ਗੂਗਲ ਬੰਦ ਕਰਨ ਜਾ ਰਹੀ ਏ ਆਪਣੀ 7 ਸਾਲ ਪੁਰਾਣੀ ਫੋਟੋ ਸ਼ੇਅਰਿੰਗ ਸਰਵਿਸ
Monday, Oct 10, 2016 - 07:26 PM (IST)

ਜਲੰਧਰ : ਗੂਗਲ ਨੇ 2007 ''ਚ ਲੋਕੇਸ਼ਨ ਸੈਂਟ੍ਰਿਕ ਫੋਟੋ ਸ਼ੇਅਰਿੰਗ ਸਰਵਿਸ ਪੈਨੋਰਾਮੀਓ ਨੂੰ ਖਰੀਦਿਆ ਸੀ। ਇਸ ਦੇ ਮਾਧਿਅਮ ਨਾਲ ਗੂਗਲ ਮੈਪਸ ਤੇ ਗੂਗਲ ਅਰਥ ਸਰਵਿਸ ''ਚ ਫੋਟੋਜ਼ ਐਡ ਕੀਤੀਆਂ ਜਾਂਦੀਆਂ ਸਨ ਤਾਂ ਜੋ ਲੋਕ ਕਿਸੇ ਜਗ੍ਹਾ ਨੂੰ ਸਰਚ ਕਰਨ ''ਤੇ ਉਸ ਨਾਲ ਸਬੰਧਿਤ ਤਸਵੀਰਾਂ ਦੇਖ ਸਕਨ। ਹੁਣ ਕੰਪਨੀ ਨੇ ਇਹ ਫੈਸਲਾ ਲਿਆ ਹੈ ਕਿ ਉਹ ਪੈਨੋਰਾਮੀਓ ਨੂੰ ਬੰਦ ਕਰ ਦਵੇਗੀ। ਇਹ ਪਹਿਲੀ ਵਾਰ ਨਹੀਂ ਹੈ ਕਿ ਕੰਪਨੀ ਨੇ ਇਸ ਸਰਵਿਸ ਨੂੰ ਬੰਦ ਕਰਨ ਦਾ ਸੋਚਿਆ ਹੋਵੇ । ਇਸ ਤੋਂ ਪਹਿਲਾਂ 2014 ''ਚ ਗੂਗਲ ਨੇ ਇਸ ਸਰਵਿਸ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਸੀ।
ਪਰ ਪੈਨੋਰਾਮੀਓ ਦੇ ਫਾਊਂਡਰ ਨੇ ਇਸ ਫੈਸਲੇ ਖਿਲਾਫ ਪਟੀਸ਼ਨ ਦਾਇਰ ਕਰ ਦਿੱਤੀ ਸੀ ਤੇ ਗੂਗਲ ਨੂੰ ਇਹ ਫੈਸਲਾ ਬਦਲਣਾ ਪਿਆ ਸੀ। ਇਸ ਵਾਰ ਗੂਗਲ ਨੇ ਇਸ ਨੂੰ ਬੰਦ ਕਰਨ ਦਾ ਕਾਰਨ ਦੱਸਿਆ ਹੈ ਕਿ ਹੁਣ ਸਾਡੇ ਕੋਲ ਗੂਗਲ ਮੈਪਸ ''ਚ ਫੋਟੋ ਅਪਲੋਡ ਟੂਲ ਹੈ ਤੇ ਖੁਦ ਦਾ ਲੋਕੇਸ਼ਨ ਗਾਈਡ ਪ੍ਰੋਗਰਾਮ ਹੈ। ਇਸ ਲਿਖਦੇ ਹੋਏ ਅੱਜ ਗੂਗਲ ਨੇ ਪੈਨੋਰਾਮੀਓ ਯੂਜ਼ਰਜ਼ ਨੂੰ ਮੇਲ ਦੇ ਜ਼ਰੀਏ ਇਸ ਨੂੰ ਬੰਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ।