ਗੂਗਲ ਦੇ ਮੋਡਿਊਲਰ ਫੋਨ ਦਾ ਪ੍ਰੋਟੋਟਾਈਪ ਆਇਆ ਸਾਹਮਣੇ, ਅਗਲੇ ਸਾਲ ਹੋ ਸਕਦਾ ਹੈ ਲਾਂਚ

Saturday, May 21, 2016 - 03:15 PM (IST)

ਗੂਗਲ ਦੇ ਮੋਡਿਊਲਰ ਫੋਨ ਦਾ ਪ੍ਰੋਟੋਟਾਈਪ ਆਇਆ ਸਾਹਮਣੇ, ਅਗਲੇ ਸਾਲ ਹੋ ਸਕਦਾ ਹੈ ਲਾਂਚ
ਜਲੰਧਰ- ਫੋਂਸ ਮਾਰਕੀਟ ''ਚ ਆਈਫੋਨ ਦਾ ਮੁਕਾਬਲਾ ਕਰਨ ਲਈ ਗੂਗਲ ਆਪਣਾ ਮੋਡਿਊਲਰ ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ । ਹਾਲ ਹੀ ''ਚ ਮਿਲੀਆਂ ਖਬਰਾਂ ਦੇ ਮੁਤਾਬਿਕ ਸੰਭਾਵਨਾ ਹੈ ਕਿ 2017 ਤੱਕ ਗੂਗਲ ਦੇ ਮੋਡਿਊਲਰ ਫੋਨ ਨੂੰ ਕੰਜ਼ਿਊਮਰ ਲਾਂਚ ਨਾਲ ਪੇਸ਼ ਕੀਤਾ ਜਾਵੇਗਾ। ਗੂਗਲ ਨੇ ਮੀਡਿਆ ਨੂੰ ''ਪ੍ਰੋਜੈਕਟ ਐਰਾ'' ਮੋਡਿਊਲਰ ਸਮਾਰਟਫੋਨ ਦਾ ਵਰਕਿੰਗ ਪ੍ਰੋਟੋਟਾਈਪ ਮਾਡਲ ਦਿਖਾਇਆ ਹੈ। ਜਾਣਕਾਰੀ ਅਨੁਸਾਰ ਗੂਗਲ ਪਹਿਲੀ ਵਾਰ ਕੋਈ ਫੋਨ ਬਣਾਏਗਾ ਹਾਲਾਂਕਿ ਇਸ ਤੋਂ ਪਹਿਲਾਂ ਆਇਆ ਨੈਕਸਸ ਫੋਨ ਗੂਗਲ ਦੇ ਪਾਰਟਨਰਜ਼ ਐੱਲ.ਜੀ. , ਐੱਚ.ਟੀ.ਸੀ. ਅਤੇ ਹੁਆਵੇ ਨੇ ਬਣਾਇਆ ਸੀ।  
 
ਮੋਡਿਊਲਰ ਫੋਨ ਹਮੇਸ਼ਾ ਤੋਂ ਸਮਾਰਟਫੋਨ ਮੇਕਰਜ਼ ਲਈ ਇਕ ਸੁਪਨਾ ਰਿਹਾ ਹੈ, ਜਿਸ ''ਚ ਤੁਸੀ ਮਨਪਸੰਦ ਕੈਮਰਾ ਅਤੇ ਸਪੀਕਰ ਜਿਵੇਂ ਕਿ ਹਾਰਡਵੇਅਰ ਫੀਚਰ ਜਦੋਂ ਚਾਹੇ ਉਦੋਂ ਹੀ ਆਪਣੇ ਫੋਨ ''ਚ ਇੰਸਟਾਲ ਕਰ ਸਕਦੇ ਹੋ ।ਮੋਡਿਊਲਰ ਫੋਨ ਪਹਿਲਾਂ ਤੋਂ ਹੀ ਕੋਰ ਕਾਂਪੋਨੈਟਸ ਨਾਲ ਲੈਸ ਹੁੰਦਾ ਹੈ ਅਤੇ ਮੋਡਿਊਲਰ ਫੋਨ ਦੀ ਜਾਣਕਾਰੀ ਇਹ ਹੈ ਕਿ ਗੂਗਲ ਦਾ ਸ਼ੁਰੂਆਤੀ ਮੋਡਿਊਲਰ ਫੋਨ ਹੁਣ ਲੈਬ ਤੋਂ ਨਿਕਲ ਕੇ ਬਾਹਰ ਆ ਗਿਆ ਹੈ, ਜਿਸ ਲਈ ਇਸ ਪ੍ਰੋਜੈਕਟ ''ਤੇ ਕੰਮ ਕਰ ਰਹੀ ''ਐਰਾ ਪ੍ਰੋਜੈਕਟ'' ਟੀਮ ਨੇ ਬਕਾਇਦਾ ਹੁਣ ਦਫਤਰ ''ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਐਰਾ ਸਮਾਰਟਫੋਨ 6 ਜੈਨੇਰਿਕ ਮੋਡਿਊਲਰ ਸਲਾਟਸ ''ਚ ਵੰਡਿਆ ਹੋਇਆ ਹੈ ਅਤੇ ਸਾਰੇ ਮੋਡਿਊਲਰ ਇਕ ਓਪਨ ਸਟੈਂਡਰਡ ਯੂਨੀਪ੍ਰੋ ਨੈੱਟਵਰਕ ਦੁਆਰਾ ਲਿੰਕ ਕੀਤੇ ਗਏ ਹਨ । ਇਹ ਸਾਰੇ ਪਾਸੇ11.9 ਗੀਗਾ ਬਾਈਟਸ ਡਾਟਾ ਭੇਜਣ ''ਚ ਸਮਰੱਥ ਹਨ ਅਤੇ 2017 ''ਚ ਇਸ ਦੇ ਲਾਂਚ ਹੋਣ ਦੀ ਸੰਭਾਵਨਾ ਹੈ।

Related News