ਗੂਗਲ ਨਾਲ ਮਿਲ ਕੇ Reliance Jio ਬਣਾ ਰਿਹਾ ਹੈ ਸਸਤਾ ਐਂਡਰਾਇਡ ਸਮਾਰਟਫੋਨ

Tuesday, Mar 14, 2017 - 01:53 PM (IST)

ਗੂਗਲ ਨਾਲ ਮਿਲ ਕੇ Reliance Jio ਬਣਾ ਰਿਹਾ ਹੈ ਸਸਤਾ ਐਂਡਰਾਇਡ ਸਮਾਰਟਫੋਨ
ਜਲੰਧਰ- ਗਾਹਕਾਂ ਨੂੰ ਫਰੀ ਡਟਾ ਪ੍ਰੋਵਾਈਡ ਕਰਵਾਉਣ ਵਾਲੀ ਕੰਪਨੀ ਰਿਲਾਇੰਸ ਜਿਓ ਨੇ ਹੁਣ ਸਸਤੇ ਐਂਡਰਾਇਡ ਸਮਾਰਟਫੋਨ ਲਈ ਗੂਗਲ ਨਾਲ ਪਾਰਟਨਰਸ਼ਿਪ ਕੀਤੀ ਹੈ। ਪਾਰਟਨਰਸ਼ਿਪ ਤੋਂ ਬਾਅਦ ਇਹ ਦੋਵੇਂ ਕੰਪਨੀਆਂ ਮਿਲ ਕੇ ਸਭ ਤੋਂ ਸਸਤੇ ਸਮਾਰਟਫੋਨ ਬਣਾਉਣ ਦੀ ਦਿਸ਼ਾ ''ਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਸਿਰਫ ਜਿਓ ਨੈੱਟਵਰਕ ''ਤੇ ਹੀ ਕੰਮ ਕਰਨਗੇ। ਹਾਲ ਹੀ ''ਚ ਮਿਲੀ ਰਿਪੋਰਟ ਦੀ ਮੰਨੀਏ ਤਾਂ ਇਹ ਸਮਾਰਟਫੋਨ ਇਸ ਸਾਲ ਦੇ ਅਖੀਰ ਤੱਕ ਲਾਂਚ ਕੀਤਾ ਜਾ ਸਕਦਾ ਹੈ।
ਸਮਾਰਟਫੋਨ ਤੋਂ ਇਲਾਵਾ ਗੂਗਲ ਅਤੇ ਰਿਲਾਇੰਸ ਜਿਓ ਮਿਲ ਕੇ TV ਸਰਵਿਸਜ਼ ਲਈ ਸਾਫਟਵੇਅਰ ਵੀ ਡਿਵੇਪਲ ਕਰ ਰਿਹਾ ਹੈ। ਇਸ ਸਾਫਟਵੇਅਰ ਨੂੰ ਜਿਓ ਦੀ ਸਰਵਿਸਜ਼ ਲਈ ਇਸਤੇਮਾਲ ਕੀਤਾ ਜਾਵੇਗਾ। ਜਿਓ ਦੀ ਸਮਾਰਟ ਟੀ. ਵੀ. ਸਰਵਿਸਜ਼ ਇਸ ਸਾਲ ਦੇ ਦੂਜੇ ਹਿੱਸੇ  ''ਚ ਲਾਂਚ ਹੋ ਸਕਦੀ ਹੈ।
ਰਿਪੋਰਟ ਦੇ ਮੁਤਾਬਕ ਗੂਗਲ ਦੀ ਬ੍ਰੈਂਡਿੰਗ ਨਾਲ ਰਿਲਾਇੰਸ ਜਿਓ ਨੂੰ ਸਸਤੇ 4G ਹੈਂਡਸੈੱਟ ਵੇਚ ਕੇ ਮਾਰਕੀਟ ਦੇ ਵੱਡੇ ਹਿੱਸੇ ਤੱਕ ਪਹੁੰਚਾਉਣ ''ਚ ਮਦਦ ਮਿਲੇਗੀ। ਗੂਗਲ ਨਾਲ ਮਿਲ ਕੇ ਕੰਮ ਕਰਨ ਦਾ ਫਾਇਦਾ ਇਹ ਵੀ ਹੈ ਕਿ ਜਿਓ ਆਪਣੇ ਐਪਸ ਨੂੰ ਐਂਡਰਾਇਡ ਪਲੇਟਫਾਰਮ  ਦੇ ਹਿਸਾਬ ਤੋਂ ਬਿਹਤਰ ਬਣਾ ਸਕਦਾ ਹੈ। ਫਿਲਹਾਲ ਰਿਲਾਇੰਸ ਰੀਟੇਲ ਚੀਨ ਦੀਆਂ ਕੁਝ ਕੰਪਨੀਆਂ ਨਾਲ ਮਿਲ ਕੇ 4G VoLTEਸਮਾਰਟਫੋਨਜ਼ ਅਤੇ ਪਾਕਿਟ ਰਾਊਟਰਸ ਬਣਾ ਰਿਹਾ ਹੈ। ਇਨ੍ਹਾਂ ਕੰਪਨੀਆਂ ''ਚ ਫਾਕਸਕਾਲ, , ZTE 3K  ਟੈਲੀਕਾਮ, ਵਿੰਗਟੇਕ ਅਤੇ ਟੀਨੋ ਮੋਬਾਇਲ ਸ਼ਾਮਲ ਹਨ।  
ਕੁਝ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਅਜਿਹੀ ਰਿਲਾਇੰਸ ਜਿਓ ਜਲਦ ਹੀ ਇਕ 4GVoLTE ਸਪੋਰਟ ਵਾਲਾ ਫੀਚਰ ਫੋਨ ਪੇਸ਼ ਕਰੇਗੀ, ਜਿਸ ਦੀ ਕੀਮਤ 1,500 ਰੁਪਏ ਦੇ ਕਰੀਬ ਹੋ ਸਕਦੀ ਹੈ। ਕੁਝ ਖਬਰਾਂ ਇਹ ਵੀ ਹਨ ਕਿ ਇਸ ਦੀ ਕੀਮਤ 1,000 ਦੇ ਕਰੀਬ ਰਹਿਣ ਵਾਲੀ ਹੈ।

Related News