ਇਨ੍ਹਾਂ ਖਾਸ ਫੀਚਰਸ ਕਾਰਨ ਬਾਕੀ ਸਮਾਰਟਫੋਨਸ ਤੋਂ ਅਲੱਗ ਹੈ Google Pixel 3 ਤੇ 3 XL

Wednesday, Oct 10, 2018 - 05:57 PM (IST)

ਗੈਜੇਟ ਡੈਸਕ– ਗੂਗਲ ਨੇ ਆਪਣੇ ਨਵੇਂ ਸਮਾਰਟਫੋਨਸ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਪ੍ਰੀ-ਬੁਕਿੰਗ 11 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਨੂੰ 1 ਨਵੰਬਰ ਤੋਂ ਆਨਲਾਈਨ ਅਤੇ ਆਫਲਾਈਨ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਗੂਗਲ ਪਿਕਸਲ 3 ਦੇ 64 ਜੀ.ਬੀ. ਵੇਰੀਐਂਟ ਨੂੰ 71,000 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਉਪਲੱਬਧ ਕੀਤਾ ਜਾਵੇਗਾ ਉਥੇ ਹੀ 128 ਜੀ.ਬੀ. ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 80,000 ਰੁਪਏ ਰੱਖੀ ਗਈ ਹੈ। ਪਿਕਸਲ 3 ਐਕਸ ਐਲ ਦੀ ਗੱਲ ਕਰੀਏ ਤਾਂ ਇਸ ਦੇ 64 ਜੀ.ਬੀ. ਵੇਰੀਐਂਟ ਨੂੰ 83,000 ਰੁਪਏ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 92,000 ਰੁਪਏ ਰੱਖੀ ਗਈ ਹੈ। ਦੋਵਾਂ ਹੀ ਸਮਾਰਟਫੋਨਸ ’ਚ ਸਿਰਫ ਸਕਰੀਨ ਸਾਈਜ਼ ਦਾ ਫਰਕ ਹੈ ਅਤੇ ਹੋਰ ਫੀਚਰਸ ਅਤੇ ਸਪੈਸੀਫਕੇਸ਼ੰਸ ਇਕ ਸਮਾਨ ਹਨ।

PunjabKesari

1. Duplex ਫੀਚਰਸ
ਗੂਗਲ ਪਿਕਸਲ 3 ’ਚ ਇਸ ਵਾਰ ਨਵਾਂ Duplex ਫੀਚਰ ਇਸਤੇਮਾਲ ਕਰਨ ਨੂੰ ਮਿਲੇਗਾ। ਇਹ ਫੀਚਰ ਗੂਗਲ ਅਸਿਸਟੈਂਟ ਦੀ ਮਦਦ ਨਾਲ ਕੰਮ ਕਰੇਗਾ। ਇਸ ਫੀਚਰ ਤਹਿਤ ਯੂਜ਼ਰਸ ਫੋਨ ਰਾਹੀਂ ਰੀਅਲ ਲਾਈਫ ਟਾਸਕ ਕਰ ਸਕਦੇ ਹਨ ਯਾਨੀ ਯੂਜ਼ਰ ਨੂੰ ਸਿਰਫ ਬੋਲਣਾ ਹੋਵੇਗਾ ਕਿ ਰੈਸਤਰਾਂ ’ਚ ਟੇਬਲ ਬੁੱਕ ਕਰੋ ਤਾਂ ਇਸ ਤੋਂ ਬਾਅਦ ਤੁਹਾਡੇ ਫੋਨ ਰਾਹੀਂ ਆਟੋਮੈਟੀਕਲੀ ਕਾਲ ਹੋ ਜਾਵੇਗੀ ਅਤੇ ਟੇਬਲ ਬੁੱਕ ਹੋ ਜਾਵੇਗਾ।

PunjabKesari

2. ਵਾਇਰਲੈੱਸ ਫਾਸਟ ਚਾਰਜਿੰਗ ਦੀ ਸਪੋਰਟ
ਗੂਗਲ ਪਿਕਸਲ ਦੇ ਦੋਵਾਂ ਹੀ ਨਵੇਂ ਸਮਾਰਟਫੋਨਸ ’ਚ ਫਾਸਟ ਵਾਇਰਲੈੱਸ ਚਾਰਜਿੰਗ ਦੀ ਸਪੋਰਟ ਦਿੱਤੀ ਗਈ ਹੈ। ਯਾਨੀ ਯੂਜ਼ਰ 15 ਮਿੰਟ ਤਕ ਫੋਨ ਨੂੰ ਚਰਾਜ ਕਰਕੇ ਘੰਟੇ ਭਰ ਤਕ ਚਲਾ ਸਕਦੇ ਹਨ। ਉਥੇ ਹੀ ਕੰਪਨੀ ਨੇ ਫੋਨ ਲਈ ਵਾਇਰਲੈੱਸ ਚਾਰਜਿੰਗ ਸਟੈਂਡ ਵੀ ਲਾਂਚ ਕੀਤਾ ਹੈ ਜਿਸ ਨੂੰ ਅਲੱਗ ਤੋਂ ਖਰੀਦਿਆ ਜਾ ਸਕੇਗਾ।

PunjabKesari

ਨਵੇਂ ਕੈਮਰਾ ਫੀਚਰਸ-
ਨਈਟ ਸਾਈਟ

ਘੱਟ ਰੋਸ਼ਨੀ ’ਚ ਬਿਹਤਰ ਤਸਵੀਰਾਂ ਕਲਿੱਕ ਕਰਨ ਲਈ ਇਸ ਵਿਚ ਨਾਈਟ ਸਾਈਟ ਫੀਚਰ ਦਿੱਤਾ ਗਿਆ ਹੈ। ਇਸ ਰਾਹੀਂ ਮਸ਼ੀਨ ਲਰਨਿੰਗ ਦੀ ਮਦਦ ਨਾਲ ਆਬਜੈਕਟ ਨੂੰ ਬਿਹਤਰ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਸ਼ਾਮ ਦੇ ਸਮੇਂ ਬਿਨਾਂ ਫਲੈਸ਼ ਦਾ ਇਸਤੇਮਾਲ ਕੀਤੇ ਬਿਹਤਰੀਨ ਤਸਵੀਰਾਂ ਕਲਿੱਕ ਕੀਤੀਆ ਜਾ ਸਕਣਗੀਆਂ। 

ਸੁਪਰ ਰੇਜ਼ ਜ਼ੂਮ
ਕੰਪਨੀ ਨੇ ਇਸ ਵਿਚ ਕੰਪਿਊਟੇਸ਼ਨਲ ਫੋਟੋਗ੍ਰਾਫੀ ਤਕਨੀਕ ਨੂੰ ਸ਼ਾਮਲ ਕੀਤਾ ਹੈ ਜੋ ਜ਼ੂਮ ਕਰਨ ’ਤੇ ਵੀ ਬਿਹਤਰੀਨ ਤਸਵੀਰਾਂ ਕਲਿੱਕ ਕਰਨ ’ਚ ਮਦਦ ਕਰਦੀ ਹੈ। ਇਸ ਨਾਲ ਜ਼ੂਮ ਕਰਨ ਤੋਂ ਬਾਅਦ ਵੀ ਤਸਵੀਰਾਂ ਸ਼ਾਰਪ ਆਉਂਦੀਆਂ ਹਨ। 

ਸੈਲਫੀ ਲਈ ਡਿਊਲ ਕੈਮਰਾ
ਕੰਪਨੀ ਨੇ ਰੀਅਰ ਦੀ ਬਜਾਏ ਫਰੰਟ ’ਚ ਇਸ ਵਾਰ ਡਿਊਲ ਰੀਅਰ ਕੈਮਰਾ ਦਿੱਤਾ ਹੈ। ਉਥੇ ਹੀ ਗਰੁੱਪ ਸੈਲਫੀ ਲਈ ਵਾਈਡ ਐਂਗਲ ਲੈਂਜ਼ ਵੀ ਲਗਾਇਆ ਗਿਆ ਹੈ। ਇਹ ਕੈਮਰਾ ਆਟੋ ਸੈਲਪੀ ਫੀਚਰ ਨੂੰ ਸਪੋਰਟ ਕਰੇਗਾ ਯਾਨੀ ਯੂਜ਼ਰ ਦੀ ਸਮਾਈਲ ਅਤੇ ਫਨੀ ਐਕਸਪ੍ਰੈਸ਼ੰਸ ਦੇਖਣ ’ਤੇ ਖੁਦ ਹੀ ਸੈਲਫੀ ਕਲਿੱਕ ਹੋ ਜਾਵੇਗੀ।


Related News