ਗੂਗਲ ਨੇ ਲਾਈਵ ਕੀਤੀ ਸਾਂਤਾ ਟ੍ਰੈਕਰ ਵੈੱਬਸਾਈਟ, ਇਥੇ ਚੈੱਕ ਕਰੋ ਸਾਂਤਾ ਕਲਾਜ ਦੀ ਲਾਈਵ ਲੋਕੇਸ਼ਨ
Saturday, Dec 25, 2021 - 12:46 PM (IST)
ਗੈਜੇਟ ਡੈਸਕ– ਕ੍ਰਿਸਮਸ ਮੌਕੇ ਦਿੱਗਜ ਸਰਚ ਇੰਜਣ ਗੂਗਲ ਨੇ ਨਵੀਂ ਸਾਂਤਾ ਟ੍ਰੈਕਰ ਵੈੱਬਸਾਈਟ ਨੂੰ ਲਾਈਵ ਕਰ ਦਿੱਤਾ ਹੈ। ਖ਼ਾਸ ਤੌਰ ’ਤੇ ਬੱਚਿਆਂ ਲਈ ਇਸ ਵੈੱਬਸਾਈਟ ਨੂੰ ਲਿਆਇਆ ਗਿਆ ਹੈ ਜਿਸ ਰਾਹੀਂ ਬੱਚੇ ਰੀਅਲ ਟਾਈਮ ’ਚ ਸਾਂਤਾ ਦੀ ਲੋਕੇਸ਼ਨ ਵੇਖ ਸਕਦੇ ਹਨ। ਇਸਤੋਂ ਇਲਾਵਾ ਇਸ ਵੈੱਬਸਾਈਟ ’ਤੇ ਬੱਚਿਆਂ ਨੂੰ ਇਹ ਵੀ ਜਾਣਕਾਰੀ ਮਿਲੇਗੀ ਕਿ ਸਾਂਤਾ ਹੁਣ ਤਕ ਕਿੰਨੇ ਗਿਫਟ ਦੇ ਚੁੱਕੇ ਹਨ।
ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੂਜ਼ਰਸ ਆਪਣੇ ਸਮਾਰਟਫੋਨ, ਕੰਪਿਊਟਰ, ਲੈਪਟਾਪ, ਮੈਕ ਅਤੇ ਆਈਫੋਨ ’ਚ ਮੌਜੂਦ ਵੈੱਬ ਬ੍ਰਾਊਜ਼ਰ ’ਤੇ ਸਾਂਤਾ ਟ੍ਰੈਕਰ ਵੈੱਬਸਾਈਟ ਨੂੰ ਓਪਨ ਕਰ ਸਕਦੇ ਹਨ। ਇਸ ਵੈੱਬਸਾਈਟ ’ਤੇ ਸਾਂਤਾ ਦੀ ਲਾਈਵ ਲੋਕੇਸ਼ਨ, ਉਨ੍ਹਾਂ ਦੀ ਯਾਤਰਾ ਦੀ ਲਾਈਵ ਵੀਡੀਓ ਫੀਡ ਅਤੇ ਹਰੇਕ ਵਿਸ਼ੇਸ਼ ਸਥਾਨ ’ਤੇ ਪਹੁੰਚਣ ਲਈ ਅਨੁਮਾਨਿਤ ਸਮੇਂ ਦਾ ਇਕ ਲਾਈਵ ਮੈਪ ਸ਼ੋਅ ਕੀਤਾ ਜਾ ਰਿਹਾ ਹੈ।
ਇਸ ਵੈੱਬਸਾਈਟ ’ਤੇ ਯੂਜ਼ਰਸ ਨੂੰ ਅਜੇ ਲੋਕੇਸ਼ੰਸ ਦੀਆਂ ਤਸਵੀਰਾਂ ਮਿਲਣਗੀਆਂ ਜੋ ਸਾਂਤਾ ਪਹਿਲਾਂ ਕਵਰ ਕਰ ਚੁੱਕੇ ਹਨ। ਇਸ ਵਿਚ ਉਨ੍ਹਾਂ ਗਿਫਟਸ ਦੀ ਜਾਣਕਾਰੀ ਦਿੱਤੀ ਗਈਹੈ ਜਿਨ੍ਹਾਂ ਨੂੰ ਸਾਂਤਾ ਨੇ ਡਿਲਿਵਰ ਕੀਤ ਹੈ। ਇਸਤੋਂ ਇਲਾਵਾ ਯੂਜ਼ਰਸ ਇਸ ਵੈੱਬਸਾਈਟ ’ਤੇ ਗੇਮ ਖੇਡਣ ਤੋਂ ਲੈ ਕੇ ਵੀਡੀਓ ਤਕ ਵੇਖ ਸਕਦੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਪਿਛਲੇ 18 ਸਾਲਾਂ ਤੋਂ ਕ੍ਰਿਸਮਸ ਮੌਕੇ ਸਾਂਤਾ ਟ੍ਰੈਕਰ ਵੈੱਬਸਾਈਟ ਨੂੰ ਲਾਈਵ ਕਰਦੀ ਆ ਰਹੀ ਹੈ।