ਬਿਹਤਰੀਨ ਫੀਚਰਜ਼ ਨਾਲ ਭਾਰਤ ''ਚ ਲਾਂਚ ਹੋਇਆ Google Pixel 7A, ਜਾਣੋ ਕੀਮਤ ਤੇ ਫੀਚਰਜ਼

05/11/2023 1:17:04 PM

ਗੈਜੇਟ ਡੈਸਕ- ਗੂਗਲ ਨੇ ਆਪਣੇ ਸਾਲਾਨਾ I/O 2023 ਈਵੈਂਟ 'ਚ ਆਪਣੇ ਨਵੇਂ ਫੋਨ ਪਿਕਸਲ 7ਏ ਨੂੰ ਲਾਂਚ ਕਰ ਦਿੱਤਾ ਹੈ। ਪਿਕਸਲ 7ਏ ਤੋਂ ਇਲਾਵਾ ਕੰਪਨੀ ਨੇ ਆਪਣੇ ਪਹਿਲੇ ਫੋਲਡੇਬਲ ਫੋਨ ਪਿਕਸਲ ਫੋਲਡ ਨੂੰ ਵੀ ਲਾਂਚ ਕੀਤਾ ਹੈ। ਇਸਤੋਂ ਇਲਾਵਾ ਪਿਕਸਲ ਟੈਬਲੇਟ ਵੀ ਲਾਂਚ ਹੋਇਆ ਹੈ। ਪਿਕਸਲ 7ਏ ਦੇ ਨਾਲ ਪਿਕਸਲ 7 ਅਤੇ ਪਿਕਸਲ 7 ਪ੍ਰੋ ਵਰਗਾ ਹੀ ਡਿਜ਼ਾਈਨ ਦਿੱਤਾ ਗਿਆ ਹੈ। ਪਿਕਸਲ 7ਏ 'ਚ ਨਵੇਂ ਪ੍ਰੋਸੈਸਰ ਦੇ ਨਾਲ ਨਵਾਂ ਕੈਮਰਾ ਅਤੇ ਵਾਇਰਲੈੱਸ ਚਾਰਜਿੰਗ ਦਿੱਤੀ ਗਈ ਹੈ। 

Google Pixel 7a ਦੀ ਕੀਮਤ

ਪਿਕਸਲ 7ਏ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 43,999 ਰੁਪਏ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ 'ਤੇ ਸ਼ੁਰੂ ਹੋ ਗਈ ਹੈ। ਲਾਂਚਿੰਗ ਆਫਰ ਤਹਿਤ HDFC ਬੈਂਕ ਦੇ ਕਾਰਡ ਰਾਹੀਂ ਭੁਗਤਾਨ ਕਰਨ 'ਤੇ 4,000 ਰੁਪਏ ਦੀ ਛੋਟ ਮਿਲ ਰਹੀ ਹੈ। ਪਿਕਸਲ 7ਏ ਨੂੰ ਚਾਰਕੋਲ, ਸਨੋ ਅਤੇ ਸੀ ਕਲਰ 'ਚ ਖਰੀਦਿਆ ਜਾ ਸਕੇਗਾ।

Google Pixel 7a ਦੇ ਫੀਚਰਜ਼

ਗੂਗਲ ਪਿਕਸਲ 7ਏ 'ਚ 6.1 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਡਿਸਪਲੇਅ 'ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਹੈ ਅਤੇ ਇਸਦੇ ਨਾਲ ਐੱਚ.ਡੀ.ਆਰ. ਦਾ ਵੀ ਸਪੋਰਟ ਹੈ। ਫੋਨ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

ਪਿਕਸਲ 7ਏ 'ਚ ਗੂਗਲ ਦਾ Tensor G2 ਪ੍ਰੋਸੈਸਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸੇ ਪ੍ਰੋਸੈਸਰ ਦੇ ਨਾਲ ਪਿਛਲੇ ਸਾਲ ਗੂਗਲ ਨੇ ਪਿਕਸਲ 7 ਅਤੇ ਪਿਕਸਲ 7ਪ੍ਰੋ ਨੂੰ ਲਾਂਚ ਕੀਤਾ ਸੀ। ਫੋਨ ਦੇ ਨਾਲ ਟਾਈਟਨ ਐੱਮ2 ਸਕਿਓਰਿਟੀ ਪ੍ਰੋਸੈਸਰ ਵੀ ਮਿਲਦਾ ਹੈ। ਪਿਕਸਲ 7ਏ 'ਚ 8 ਜੀ.ਬੀ. LPDDR5 ਰੈਮ ਦੇ ਨਾਲ 128 ਜੀ.ਬੀ. ਦੀ UFS 3.1 ਸਟੋਰੇਜ ਮਿਲਦੀ ਹੈ। ਫੋਨ 'ਚ ਵਾਈ-ਫਾਈ, ਬਲੂਟੁੱਥ ਵੀ5.3 ਅਤੇ ਐੱਨ.ਐੱਫ.ਸੀ. ਤੋਂ ਇਲਾਵਾ USB Type-C (3.2 Gen 2) ਦਾ ਸਪੋਰਟ ਹੈ।

ਫੋਨ 'ਚ 4385mAh ਦੀ ਬੈਟਰੀ ਹੈ ਅਤੇ ਫੋਨ ਦੇ ਨਾਲ ਬਾਕਸ 'ਚ ਚਾਰਜਰ ਨਹੀਂ ਮਿਲੇਗਾ, ਹਾਲਾਂਕਿ ਇਸ ਵਾਰ ਗੂਗਲ ਨੇ ਇਸਦੇ ਨਾਲ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਦਿੱਤਾ ਹੈ। ਪਿਕਸਲ 7ਏ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ ਅਤੇ ਇਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਹੈ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਅਲਟਰਾ ਵਾਈ ਐਂਗਲ ਹੈ। ਫਰੰਟ 'ਚ 13 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।


Rakesh

Content Editor

Related News