ ਕੋਲ ਪ੍ਰਿੰਟ ਕਰਵਾਉਂਦਿਆਂ ਹੀ ਸੁਰੱਖਿਆ ਜਾਂਚ ਕਰਵਾ ਲੈਣ ਜਾਂ ਉਡਾਣ ਤੋਂ 45 ਮਿੰਟ ਪਹਿਲਾਂ ਬੈਗ ਡਰਾਪ ਸਹੂਲਤ ਦੀ ਵਰਤੋਂ ਕਰ ਲੈਣ। ਉਸ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ ਕਿ ਬੈਗ ''ਚ ਪਾਵਰ ਬੈਂਕ, ਸੈਮਸੰਗ ਗੈਲੈਕਸੀ ਨੋਟ-7 ਜਾਂ ਨੋਟ-2 ਨਾ ਹੋਵੇ।
ਜ਼ਿਕਰਯੋਗ ਹੈ ਕਿ ਗੈਲੈਕਸੀ ਨੋਟ-7 ''ਚ ਅੱਗ ਲੱਗਣ ਦੀਆਂ ਘਟਨਾਵਾਂ ਮਗਰੋਂ ਸੈਮਸੰਗ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੰਪਨੀ ਨੇ ਇਸ ਸਮਾਰਟਫੋਨ ਦੀ ਵਿਕਰੀ ਬੰਦ ਕਰਨ ਦੇ ਨਾਲ ਹੀ ਇਸ ਨੂੰ ਵਾਪਸ ਮੰਗਵਾਉਣ ਦਾ ਵੀ ਐਲਾਨ ਕੀਤਾ ਹੈ।

Related News