ਇਨ੍ਹਾਂ ਸ਼ਾਨਦਾਰ ਫੀਚਰਸ ਨਾਲ Google Pixel 3 Lite ਹੋਵੇਗਾ ਲਾਂਚ
Sunday, Nov 18, 2018 - 03:55 PM (IST)

ਗੈਜੇਟ ਡੈਸਕ-ਪਿਛਲੇ ਕਾਫ਼ੀ ਸਮੇਂ ਤੋਂ ਮਿਡ ਰੇਂਜ ਗੂਗਲ ਪਿਕਸਲ ਫੋਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦਾ ਕੋਡ ਨੇਮ sargo ਹੈ। ਇਸ ਦੇ ਬਾਰੇ 'ਚ ਸਾਨੂੰ ARCore APK teardown 'ਚ ਜਾਣਕਾਰੀ ਵੀ ਮਿਲੀ ਸੀ। ਹੁਣ ਪਿਕਸਲ 3 ਲਾਈਟ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ ਤੇ ਇਹ ਕਾਫ਼ੀ ਹੱਦ ਤੱਕ ਠੀਕ ਵੀ ਲੱਗ ਰਹੀਆਂ ਹਨ। ਹੁਣ Rozetked ਨੇ ਕਈ ਈਮੇਜ ਪੋਸਟ ਕੀਤੀਆਂ ਹਨ ਜੋ ਪਿਕਸਲ 3 ਲਾਈਟ ਦੇ ਡਿਜ਼ਾਈਨ ਨੂੰ ਦਿਖਾਉਂਦਾ ਹੈ। ਫਰੰਟ ਤੋਂ ਤੁਸੀਂ ਸਮਾਰਟਫੋਨ ਨੂੰ ਫੁੱਲ ਸਕ੍ਰੀਨ ਡਿਸਪਲੇਅ ਦੇ ਨਾਲ ਵੇਖ ਸਕਦੇ ਹੋ ਤੇ ਇਸ 'ਚ ਨੌਚ ਡਿਜ਼ਾਈਨ ਨਹੀਂ ਵਿਖਾਈ ਦੇ ਰਿਹੇ ਹੈ । ਇਸ ਤੋਂ ਇਲਾਵਾ ਫੋਨ 'ਚ ਚਿੱਨ ਵੀ ਵਿਖਾਈ ਦੇ ਰਹੀ ਹੈ। ਇੰਝ ਲੱਗ ਰਿਹਾ ਹੈ ਕਿ ਇਹ ਸਮਾਰਟਫੋਨ ਪਾਲੀਕਾਰਬੋਨੇਟ ਸ਼ੇਲ ਦੇ ਨਾਲ ਆਵੇਗਾ, ਜੋ ਨੋਕੀਆ ਲੂਮਿਆ ਫੋਨ ਤੇ iPhone 5C ਵਰਗਾ ਹੋ ਸਕਦਾ ਹੈ। ਫੋਨ ਦੇ ਬੈਕ 'ਤੇ ਸਿੰਗਲ ਕੈਮਰਾ ਵਿਖਾਈ ਦੇ ਰਿਹੇ ਹੈ, ਜੋ LEDਫਲੈਸ਼ ਤੇ ਸਰਕੁਲਰ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਵੇਗਾ। ਫੋਨ ਦੇ ਟਾਪ 'ਤੇ 3.5mm ਹੈੱਡਫੋਨ ਜੈੱਕ ਵਿਖਾਈ ਦੇ ਰਿਹੇ ਹੈ। ਬਾਟਮ 'ਚ ਯੂ. ਐੱਸ.ਬੀ ਟਾਈਪ ਸੀ ਪੋਰਟ ਤੇ ਸਪੀਕਰ ਗਰਿਲ ਵਿਖਾਈ ਦੇ ਰਹੀ ਹੈ। ਮਿਡ ਰੇਂਜ 'ਚ ਇਹ ਪਿਕਸਲ ਚੰਗਾ ਵਿਖਾਈ ਦੇ ਰਿਹੇ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੀ ਸਪੈਸੀਫਿਕੇਸ਼ਨਸ ਵੀ ਆਨਲਾਈਨ ਲਾਈਨ ਹੋਈ ਹੈ। ਲੀਕ ਮੁਤਾਬਕ ਪਿਕਸਲ 3 ਲਾਈਟ 'ਚ ਫੁਲ HD+ 5.56 ਇੰਚ ਆਈ. ਪੀ. ਐੱਸ ਡਿਸਪਲੇਅ ਹੋਵੇਗਾ ਜਿਸ ਦਾ ਰੈਜ਼ੌਲਿਊਸ਼ਨ 2220x1080 ਪਿਕਸਲਸ ਦਾ ਹੋਵੇਗਾ। ਫੋਨ 'ਚ ਸਨੈਪਡ੍ਰੈਗਨ 670SOC ਦੇ ਨਾਲ 4 ਜੀ. ਬੀ ਰੈਮ ਤੇ 32 ਜੀ. ਬੀ ਸਟੋਰੇਜ ਹੋਵੇਗੀ।
ਫੋਨ 'ਚ 12MP ਰੀਅਰ ਸੈਂਸਰ ਹੋਵੇਗਾ ਜਦ ਕਿ ਸੈਲਫੀ ਲਈ ਇਸ 'ਚ 8MP ਦਾ ਸੈਂਸਰ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਫੋਨ 'ਚ ਫਾਸਟ ਚਾਰਜਿੰਗ ਦੇ ਨਾਲ 2,915mAh ਦੀ ਬੈਟਰੀ ਦੇ ਸਕਦੀ ਹੈ। ਸਮਾਰਟਫੋਨ ਐਂਡ੍ਰਾਇਡ 9 ਪਾਈ ਆਊਟ ਆਫ ਦ ਬਾਕਸ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ਨੂੰ ਨੈਕਟ ਸੀਰੀਜ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ।