ਬੰਪਰ ਡਿਸਕਾਊਂਟ ''ਤੇ ਮਿਲਣਗੇ Pixel ਫੋਨ, ਭਾਰਤ ''ਚ ਲਾਂਚ ਹੋਇਆ Google Store
Thursday, May 29, 2025 - 05:44 PM (IST)

ਗੈਜੇਟ ਡੈਸਕ- ਗੂਗਲ ਨੇ ਭਾਰਤ 'ਚ ਆਪਣਾ ਅਧਿਕਾਰਤ ਆਨਲਾਈਨ ਸਟੋਰ ਲਾਂਚ ਕਰ ਦਿੱਤਾ ਹੈ। ਇਸ ਤੋਂ ਬਾਅਦ ਤੁਸੀਂ ਪਿਕਸਲ ਡਿਵਾਈਸਿਜ਼ ਨੂੰ ਸਿੱਧਾ ਕੰਪਨੀ ਤੋਂ ਖਰੀਦ ਸਕੋਗੇ। ਖਰੀਦਦਾਰੀ ਨੂੰ ਬਿਹਤਰ ਬਣਾਉਣ ਲਈ ਗੂਗਲ ਨੇ ਕਈ ਪੇਮੈਂਟ ਮੋਡਸ ਦਾ ਆਪਸ਼ਨ ਵੀ ਦਿੱਤਾ ਹੈ।
ਹੁਣ ਤਕ ਗੂਗਲ ਆਪਣੇ ਪ੍ਰੋਡਕਟਸ ਭਾਰਤ 'ਚ ਵੇਚਣ ਲਈ ਥਰਡ ਪਾਰਟੀ ਸੇਲਰਾਂ 'ਤੇ ਨਿਰਭਰ ਸੀ। ਅਧਿਕਾਰਤ ਰੂਪ ਨਾਲ ਫਲਿਪਕਾਰਟ ਗੂਗਲ ਦੇ ਪਿਕਸਲ ਫੋਨਾਂ ਨੂੰ ਭਾਰਤ 'ਚ ਵੇਚ ਰਿਹਾ ਸੀ। ਹਾਲਾਂਕਿ, ਕੰਪਨੀ ਭਾਰਤੀ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਭਾਰਤ 'ਚ ਆਪਣੇ ਫੋਨਾਂ ਦੀ ਮੈਨਿਊਫੈਕਚਰਿੰਗ ਵੀ ਸ਼ੁਰੂ ਕੀਤੀ ਹੈ।
ਮਿਲ ਰਿਹਾ ਬੰਪਰ ਆਫਰ
ਗੂਗਲ ਸਟੋਰ ਤੋਂ ਗਾਹਕ ਸਮਾਰਟਫੋਨ, TWS ਈਅਰਬਡਸ ਅਤੇ ਸਮਾਰਟਵਾਚ ਖਰੀਦ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਅਧਿਕਾਰਤ ਸਟੋਰ ਤੋਂ ਇਨ੍ਹਾਂ ਪ੍ਰੋਡਕਟਸ ਨੂੰ ਖਰੀਦਣ ਦਾ ਕਾਫੀ ਲਾਭ ਹੈ। ਗਾਹਕਾਂ ਨੂੰ ਨਾ ਸਿਰਫ ਆਥੈਂਟਿਕ ਪ੍ਰੋਡਕਟਸ ਮਿਲਣਗੇ, ਸਗੋਂ ਉਨ੍ਹਾਂ ਨੂੰ ਫਲੈਕਸੀਬਲ ਪੇਮੈਂਟ ਅਤੇ ਵਿਸ਼ੇਸ਼ ਆਫਰਜ਼ ਵੀ ਮਿਲਣਗੇ।
ਗੂਗਦਲ ਨੇ ਇਕ ਬਲਾਗ ਪੋਸਟ ਜਾਰੀ ਕਰਕੇ ਦੱਸਿਆ ਕਿ ਗੂਗਲ ਸਟੋਰ ਤੋਂ ਡਿਵਾਈਸਿਜ਼ ਖਰੀਦਣ 'ਤੇ ਗਾਹਕਾਂ ਨੂੰ ਆਫਰ ਮਿਲਣਗੇ। ਗਾਹਕ ਡਿਸਕਾਊਂਟ, ਗੂਗਲ ਸਟੋਰ ਕ੍ਰੈਡਿਟ ਜਾਂ ਇੰਸਟੈਂਟ ਕੈਸ਼ਬੈਕ ਵਰਗੇ ਆਫਰਾਂ ਦਾ ਫਾਇਦਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਟ੍ਰੇਡ-ਇਨ ਵੀ ਕਰ ਸਕਦੇ ਹਨ। ਕੰਪਨੀ ਚੰਗਾ ਐਕਸਚੇਂਜ ਆਫਰ ਦੇ ਰਹੀ ਹੈ।
ਸਸਤੇ 'ਚ ਖਰੀਦ ਸਕੋਗੇ ਪ੍ਰੋਡਕਟਸ
ਕੰਪਨੀ ਪਿਕਸਲ 9 'ਤੇ 6 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ। ਉਥੇ ਹੀ ਪਿਕਸਲ 9 ਪ੍ਰੋ 'ਤੇ 12 ਹਜ਼ਾਰ ਰੁਪਏ ਦਾ ਅਤੇ ਪਿਕਸਲ 9 ਪ੍ਰੋ ਫੋਲਡ 'ਤੇ 15 ਹਜ਼ਾਰ ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀ ਹੈ। ਕੰਪਨੀ ਵੱਖ-ਵੱਖ ਮਾਡਲਾਂ 'ਤੇ 15 ਹਜ਼ਾਰ ਰੁਪਏ ਤਕ ਦਾ ਗੂਗਲ ਸਟੋਰ ਡਿਸਕਾਊਂਟ ਦੇ ਰਹੀ ਹੈ। ਇਸ ਵਿਚ ਇੰਸਟੈਂਟ ਡਿਸਕਾਊਂਟ ਦੇ ਨਾਲ ਬੈਂਕ ਆਫਰ ਵੀ ਸਾਮਲ ਹੈ।
ਕੰਪਨੀ Pixel 9a 'ਤੇ 3,000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ, ਜਿਸ ਤੋਂ ਬਾਅਦ ਫੋਨ ਦੀ ਕੀਮਤ 46,999 ਰੁਪਏ ਹੋ ਜਾਂਦੀ ਹੈ। ਦੂਜੇ ਪਾਸੇ, Pixel 9 'ਤੇ 5,000 ਰੁਪਏ ਦੀ ਛੋਟ ਅਤੇ 7,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ ਫੋਨ ਨੂੰ 67,999 ਰੁਪਏ ਵਿੱਚ ਖਰੀਦ ਸਕਦੇ ਹੋ। ਦੂਜੇ ਪਾਸੇ, Pro ਵੇਰੀਐਂਟ 'ਤੇ 20,000 ਰੁਪਏ ਦੀ ਪੇਸ਼ਕਸ਼ ਹੈ, ਜਿਸ ਤੋਂ ਬਾਅਦ ਫੋਨ 89,999 ਰੁਪਏ ਵਿੱਚ ਉਪਲੱਬਧ ਹੈ।
Pixel 9 Pro XL 'ਤੇ 10,000 ਰੁਪਏ ਦਾ ਸਟੋਰ ਡਿਸਕਾਊਂਟ ਅਤੇ 10,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਇਹ ਪੇਸ਼ਕਸ਼ Pixel 9 Pro Fold 'ਤੇ ਵੀ ਉਪਲੱਬਧ ਹੈ। Pixel 8a 'ਤੇ 15,000 ਰੁਪਏ ਦਾ ਸਟੋਰ ਡਿਸਕਾਊਂਟ ਅਤੇ 3,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲ ਰਿਹਾ ਹੈ।
Pixel 8 Pro 'ਤੇ 37,000 ਰੁਪਏ ਦਾ ਸਟੋਰ ਡਿਸਕਾਊਂਟ ਅਤੇ 7,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਹੈ। ਯਾਨੀ ਕਿ ਫੋਨ 'ਤੇ 42,000 ਰੁਪਏ ਦਾ ਡਿਸਕਾਊਂਟ ਉਪਲੱਬਧ ਹੈ। ਡਿਸਕਾਊਂਟ ਤੋਂ ਬਾਅਦ, ਤੁਸੀਂ ਇਸ ਫੋਨ ਨੂੰ 62,999 ਰੁਪਏ ਵਿੱਚ ਖਰੀਦ ਸਕਦੇ ਹੋ। ਨਾਲ ਹੀ, ਕੰਪਨੀ EMI ਵਿਕਲਪ ਵੀ ਦੇ ਰਹੀ ਹੈ। ਡਿਵਾਈਸਾਂ ਦੀ ਖਰੀਦ 'ਤੇ ਸਟੋਰ ਕ੍ਰੈਡਿਟ ਵੀ ਉਪਲੱਬਧ ਹੈ।