ਸ਼ਾਨਦਾਰ ਫੀਚਰਜ਼ ਤੇ ਦਮਦਾਰ ਬੈਟਰੀ ਨਾਲ ਜਲਦ ਲਾਂਚ ਹੋਵੇਗਾ ਗੂਗਲ ਦਾ ਸਸਤਾ ਪਿਕਸਲ ਫੋਨ

Friday, Dec 13, 2024 - 05:27 PM (IST)

ਸ਼ਾਨਦਾਰ ਫੀਚਰਜ਼ ਤੇ ਦਮਦਾਰ ਬੈਟਰੀ ਨਾਲ ਜਲਦ ਲਾਂਚ ਹੋਵੇਗਾ ਗੂਗਲ ਦਾ ਸਸਤਾ ਪਿਕਸਲ ਫੋਨ

ਗੈਜੇਟ ਡੈਸਕ- ਗੂਗਲ ਦੇ ਅਪਕਮਿੰਗ ਮਿਡਰੇਂਜ ਫੋਨ Pixel 9a ਨੂੰ ਲੈ ਕੇ ਲੀਕ ਰਿਪੋਰਟਾਂ ਆਉਣ ਲੱਗੀਆਂ ਹਨ। ਇਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ Pixel 9a ਦੇ ਸਾਰੇ ਫੀਚਰਜ਼ ਤੋਂ ਇਲਾਵਾ ਕੀਮਤ ਤਕ ਦੀ ਜਾਣਕਾਰੀ ਦਿੱਤੀ ਗਈ ਹੈ। ਫੋਨ ਦੀ ਇਕ ਫੋਟੋ ਵੀ ਸਾਹਮਣੇ ਆਈ ਹੈ। ਲੀਕ ਰਿਪੋਰਟ ਮੁਤਾਬਕ, Pixel 9a ਦੀ ਲਾਂਚਿੰਗ ਅਗਲੇ ਸਾਲ ਯਾਨੀ ਮਾਰਚ 2025 'ਚ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ Pixel 9a 'ਚ Tensor G4 ਪ੍ਰੋਸੈਸਰ ਮਿਲੇਗਾ ਜੋ Pixel 9a ਸੀਰੀਜ਼ 'ਚ ਵੀ ਹੈ। ਅਜਿਹੇ 'ਚ ਇਸ ਲੀਕਸ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ Pixel 9a ਡੇਲੀ ਯੂਜ਼ਰਜ਼ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਜਾਵੇਗਾ। 

Pixel 9a ਦੇ ਫੀਚਰਜ਼

ਲੀਕ ਰਿਪੋਰਟ ਮੁਤਾਬਕ, Pixel 9a ਨੂੰ 8GB LPDDR5X ਰੈਮ ਤੋਂ ਇਲਾਵਾ 256GB UFS 3.1 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੋਨ 'ਚ 6.2 ਇੰਚ ਦੀ ਸਕਰੀਨ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 1080x2424 ਪਿਕਸਲ ਅਤੇ ਰਿਫ੍ਰੈਸ਼ ਰੇਟ 120Hz ਹੋਵੇਗਾ। Pixel 9a ਦੀ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 2,700 ਨਿਟਸ ਹੋਵੇਗੀ। 

ਅਜਿਹੇ 'ਚ ਤੇਜ਼ ਧੁੱਪ 'ਚ ਵੀ ਪਰੇਸ਼ਾਨੀ ਨਹੀਂ ਹੋਵੇਗੀ। ਡਿਸਪਲੇਅ 'ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ Pixel 9a 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ Samsung ISOCELL GN8 ਸੈਂਸਰ ਹੋਵੇਗਾ ਜਿਸ ਦਾ ਅਪਰਚਰ f/1.7 ਹੋਵੇਗਾ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ Sony IMX712 ਅਲਟਰਾ ਵਾਈਡ ਐਂਗਲ ਕੈਮਰਾ ਹੋਵੇਗਾ। ਫਰੰਟ 'ਚ 13 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

Pixel 9a ਦੀ ਬੈਟਰੀ ਲਾਈਫ

Pixel 9a ਦੇ ਨਾਲ 5100mAh ਦੀ ਬੈਟਰੀ ਮਿਲੇਗੀ ਜੋ ਕਿ ਪਹਿਲਾਂ ਵਾਲੇ ਮਾਡਲ ਦੇ ਮੁਕਾਬਲੇ 13 ਫੀਸਦੀ ਵੱਡੀ ਹੈ। ਪਹਿਲਾਂ ਦੀ ਪਿਕਸਲ ਏ-ਸੀਰੀਜ਼ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੇ ਨਾਲ 23 ਵਾਟ ਦੀ ਫਾਸਟ ਚਾਰਜਿੰਗ ਮਿਲ ਸਕਦੀ ਹੈ। Pixel 9a ਦੀ ਸ਼ੁਰੂਆਤੀ ਕੀਮਤ 499 ਡਾਲਰ (ਕਰੀਬ 42,300 ਰੁਪਏ) ਹੋ ਸਕਦੀ ਹੈ। 


author

Rakesh

Content Editor

Related News