ਗੂਗਲ ਦਾ Pixel 4a ਸਮਾਰਟਫੋਨ ਤੇ ਨੈਸਟ ਆਡੀਓ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

10/9/2020 1:56:56 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਪਿਕਸਲ 4ਏ ਸਮਾਰਟਫੋਨ ਅਤੇ ਨਵੇਂ ਸਮਾਰਟ ਸਪੀਕਰ ਗੂਗਲ ਨੈਸਟ ਆਡੀਓ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਗੂਗਲ ਪਿਕਸਲ 4ਏ ਅਤੇ ਗੂਗਲ ਨੈਸਟ ਆਡੀਓ ਦੀ ਵਿਕਰੀ ਭਾਰਤ ’ਚ 16 ਅਕਤੂਬਰ ਤੋਂ ਹੋਵੇਗੀ। ਪਿਕਸਲ 4ਏ ਅਤੇ ਗੂਗਲ ਨੈਸਟ ਦੀ ਵਿਕਰੀ ਫਲਿਪਕਾਰਟ ’ਤੇ ਬਿਗ ਬਿਲੀਅਨ ਡੇਜ਼ ਸੇਲ ’ਚ ਹੋਵੇਗੀ। ਉਥੇ ਹੀ ਜਲਦੀ ਹੀ ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਰਿਟੇਲ ਸਟੋਰਾਂ ’ਤੇ ਮੁਹੱਈਆ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਇਸ ਫੋਨ ਨੂੰ ਇਸੇ ਸਾਲ ਅਗਸਤ ਮਹੀਨੇ ’ਚ ਗੋਲਾਬਲੀ ਲਾਂਚ ਕੀਤਾ ਗਿਆ ਸੀ ਪਰ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ। ਪਿਕਸਲ 4ਏ ਪਿਛਲੇ ਸਾਲ ਲਾਂਚ ਹੋਏ ਪਿਕਸਲ 3ਏ ਦਾ ਅਪਗ੍ਰੇਡਿਡ ਮਾਡਲ ਹੈ। ਗੂਗਲ ਪਿਕਸਲ 4ਏ ਦੀ ਲਾਂਚਿੰਗ ਕੀਮਤ 29,999 ਰੁਪਏ ਹੈ, ਜਦਕਿ ਇਸ ਦੀ ਐੱਮ.ਆਰ.ਪੀ. 31,999 ਰੁਪਏ ਹੈ। ਉਥੇ ਹੀ ਨੈਟਸਟ ਆਡੀਓ ਸਮਾਰਟ ਸਪੀਕਰ ਨੂੰ 6,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ, ਜਦਕਿ ਇਸ ਦੀ ਐੱਮ.ਆਰ.ਪੀ. 7,999 ਰੁਪਏ ਹੈ। 

ਪਿਕਸਲ 4ਏ ਦੇ ਫੀਚਰਜ਼
ਗੂਗਲ ਪਿਕਸਲ 4ਏ ਸਮਾਰਟਫੋਨ ’ਚ 5.81 ਇੰਚ ਦੀ ਫੁਲ ਐੱਚ.ਡੀ. ਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਨਾਲ ਹੀ ਇਸ ਸਮਾਰਟਫੋਨ ’ਚ ਬਿਹਤਰ ਪ੍ਰਦਰਸ਼ਨ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 730 ਪ੍ਰੋਸੈਸਰ ਅਤੇ 6 ਜੀ.ਬੀ. ਦੀ ਸੁਪੋਰਟ ਦਿੱਤੀ ਗਈ ਹੈ। ਉਥੇ ਹੀ ਇਹ ਸਮਾਰਟਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਹ ਫੋਨ ਚਾਕ ਅਤੇ ਚਾਰਕੋਲ ਰੰਗ ’ਚ ਮਿਲੇਗਾ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਰੀਅਰ ’ਚ 12 ਮੈਗਾਪਿਕਸਲ ਅਤੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਐੱਲ.ਈ.ਡੀ. ਫਲੈਸ਼ ਲਾਈਟ ਨਾਲ ਐੱਚ.ਡੀ.ਆਰ. ਪਲੱਸ, ਪੋਟਰੇਟ,ਟਾਪ-ਸ਼ਾਟ ਅਤੇ ਨਾਈਟ ਮੋਡ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਕੰਪਨੀ ਨੇ ਇਸ ਫੋਨ ’ਚ ਕੁਨੈਕਟੀਵਿਟੀ ਲਈ ਵਾਈ-ਫਾਈ, 4ਜੀ VoLTE, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ., ਐੱਨ.ਐੱਫ.ਸੀ., 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ’ਚ 18 ਵਾਟ ਫਾਸਟ ਚਾਰਜਿੰਗ ਨਾਲ 3,140mAh ਦੀ ਬੈਟਰੀ ਮਿਲੀ ਹੈ। 

PunjabKesari

ਗੂਗਲ ਨੈਸਟ ਆਡੀਓ ਦੀਆਂ ਖੂਬੀਆਂ
ਗੂਗਲ ਦੇ ਇਸ ਨਵੇਂ ਸਮਾਰਟ ਸਪੀਕਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਗੂਗਲ ਹੋਮ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਬਾਸ ਅਤੇ 75 ਫੀਸਦੀ ਜ਼ਿਆਦਾ ਆਵਾਜ਼ ਮਿਲੇਗੀ। ਇਸ ਵਿਚ 75mm ਦਾ ਵੂਫਰ, 19mm ਦਾ ਟਵੀਟਰ, 3 ਮਾਈਕ੍ਰੋਫੋਨ, 2 ਸਟੇਜ਼ ਮਾਈਕ ਮਿਊਟ ਸਵਿੱਚ, ਕਵਾਡ-ਕੋਰ ਰੈਮ, ਡਿਊਲ ਬੈਂਡ ਵਾਈ-ਫਾਈ, ਟੱਚ ਕੰਟਰੋਲ, ਇਨਬਿਲਟ ਕ੍ਰੋਮਕਾਸਟ ਅਤੇ ਬਲੂਟੂਥ 5.0 ਮਿਲੇਗਾ। 

ਗੂਗਲ ਨੇ ਕਿਹਾ ਹੈ ਕ ਨੈਸਟ ਆਡੀਓ ’ਚ ਇਕ ਖ਼ਾਸ ਫੀਚਰ ਹੈ ਜੋ ਕੰਟੈਂਟ ਦੇ ਹਿਸਾਬ ਨਾਲ ਆਡੀਓ ਕੁਆਲਿਟੀ ਅਤੇ ਆਵਾਜ਼ ਨੂੰ ਆਪਣੇ ਆਪ ਕੰਟਰੋਲ ਕਰਦਾ ਹੈ। ਇਸ ਵਿਚ ਆਡੀਓ ਟ੍ਰਾਂਸਫਰ ਦਾ ਵੀ ਫੀਚਰ ਹੈ ਯਾਨੀ ਤੁਸੀਂ ਗੂਗਲ ਹੋਮ ਅਤੇ ਨੈਸਟ ਸਪੀਕਰ ਵਿਚ ਆਡੀਓ ਟ੍ਰਾਂਸਫਰ ਕਰ ਸਕਦੇ ਹੋ। ਗੂਗਲ ਦਾ ਦਾਅਵਾ ਹੈ ਕਿ ਨਵੇਂ ਸਪੀਕਰ ’ਚ ਪਹਿਲਾਂ ਦੇ ਮੁਕਾਬਲੇ ਬਿਹਤਰ ਆਡੀਓ ਅਨੁਭਵ ਮਿਲੇਗਾ। ਇਸ ਦਾ ਡਿਜ਼ਾਇਨ ਫੈਬਰਿਕ ਦਾ ਹੈ ਅਤੇ ਇਸ ਨੂੰ 70 ਫੀਸਦੀ ਰਿਸਾਈਕਲ ਪਲਾਸਟਿਕ ਨਾਲ ਬਣਾਇਆ ਗਿਆ ਹੈ। 


Rakesh

Content Editor Rakesh