ਕ੍ਰੋਮ ਬ੍ਰਾਊਜ਼ਰ ''ਤੇ ਐਡਸ ਬਲਾਕ ਕਰੇਗੀ ਗੂਗਲ, ਹੋਵੇਗੀ ਬੈਟਰੀ ਦੀ ਬਚਤ

Saturday, May 16, 2020 - 03:06 PM (IST)

ਕ੍ਰੋਮ ਬ੍ਰਾਊਜ਼ਰ ''ਤੇ ਐਡਸ ਬਲਾਕ ਕਰੇਗੀ ਗੂਗਲ, ਹੋਵੇਗੀ ਬੈਟਰੀ ਦੀ ਬਚਤ

ਗੈਜਟ ਡੈਸਕ- ਟੈੱਕ ਕੰਪਨੀ ਗੂਗਲ ਦੇ ਕ੍ਰੋਮ ਬ੍ਰਾਊਜ਼ਰ 'ਤੇ ਯੂਜ਼ਰਜ਼ ਨੂੰ ਹੈਵੀ ਐਡ ਨਹੀਂ ਦਿਖਾਈ ਦੇਣਗੀਆਂ। ਗੂਗਲ ਨੇ ਐਲਾਨ ਕੀਤਾ ਹੈ ਕਿ ਕ੍ਰੋਮ ਬ੍ਰਾਊਜ਼ਰ 'ਤੇ ਅਗਸਤ ਤੋਂ ਹੈਵੀ ਐਡ ਬਲਾਗ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕ੍ਰੋਮ ਤੋਂ ਹੈਵੀ ਐਡਸ ਹਟਾ ਕੇ ਫੋਨ ਦੀ ਬਟਰੀ ਬਚਾਈ ਜਾ ਸਕੇਗੀ। ਇਸ ਤੋਂ ਇਲਾਵਾ ਬਿਹਤਰ ਕੁਨੈਕਟੀਵਿਟੀ ਅਤੇ ਬ੍ਰਾਊਜ਼ਿੰਗ ਐਕਸਪੀਰੀਅੰਸ ਵੀ ਯੂਜ਼ਰਜ਼ ਨੂੰ ਮਿਲਗਾ। 

ਗੂਗਲ ਨੇ ਆਪਣੇ ਅਧਿਕਾਰਤ ਬਲਾਗ 'ਤੇ ਕਿਹਾ ਹੈ ਕਿ ਹਾਲ ਹੀ 'ਚ ਅਸੀਂ ਪਾਇਆ ਕਿ ਵੈੱਬ ਪੇਜਿਸ 'ਤੇ ਦਿਸਣ ਵਾਲੀਆਂ ਢੇਰਾਂ ਐਡਸ ਕਾਰਣ ਡਿਵਾਈਸ ਦੀ ਬੈਟਰੀ ਅਤੇ ਨੈੱਵਰਕ ਡਾਟਾ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਅਤੇ ਯੂਜ਼ਰਜ਼ ਨੂੰ ਇਸ ਬਾਰੇ ਪਤਾ ਤਕ ਨਹੀਂ ਲਗਦਾ। ਗੂਗਲ ਨੇ ਦੱਸਿਆ ਹੈ ਕਿ ਕ੍ਰੋਮ ਅਜਿਹੀਆਂ ਸਾਰੀਆਂ ਐਡਸ ਬਲਾਕ ਕਰ ਦੇਵੇਦੀ ਜੋ 4 ਐੱਮ.ਬੀ. ਨੈੱਵਰਕ ਡਾਟਾ ਜਾਂ ਕਿਸੇ 30 ਸੈਕਿੰਡ ਪੀਰੀਅਡ 'ਚ 15 ਸੈਕਿੰਡ ਤਕ ਸੀ.ਪੀ.ਯੂ. ਯੂਸੇਜ਼ ਲਿਮਟ ਨੂੰ ਕ੍ਰਾਸ ਕਰਨਗੀਆਂ। ਇਸ ਤੋਂ ਇਲਾਵਾ ਟੋਟਲ 60 ਸੈਕਿੰਡ ਸੀ.ਪੀ.ਯੂ. ਯੂਸੇਜ਼ ਕ੍ਰਾਸ ਕਰਨ ਵਾਲੀਆਂ ਐਡਸ ਨੂੰ ਵੀ ਬਲਾਕ ਕਰ ਦਿੱਤਾ ਜਾਵੇਗਾ। 


author

Rakesh

Content Editor

Related News