ਲਾਂਚਿੰਗ ਤੋਂ ਪਹਿਲਾਂ Google Pixel Watch ਦੀ ਕੀਮਤ ਤੇ ਫੀਚਰਜ਼ ਲੀਕ

10/02/2022 7:55:31 PM

ਗੈਜੇਟ ਡੈਸਕ– ਭਾਰਤ ’ਚ ਗੂਗਲ ਦੀ ਅਪਕਮਿੰਗ ਵਾਟ Google Pixel Watch ਦੀ ਲਾਂਚਿੰਗ ਇਸੇ ਹਫਤੇ 6 ਅਕਤੂਬਰ ਨੂੰ ਹੋਣ ਵਾਲੀ ਹੈ। ਇਸ ਦਿਨ ਕੰਪਨੀ Google Pixel 7 ਅਤੇ Pixel 7 Pro ਦੇ ਨਾਲ Pixel Buds Pro ਨੂੰ ਵੀ ਲਾਂਚ ਕਰਨ ਵਾਲੀ ਹੈ। ਗੂਗਲ ਇੰਡੀਆ ਨੇ ਗੂਗਲ ਪਿਕਸਲ ਵਾਚ ਦਾ ਇਕ ਟੀਜ਼ਰ ਵੀਡੀਓ ਵੀ ਰਿਲੀਜ਼ ਕੀਤਾ ਹੈ। ਹੁਣ ਇਸ ਵਾਚ ਦੀ ਕੀਮਤ ਅਤੇ ਫੀਚਰਜ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ। 

Google Pixel Watch ਦੀ ਸੰਭਾਵਿਤ ਕੀਮਤ
ਲੀਕ ਰਿਪੋਰਟ ਮੁਤਾਬਕ, ਗੂਗਲ ਪਿਕਸਲ ਵਾਚ ਨੂੰ ਤਿੰਨ ਰੰਗਾਂ- ਬਲੈਕ/ਓਬਸੀਡੀਅਨ, ਗੋਲਡ/ਹੇਜਲ ਅਤੇ ਸਿਲਵਰ/ਚਾਕ ’ਚ ਪੇਸ਼ ਕੀਤਾ ਜਾਵੇਗਾ। ਗੂਗਲ ਪਿਕਸਲ ਵਾਚ ਨੂੰ 349.99 ਡਾਲਰ (ਕਰੀਬ 28,000 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ।

Google Pixel Watch ਦੇ ਸੰਭਾਵਿਤ ਫੀਚਰਜ਼ 
ਟਿਪਸਟਰ ਸਟੀਵ ਹੇਮਰਸਟੋਫਰ ਨੇ ਗੂਗਲ ਪਿਕਸਲ ਵਾਚ ਦੇ ਫੀਚਰਜ਼ ਬਾਰੇ ਦਾਅਵਾ ਕੀਤਾ ਹੈ। ਦਾਅਵੇ ਮੁਤਾਬਕ, ਵਾਚ ਨੂੰ ਕਵਾਡ ਪੇਅਰਿੰਗ ਫੀਚਰ ਅਤੇ ਈ.ਸੀ.ਜੀ. ਟ੍ਰੈਕਿੰਗ ਦੇ ਨਾਲ ਪੇਸ਼ ਕੀਤਾ ਜਾਵੇਗਾ। ਨਾਲ ਹੀ ਵਾਚ ਦੇ ਨਾਲ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਅਤੇ ਵਾਟਰ ਰੈਸਿਸਟੈਂਟ ਲਈ 5 ਏ.ਟੀ.ਐੱਮ. ਦੀ ਰੇਟਿੰਗ ਮਿਲਣ ਵਾਲੀ ਹੈ। ਵਾਚ ਦੇ ਨਾਲ ਸਲੀਪ ਮਾਨੀਟਰ, ਹਾਰਟ ਰੇਟ ਮਾਨੀਟਰ, ਫਿਟਨੈੱਸ ਟ੍ਰੈਕਰ ਅਤੇ ਐਮਰਜੈਂਸੀ ਮੋਡ ਦਾ ਸਪੋਰਟ ਮਿਲੇਗਾ। 

ਲੀਕ ਮੁਤਾਬਕ, ਵਾਚ ਨੂੰ ਲੇਟੈਸਟ Wear OS ਦੇ ਨਾਲ ਪੇਸ਼ ਕੀਤਾ ਜਾਵੇਗਾ। ਵਾਚ ਨੂੰ ਪਤਲੇ ਪੇਜ਼ਲ ਵਾਲੀ ਗੋਲ OLED ਡਿਸਪਲੇਅ ਨਾਲ ਲਾਂਚ ਕੀਤਾ ਜਾਵੇਗਾ। ਵਾਚ ’ਚ Exynos 9110 ਪ੍ਰੋਸੈਸਰ ਅਤੇ 1.5 ਜੀ.ਬੀ. ਦੀ ਰੈਮ ਮਿਲ ਸਕਦੀ ਹੈ। ਨਾਲ ਹੀ ਵਾਚ ’ਚ ਐੱਨ.ਐੱਫ.ਸੀ. ਸਪੋਰਟ, ਗੂਗਲ ਅਸਿਸਟੈਂਟ, ਗੂਗਲ ਵਾਲੇਟ ਅਤੇ ਗੂਗਲ ਮੈਪ ਦੇ ਨਾਲ ਇਨਬਿਲਟ ਜੀ.ਪੀ.ਐੱਸ. ਦਾ ਸਪੋਰਟ ਮਿਲੇਗਾ। ਵਾਚ ਦੀ ਬੈਟਰੀ ਨੂੰ ਲੈ ਕੇ ਦਾਅਵਾ ਹੈ ਕਿ ਇਸ ਵਿਚ 8 ਦਿਨਾਂ ਦਾ ਬੈਟਰੀ ਬੈਕਅਪ ਮਿਲੇਗਾ। ਇਸਤੋਂ ਇਲਾਵਾ ਵਾਚ ’ਚ ਲੇਟੈਸਟ ਬਲੂਟੁੱਥ ਅਤੇ ਵਾਈ-ਫਾਈ ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ। 


Rakesh

Content Editor

Related News