ਹੁਣ ਤਕ ਦੀ ਸਭ ਤੋਂ ਘੱਟ ਕੀਮਤ ''ਤੇ ਮਿਲ ਰਿਹਾ ਗੂਗਲ ਦਾ ਇਹ 5ਜੀ ਫੋਨ
Wednesday, May 03, 2023 - 04:46 PM (IST)
ਗੈਜੇਟ ਡੈਸਕ- ਨਵਾਂ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਪਿਕਸਲ 6ਏ ਨੂੰ ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਤੇ ਖ਼ਰੀਦਣ ਦਾ ਮੌਕਾ ਹੈ। ਫਲਿਪਕਾਰਟ ਸੇਲ 4 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਵਿਚ ਪਿਕਸਲ ਸਮੇਤ ਕਈ ਸਮਾਰਟਫੋਨਾਂ 'ਤੇ ਆਕਰਸ਼ਕ ਆਫਰ ਮਿਲ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਪ੍ਰੀਮੀਅਮ ਅਨੁਭਵ ਵਾਲਾ ਸਮਾਰਟਫੋਨ ਚਾਹੁੰਦੇ ਹੋ ਤਾਂ ਇਸਨੂੰ ਟਰਾਈ ਕਰ ਸਕਦੇ ਹੋ।
ਫਲਿਪਕਾਰਟ ਸੇਲ 'ਚ ਐੱਸ.ਬੀ.ਆਈ. ਕਾਰਡ 'ਤੇ 10 ਫੀਸਦੀ ਦਾ ਡਿਸਕਾਊਂਟ ਵੀ ਮਿਲੇਗਾ। ਇਸਤੋਂ ਇਲਾਵਾ ਗਾਹਕ ਐਕਸਚੇਂਜ ਆਫਰ ਅਤੇ ਦੂਜੇ ਫਾਇਦੇ ਵੀ ਚੁੱਕ ਸਕਦੇ ਹਨ। ਗੂਗਲ ਪਿਕਸਲ 6ਏ ਸਮਾਰਟਫੋਨ ਫਲਿਪਕਾਰਟ ਸੇਲ 'ਚ ਆਕਰਸ਼ਕ ਕੀਮਤ 'ਤੇ ਮਿਲੇਗਾ। ਆਓ ਜਾਣਦੇ ਹਾਂ ਡਿਟੇਲਸ।
ਕੀ ਹੈ ਗੂਗਲ ਪਿਕਸਲ 6ਏ 'ਤੇ ਆਫਰ
ਗੂਗਲ ਨੇ ਪਿਕਸਲ 6ਏ ਨੂੰ 43,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹਾਲਾਂਕਿ ਇਸ ਸਮੇਂ ਇਹ ਸਮਾਰਟਫੋਨ 27,900 ਰੁਪਏ ਦੀ ਕੀਮਤ 'ਤੇ ਲਿਸਟ ਹੈ। ਜੇਕਰ ਤੁਸੀਂ ਐੱਸ.ਬੀ.ਆਈ. ਕਾਰਡ ਹੋਲਡਰ ਹੋ ਤਾਂ ਤੁਹਾਨੂੰ 1250 ਰੁਪਏ ਤਕ ਦਾ ਡਿਸਕਾਊਂਟ ਈ.ਐੱਮ.ਆਈ. ਟ੍ਰਾਂਜੈਕਸ਼ਨ 'ਤੇ ਮਿਲੇਗਾ। ਉਥੇ ਹੀ 25 ਹਜ਼ਾਰ ਰੁਪਏ ਤੋਂ ਵੱਧ ਦੀ ਸ਼ਾਪਿੰਗ 'ਤੇ 500 ਰੁਪਏ ਦਾ ਵਾਧੂ ਡਿਸਕਾਊਂਟ ਵੀ ਤੁਹਾਨੂੰ ਮਿਲੇਗਾ।
ਇਸਤੋਂ ਬਾਅਦ ਤੁਹਾਨੂੰ 500 ਰੁਪਏ ਦਾ ਵਾਧੂ ਡਿਸਕਾਊਂਟ ਐਕਸਚੇਂਜ 'ਤੇ ਮਿਲੇਗਾ। ਇਸ ਤਰ੍ਹਾਂ ਤੁਸੀਂ ਇਸ ਹੈਂਡਸੈੱਟ ਨੂੰ 25,499 ਰੁਪਏ ਤਕ ਦੀ ਕੀਮਤ 'ਤੇ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਐਕਸਚੇਂਜ ਬੋਨਸ ਦਾ ਫਾਇਦਾ ਅਲੱਗ ਤੋਂ ਮਿਲੇਗਾ।
ਗੂਗਲ ਪਿਕਸਲ 6ਏ ਦੇ ਫੀਚਰਜ਼
ਗੂਗਲ ਪਿਕਸਲ 6ਏ 'ਚ 6.1 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 4 ਦਿੱਤਾ ਗਿਆ ਹੈ। ਹੈਂਡਸੈੱਟ ਆਕਟਾ ਕੋਰ ਗੂਗਲ ਟੈਨਸਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ ਸਕਿਓਰਿਟੀ ਲਈ ਟਾਈਟਨ ਐੱਮ 2 ਚਿੱਪਸੈੱਟ ਮਿਲਦਾ ਹੈ।
ਫੋਨ 'ਚ 6ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਿਲੇਗੀ। ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 12.2 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 12 ਮੈਗਾਪਿਕਸਲ ਦਾ ਸੈਕੇਂਡਰੀ ਲੈੱਨਜ਼ ਮਿਲਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਲੱਗਾ ਹੈ। ਕੁਨੈਕਟੀਵਿਟੀ ਲਈ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 6ਈ ਅਤੇ ਬਲੂਟੁੱਥ ਵੀ 5.2 ਦਿੱਤਾ ਗਿਆ ਹੈ।
ਫੋਨ 4410 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਆਉਂਦਾ ਹੈ। ਜੇਕਰ ਤੁਸੀਂ ਇਕ ਕੰਪੈਕਟ ਸਮਾਰਟਫੋਨ ਚਾਹੁੰਦੇ ਹੋ, ਜਿਸ ਵਿਚ ਕੋਈ ਵੀ ਬਲੋਟਵੇਅਰ ਨਾ ਮਿਲੇ ਤਾਂ ਇਸ ਫੋਨ ਨੂੰ ਟਰਾਈ ਕਰ ਸਕਦੇ ਹੋ। ਇਸ ਵਿਚ ਤੁਹਾਨੂੰ 60 ਹਰਟਜ਼ ਦਾ ਸਕਰੀਨ ਰਿਫ੍ਰੈਸ਼ ਰੇਟ ਅਤੇ ਸਟੈਂਡਰਡ ਚਾਰਜਿੰਗ ਸਪੀਡ ਮਿਲਦੀ ਹੈ।