ਐਂਡਰਾਇਡ ਯੂਜ਼ਰਸ ਲਈ ਜ਼ਰੂਰੀ ਖ਼ਬਰ, ਕੱਲ੍ਹ ਤੋਂ ਬੰਦ ਹੋ ਜਾਣਗੇ ਗੂਗਲ ਦੇ ਇਹ ਐਪਸ, ਜਾਣੋ ਵਜ੍ਹਾ
Tuesday, May 10, 2022 - 04:15 PM (IST)
ਗੈਜੇਟ ਡੈਸਕ– ਕਾਲ ਰਿਕਾਰਡਿੰਗ ਦੀ ਸੁਵਿਧਾ ਵਾਲੇ ਐਂਡਰਾਇਡ ਐਪਸ ਕੱਲ੍ਹ ਯਾਨੀ ਬੁੱਧਵਾਰ ਤੋਂ ਬੰਦ ਹੋ ਜਾਣਗੇ। ਗੂਗਲ ਪਲੇਅ ਸਟੋਰ ’ਚ ਬਦਲਾਅ ਕਾਰਨ ਐਂਡਰਾਇਡ ਫੋਨ ’ਤੇ ਕਾਲ ਰਿਕਾਰਡਿੰਗ ਐਪਲ ਕੰਮ ਨਹੀਂ ਕਰਨਗੇ। ਟਰੂਕਾਲਰ ਯੂਜ਼ਰਸ ਲਈ ਵੀ ਐਂਡਰਾਇਡ ਫੋਨ ’ਤੇ ਰਿਕਾਰਡਿੰਗ ਦੀ ਸੁਵਿਧਾ ਬੰਦ ਹੋ ਜਾਵੇਗੀ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਐਂਡਰਾਇਡ ਐਪਸ ਰਾਹੀਂ ਕਾਲ ਰਿਕਾਰਡਿੰਗ ਦੀ ਸੁਵਿਧਾ ਬੰਦ ਹੋਣ ਨਾਲ ਹੁਣ ਤੁਸੀਂ ਕਿਸੇ ਵੀ ਥਰਡ ਪਾਰਟੀ ਰਿਕਾਰਡਿੰਗ ਐਪਸ ਨਾਲ ਐਂਡਰਾਇਡ ਸਮਾਰਟਫੋਨ ’ਤੇ ਕਾਰ ਰਿਕਾਰਡ ਨਹੀਂ ਕਰ ਸਕੋਗੇ। ਕੰਪਨੀ ਇਸ ਬਾਰੇ ਪਹਿਲਾਂ ਹੀ ਦੱਸ ਚੁੱਕੀ ਹੈ।
ਦਰਅਸਲ, ਸੁਰੱਖਿਆ ਕਾਰਾਂ ਕਰਕੇ ਕਾਲ ਰਿਕਾਰਡਿੰਗ ਐਪਸ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਕਾਲ ਰਿਕਾਰਡ ਕਰਨ ਵਾਲੇ ਐਪਸ ਗਾਹਕਾਂ ਤੋਂ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਲੈ ਕੇ ਉਨ੍ਹਾਂ ਦੀਆਂ ਜਾਣਕਾਰੀਆਂ ਲੈ ਲੈਂਦੇ ਹਨ ਅਤੇ ਉਨ੍ਹਾਂ ਦਾ ਗਲਤ ਫਾਇਦਾ ਚੁੱਕਦੇ ਹਨ। ਕਾਲ ਰਿਕਾਰਡਿੰਗ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ’ਚ ਕਾਨੂੰਨ ਵੀ ਵੱਖ-ਵੱਖ ਹਨ। ਇਸ ਲਈ ਵੀ ਇਨ੍ਹਾਂ ’ਤੇ ਨਕੇਲ ਕੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ
ਗੂਗਲ ਦੀ ਨਵੀਂ ਨੀਤੀ ਕਾਰਨ ਕਾਲ ਰਿਕਾਰਡਿੰਗ ਐਪਸ ਬੁੱਧਵਾਰ ਤੋਂ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਇਸ ਨੀਤੀ ਕਾਰਨ ਟਰੂਕਾਲਰ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਹੁਣ ਉਸਦੇ ਐਪ ਦੇ ਯੂਜ਼ਰ ਕਾਲ ਰਿਕਾਰਡਿੰਗ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ