Google Pixel 3 ਤੇ Pixel 4 ਦੀ ਬੈਟਰੀ ’ਚ ਆ ਰਹੀ ਸਮੱਸਿਆ, ਯੂਜ਼ਰ ਪਰੇਸ਼ਾਨ

Monday, Sep 14, 2020 - 01:26 PM (IST)

Google Pixel 3 ਤੇ Pixel 4 ਦੀ ਬੈਟਰੀ ’ਚ ਆ ਰਹੀ ਸਮੱਸਿਆ, ਯੂਜ਼ਰ ਪਰੇਸ਼ਾਨ

ਗੈਜੇਟ ਡੈਸਕ– ਗੂਗਲ ਪਿਕਸਲ 3 ਅਤੇ ਪਿਕਸਲ 4 ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਫੋਨ ਦੀ ਬੈਟਰੀ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਗਏ ਹਨ। ਯੂਜ਼ਰਸ ਨੇ ਤਾਂ ਹੁਣ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਤਕ 60 ਤੋਂ ਜ਼ਿਆਦਾ ਯੂਜ਼ਰਸ ਨੇ ਇਸੇ ਸਮੱਸਿਆ ਨੂੰ ਲੈ ਕੇ ਰਿਪੋਰਟ ਕੀਤਾ ਹੈ। ਹੋ ਸਕਦਾ ਹੈ ਕਿ ਬੈਟਰੀ ਪਹਿਲਾਂ ਤੋਂ ਫੁੱਲਣੀ ਸ਼ੁਰੂ ਹੋਈ ਹੋਵੇ ਪਰ ਯੂਜ਼ਰਸ ਨੇ ਕੇਸ ਇਸਤੇਮਾਲ ਕਰਨ ਦੇ ਚਲਦੇ ਇਸ ’ਤੇ ਬਾਅਦ ’ਚ ਧਿਆਨ ਦਿੱਤਾ ਹੋਵੇ। 

phonearena ਦੀ ਰਿਪੋਰਟ ਮੁਤਾਬਕ, ਕਈ ਯੂਜ਼ਰਸ ਨਾਲ ਬੈਟਰੀ ਫੁੱਲਣ ਦੀ ਸਮੱਸਿਆ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਪਿਕਸਲ ਡਿਵਾਈਸ ਨੂੰ ਪਿਕਸਲ ਸਟੈਂਡ ਦੀ ਮਦਦ ਨਾਲ ਵਾਇਰਲੈੱਸਲੀ ਚਾਰਜ ਕਰਨਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਇਹ ਵੀ ਲਿਖਿਆ ਹੈ ਕਿ ਬੈਟਰੀ ਫੁੱਲਣ ਤੋਂ ਬਾਅਦ ਉਨ੍ਹਾਂ ਦੇ ਪਿਕਸਲ 3 ਅਤੇ ਪਿਕਸਲ 4 ਫੋਨ ਦੀ ਵਾਇਰਲੈੱਸ ਚਾਰਜਿੰਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਜਿਹੇ ’ਚ ਸਮੱਸਿਆ ਫੋਨ ’ਚ ਨਾ ਹੋ ਕੇ ਪਿਕਸਲ ਚਾਰਜਿੰਗ ਸਟੈਂਡ ’ਚ ਵੀ ਹੋ ਸਕਦੀ ਹੈ। ਫਿਲਹਾਲ ਗੂਗਲ ਵਲੋਂ ਅਧਿਕਾਰਤ ਤੌਰ ’ਤੇ ਕੁਝ ਕਹਿਣ ’ਤੇ ਹੀ ਸਥਿਤੀ ਸਪੱਸ਼ਟ ਹੋਵੇਗੀ। 

PunjabKesari

ਫੋਨ ਦੀ ਬੈਟਰੀ ਦਾ ਫੁੱਲਣਾ ਖ਼ਤਰਨਾਕ ਹੋ ਸਕਦਾ ਹੈ। ਜੇਕਰ ਸਮਾਂ ਰਹਿੰਦਿਆਂ ਇਸ ਦੀ ਬੈਟਰੀ ਨੂੰ ਬਦਲਿਆ ਨਹੀਂ ਜਾਂਦਾ ਤਾਂ ਫੋਨ ਫਟਣ ਦੇ ਮਾਮਲੇ ਵੀ ਸਾਹਮਣੇ ਆ ਸਕਦੇ ਹਨ ਕਿਉਂਕਿ ਇਕ ਹੱਦ ਤੋਂ ਜ਼ਿਆਦਾ ਬੈਟਰੀ ਫੁੱਲ ਵੀ ਨਹੀਂ ਸਕਦੀ ਅਤੇ ਅਜਿਹੇ ’ਚ ਦਬਾਅ ਪੈਣ ’ਤੇ ਬੈਟਰੀ ਫਟਣ ਦਾ ਖ਼ਤਰਾ ਵਧ ਜਾਂਦਾ ਹੈ। 


author

Rakesh

Content Editor

Related News