ਹੁਣ ਪਸੰਦੀਦਾ ਕੰਮ ਕਰਨ ''ਚ ਗੂਗਲ ਕਰੇਗਾ ਤੁਹਾਡੀ ਮਦਦ (ਵੀਡੀਓ)
Thursday, Apr 14, 2016 - 03:28 PM (IST)
ਜਲੰਧਰ— ਜੇਕਰ ਤੁਸੀਂ ਵੀ ਆਪਣੀ ਭੱਜ-ਦੌੜ ਭਰੀ ਜ਼ਿੰਦਗੀ ''ਚ ਆਪਣੇ ਮਨਪਸੰਦ ਕੰਮਾਂ ਲਈ ਸਮਾਂ ਨਹੀਂ ਕੱਢ ਪਾ ਰਹੇ ਤਾਂ ਹੁਣ ਗੂਗਲ ਨੇ ਆਪਣੇ ਕੈਲੰਡਰ ਐਪ ''ਚ ''ਗੋਲਸ'' (Goals) ਨਾਂ ਨਾਲ ਇਕ ਨਵਾਂ ਫੀਚਰ ਸ਼ਾਮਲ ਕੀਤਾ ਹੈ ਜੋ ਤੁਹਾਨੂੰ ਆਪਣੇ ਪਸੰਦੀਦਾ ਕੰਮ ਕਰਨ ਲਈ ਸਮਾਂ ਕੱਢਣ ''ਚ ਤੁਹਾਡੀ ਮਦਦ ਕਰੇਗਾ।
ਤੁਹਾਡੇ ਬਿਜ਼ੀ ਸ਼ਡਿਊਲ ''ਚੋਂ ਜੋ ਸਮਾਂ ਬਚਦਾ ਹੈ ਉਹ ਤੁਹਾਡੇ ਵੱਲੋਂ ਤੈਅ ਟੀਚੇ ਦੀ ਪੂਰਤੀ ਕਰਨ ਲਈ ਪਾਸ ਹੋ ਜਾਂਦਾ ਹੈ। ਹੁਣ ਇਨ੍ਹਾਂ ਨੂੰ ਲਾਈਨ-ਬਾਏ-ਲਾਈਨ ਕਰਨਾ ਬੇਹੱਦ ਆਸਾਨ ਹੋ ਗਿਆ ਹੈ। ਇਸ ਲਈ ਐਡ ਬਟਨ ''ਚ ''ਗੋਲ'' ਐਪ ''ਤੇ ਜਾ ਕੇ ਕੁਝ ਸਵਾਲਾਂ ਦਾ ਜਵਾਬ ਦਿਓ। ਇਨ੍ਹਾਂ ਸਵਾਲਾਂ ''ਚ ਤੁਹਾਡੇ ਪਲਾਨ ਜਾਂ ਐਕਟੀਵਿਟੀ ਕੀ ਹੈ, ਤੁਸੀਂ ਇਨ੍ਹਾਂ ਨੂੰ ਕਿੰਨੇ ਵਾਰ ਅਤੇ ਕਦੋਂ ਕਰਨਾ ਚਾਹੁੰਦੇ ਹੋ ਅਤੇ ਪੂਰੇ ਦਿਨ ''ਚ ਤੁਹਾਡੇ ਲਈ ਸਭ ਤੋਂ ਚੰਗਾ ਸਮਾਂ ਕੀ ਹੈ ਆਦਿ ਦਿੱਤੇ ਜਾਣਗੇ।
ਗੂਗਲ ਦਾ ਕਹਿਣਾ ਹੈ ਕਿ ਇਹ ਨਵਾਂ ਫੀਚਰ ਐਂਡ੍ਰਾਇਡ ਅਤੇ ਆਈਫੋਨ ਯੂਜ਼ਰਜ਼ ਲਈ ਪਹਿਲਾਂ ਹੀ ਉਪਲੱਬਧ ਹੈ ਪਰ ਇਹ ਫੀਚਰ ਅਜੇ ਭਾਰਤ ''ਚ ਸ਼ੁਰੂ ਨਹੀਂ ਹੋਇਆ। ਫਿਲਹਾਲ ਲੈਂਗੁਏਜ-ਲਰਨਿੰਗ ਐਪ Duolingo ਅਤੇ ਐਕਟੀਵਿਟੀ ਟ੍ਰੈਕਰ ਐਪ Runkeeper ਵਰਗੇ ਐਪ ਯੂਜ਼ਰ ਨੂੰ ਰਿਮਾਇੰਡਰ ਸੈੱਟ ਕਰਨ ਅਤੇ ਆਉਣ ਵਾਲੇ ਇਵੈਂਟ ਲਈ ਸ਼ਡਿਊਲ ਬਣਾਉਣ ''ਚ ਮਦਦ ਕਰ ਰਹੇ ਹਨ।