ਗੂਗਲ ਸਰਚ ’ਚ ਆਏਗੀ ਨਵੀਂ ਅਪਡੇਟ, ਪਹਿਲਾਂ ਨਾਲੋਂ ਜ਼ਿਆਦਾ ਭਰੋਸੇਯੋਗ ਹੋਣਗੇ ਨਤੀਜੇ

Sunday, Jun 27, 2021 - 03:14 PM (IST)

ਗੈਜੇਟ ਡੈਸਕ– ਗੂਗਲ ਆਪਣੇ ਸਰਚ ਇੰਜਣ ’ਚ ਲਗਾਤਾਰ ਸੁਧਾਰ ਕਰ ਰਹੀ ਹੈ। ਦੱਸ ਦੇਈਏ ਕਿ ਗੂਗਲ ਸਰਚ ਨਤੀਜਿਆਂ ’ਚ ਸ਼ੋਅ ਹੋ ਰਹੀ ਸਾਰੀ ਜਾਣਕਾਰੀ ਸਹੀ ਨਹੀਂ ਹੁੰਦੀ। ਇਸੇ ਲਈ ਗੂਗਲ ਹਰ ਟਾਪਿਕ ’ਤੇ ਦਿਨ ਪ੍ਰਤੀ ਦਿਨ ਅਪਡੇਟਸ ਜਾਰੀ ਕਰਦੀ ਹੈ ਅਤੇ ਇਸ ਸਰਵਿਸ ਨੂੰ ਬਿਹਤਰ ਬਣਾਉਣ ਲਈ ਗੂਗਲ ਹੁਣ ਇਸ ਵਿਚ ਵੱਡੀ ਅਪਡੇਟ ਕਰਨ ਵਾਲੀ ਹੈ। 

ਇਸ ਅਪਡੇਟ ਤੋਂ ਬਾਅਦ ਸਰਚ ਇੰਜਣ ਯੂਜ਼ਰਸ ਨੂੰ ਖੁਦ ਅਲਰਟ ਕਰ ਦੇਵੇਗਾ ਕਿ ਨਤੀਜੇ ਪੇਜ ਤੇ ਦਿਸਣ ਵਾਲੇ ਲਿੰਕਸ ਭਰੋਸਾ ਕਰਨ ਯੋਗ ਹਨ ਹਨ ਜਾਂ ਉਨ੍ਹਾਂ ’ਚ ਕੋਈ ਰਿਸੈਂਟਲੀ ਬਦਲਾਅ ਕੀਤਾ ਗਿਆ ਹੈ। ਗੂਗਲ ਨੇ ਆਪਣੇ ਬਲਾਗ ਪੋਸਟ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਗੂਗਲ ਸਰਚ ’ਤੇ ਆਧਾਰਿਤ ਉਸ ਟਾਪਿਕ ਦੇ ਨਵੇਂ ਹੋਣ ਦੀ ਜਾਣਕਾਰੀ ਜਾਂ ਅਲਰਟ ਯੂਜ਼ਰਸ ਨੂੰ ਦਿੱਤਾ ਜਾਵੇਗਾ। ਇਸ ਅਪਡੇਟ ਦਾ ਉਦੇਸ਼ ਗਲਤ ਜਾਣਕਾਰੀ ਅਤੇ ਅਫਵਾਹਾਂ ’ਤੇ ਰੋਕ ਲਗਾਉਣਾ ਹੈ। 

ਯੂਜ਼ਰ ਨੂੰ ਦਿਸਣ ਵਾਲੀ ਨਵੀਂ ਆਪਸ਼ਨ
ਆਉਣ ਵਾਲੇ ਸਮੇਂ ’ਚ ਗੂਗਲ ’ਤੇ ਸਰਚ ਕਰਦੇ ਸਮੇਂ ਯੂਜ਼ਰ ਨੂੰ ਇਕ 'About this Result Panel' ਨਾਂ ਦੀ ਆਪਸ਼ਨ ਦਿਸੇਗੀ। ਇਸ ਤਹਿਤ ਯੂਜ਼ਰ ਨੂੰ ਦੱਸਿਆ ਜਾਵੇਗਾ ਕਿ ਨਤੀਜਿਆਂ ’ਚ ਵਿਖਾਈ ਜਾਣ ਵਾਲੀ ਜਾਣਕਾਰੀ ਦੇ ਸੋਰਚ ਕੀ ਹਨ। ਇਸ ਤਰ੍ਹਾਂ ਯੂਜ਼ਰਸ ਨੂੰ ਭਰੋਸਾ ਦਿਵਾਇਆ ਜਾਵੇਗਾ ਕਿ ਉਨ੍ਹਾਂ ਨੂੰ ਵਿਖਾਈ ਜਾ ਰਹੀ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੈ। 


Rakesh

Content Editor

Related News