ਗੂਗਲ ਦਾ AMP ਫੀਚਰ ਭਾਰਤ ''ਚ ਮੋਬਾਈਲ ਬ੍ਰਾਊਜ਼ਿੰਗ ਨੂੰ ਬਣਾਏਗਾ ਹੋਰ ਵੀ ਤੇਜ਼

Tuesday, Mar 01, 2016 - 07:30 PM (IST)

ਗੂਗਲ ਦਾ AMP ਫੀਚਰ ਭਾਰਤ ''ਚ ਮੋਬਾਈਲ ਬ੍ਰਾਊਜ਼ਿੰਗ ਨੂੰ ਬਣਾਏਗਾ ਹੋਰ ਵੀ ਤੇਜ਼

ਜਲੰਧਰ- ਗੂਗਲ ਵੱਲੋਂ ਮੋਬਾਇਲ ਵੈੱਬ ਸਰਚ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਗੂਗਲ ਨੇ ਐਕਸਲਰੇਟਿਡ ਮੋਬਾਇਲ ਪੇਜ਼ਸ (AMP- Accelerated Mobile Pages) ਨਾਂ ਦਾ ਇਕ ਨਵਾਂ ਸੋਰਸ ਪੇਸ਼ ਕੀਤਾ ਹੈ। ਜਿਸ ਨਾਲ ਸਰਚ ਐਕਸਪੀਰੀਅੰਸ ਨੂੰ ਸਮਾਰਟਫੋਨ ਲਈ ਹੋਰ ਵੀ ਵਧੀਆ ਬਣਾਇਆ ਜਾ ਸਕਦਾ ਹੈ। ਸਰਚ ਇੰਜਣ ਦੇ ਇਕ ਬਿਆਨ ਅਨੁਸਾਰ ਇਹ ਫੀਚਰ ਮੋਬਾਇਲ ਡਿਵਾਈਸਸ ''ਤੇ ਇੰਟਰਨੈੱਟ ਬਰਾਊਜ਼ਿੰਗ ਕਰਨ ਲਈ ਬੇਹੱਦ ਫਾਇਦੇਮੰਦ ਹੈ ਕਿਉਂਕਿ ਇਹ AMP ਨਾਲ ਵੈੱਬ ਪੇਜ਼ ਬਣਾਉਣ ਲਈ 10 ਗੁਣਾਂ ਘੱਟ ਡਾਟਾ ਦੀ ਵਰਤੋਂ ਨਾਲ ਚਾਰ ਗੁਣਾਂ ਜ਼ਿਆਦਾ ਸਪੀਡ ਦਿੰਦਾ ਹੈ ਜੋ ਕਿ Non-AMP ''ਤੇ ਨਹੀਂ ਮਿਲਦੀ।

AMP ਦੁਆਰਾ ਪਬਲਿਸ਼ਰਜ ਆਪਣੇ ਕੰਨਟੈਂਟ ਨੂੰ ਰੀਡਰਜ਼ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹਨ। ਸਰਚ ਦੇ ਵਾਈਸ ਪ੍ਰੈਜ਼ੀਡੈਂਟ (ਇੰਜੀਨੀਅਰ) ਡੇਵਿਡ ਬੇਸਬ੍ਰਿਸ ਦਾ ਕਹਿਣਾ ਹੈ ਕਿ ਗੂਗਲ ਮੋਬਾਇਲ ਸਰਚ ''ਤੇ AMP ਵੈੱਬ-ਪੇਜ਼ਸ ਬਣਾਉਣ ਨੂੰ ਹੋਰ ਵੀ ਤੇਜ਼ ਅਤੇ ਆਸਾਨ ਬਣਾਏਗਾ ਜੋ ਕਿ ਯੂਜ਼ਰਜ਼ ਨੂੰ ਹਲਕਾ ਅਤੇ ਤੇਜ਼ ਰੀਡਿੰਗ ਐਕਸਪੀਰੀਅੰਸ ਦਵੇਗਾ। AMP ਪਬਲਿਸ਼ਰਜ਼ ਅਤੇ ਕੀਅ ਟੈਕਨਾਲੋਜੀ ਕੰਪਨੀਆਂ ਲਈ ਜਿਨ੍ਹਾਂ ਦਾ ਮੰਨਣਾ ਹੈ ਕਿ ਮੋਬਾਇਲ ਇੰਟਰਨੈੱਟ ਸਪੀਡ ਇਕ ਬੇਹੱਦ ਵੱਡੀ ਸੱਮਸਿਆ ਹੈ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਪੂਰੀ ਕੋਸ਼ਿਸ਼ ਕਰੇਗਾ। ਹੁਣ ਤੱਕ AMP ਡਿਵਾਈਸਸ, ਪਲੇਟਫਾਰਮ ਅਤੇ ਬਰਾਊਜ਼ਰਜ ਲਈ ਕੰਮ ਕਰ ਰਿਹਾ ਹੈ ਜਿਸ ਨਾਲ ਪਬਲਿਸ਼ਰਜ਼ ਕਿਸੇ ਜਗ੍ਹਾ ਅਤੇ ਕਿਸੇ ਸਮੇਂ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਹ ਫੀਚਰ ਮੋਬਾਇਲ ਵੈੱਬ ਸਰਚ ਦੀਆਂ ਅਤੇ ਇੰਟਰਨੈੱਟ ਸਪੀਡ ਦੀਆਂ ਸਾਰੀਆਂ ਸੱਮਸਿਆਵਾਂ ਦਾ ਹੱਲ ਕਰ ਦਵੇਗਾ।


Related News