Google Pixel 3, Pixel 3 XL ਦੀਆਂ ਤਸਵੀਰਾਂ ਲੀਕ, ਸਾਹਮਣੇ ਆਈ ਅਹਿਮ ਜਾਣਕਾਰੀ

Wednesday, Sep 19, 2018 - 03:01 PM (IST)

Google Pixel 3, Pixel 3 XL ਦੀਆਂ ਤਸਵੀਰਾਂ ਲੀਕ, ਸਾਹਮਣੇ ਆਈ ਅਹਿਮ ਜਾਣਕਾਰੀ

ਗੈਜੇਟ ਡੈਸਕ— ਗੂਗਲ ਪਿਕਸਲ 3 ਅਤੇ ਗੂਗਲ ਪਿਕਸਲ 3 ਐਕਸ ਐੱਲ ਅਗਲੇ ਮਹੀਨੇ 9 ਅਕਤੂਬਰ ਨੂੰ ਨਿਊਯਾਰਕ 'ਚ ਆਯੋਜਿਤ ਈਵੈਂਟ ਦੌਰਾਨ ਲਾਂਚ ਹੋਣਗੇ। ਇਹ ਜਾਣਕਾਰੀ ਇਸ ਮਹੀਨੇ ਦੀ ਸ਼ੁਰੂਆਤ 'ਚ ਮੀਡੀਆ ਇਨਵਾਈਟ ਰਾਹੀਂ ਸਾਹਮਣੇ ਆਈ ਸੀ। ਗੂਗਲ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਦੀਆਂ ਅਸਲੀ ਤਸਵੀਰਾਂ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ ਪਰ ਹੁਣ ਦੋਵਾਂ ਹੈਂਡਸੈੱਟ ਦੇ ਪ੍ਰੈੱਸ ਰੈਂਡਰ ਦੀ ਝਲਕ ਸਾਹਮਣੇ ਆਈ ਹੈ। ਗ੍ਰਾਫਿਕਸ ਦੀ ਮਦਦ ਨਾਲ ਬਣੀ ਇਸ ਤਸਵੀਰ ਨੂੰ ਦੇਖਣ ਕੇ ਪਤਾ ਚੱਲਦਾ ਹੈ ਕਿ ਪਿਕਸਲ 3 ਐਕਸ ਐੱਲ ਨੌਚ ਡਿਜ਼ਾਈਨ ਅਤੇ ਪਿਕਸਲ 3 ਬਿਨਾਂ ਨੌਚ ਦੇ ਆ ਸਕਦਾ ਹੈ। ਬੈਕ ਪੈਨਲ 'ਤੇ ਸਿੰਗਲ ਰੀਅਰ ਕੈਮਰਾ ਅਤੇ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਨਜ਼ਰ ਆ ਰਿਹਾ ਹੈ।

PunjabKesari

ਬਲਾਗ Nieuwemobiel ਰਾਹੀਂ ਪ੍ਰੈੱਸ ਰੈਂਡਰ (ਗ੍ਰਾਫਿਕਸ ਨਾਲ ਬਣੀ ਤਸਵੀਰ) ਸਾਹਮਣੇ ਆਈ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਕਸਲ 3 'ਚ 5.4-ਇੰਚ ਦੀ ਡਿਸਪਲੇਅ ਅਤੇ ਪਿਕਸਲ 3 ਐਕਸ ਐੱਲ 'ਚ 6.2-ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਪਿਕਸਲ 3 ਐਕਸ ਐੱਲ ਦਾ ਨੌਚ ਡਿਜ਼ਾਈਨ ਕਾਫੀ ਵੱਡਾ ਅਤੇ ਗਹਿਰਾ ਹੈ। ਪਿਕਸਲ 3 'ਚ ਨੌਚ ਡਿਸਪਲੇਅ ਤਾਂ ਨਹੀਂ ਹੈ ਪਰ ਫੋਨ ਦੇ ਉਪਰਲੇ ਅਤੇ ਹੇਠਲੇ ਹਿੱਸੇ 'ਤੇ ਵੱਡਾ ਬਾਰਡਰ ਹੈ। ਪਿਕਸਲ 2 ਸੀਰੀਜ਼ ਦੀ ਤਰ੍ਹਾਂ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਦਾ ਬੈਕ ਫੈਬ੍ਰਿਕ ਦਾ ਬਣਿਆ ਦਿਸ ਰਿਹਾ ਹੈ।

ਇਸ ਤੋਂ ਇਲਾਵਾ ਗ੍ਰਾਫਿਕਸ ਦੀ ਮਦਦ ਨਾਲ ਬਣੀ ਤਸਵੀਰ 'ਚ ਦੋਵਾਂ ਹੀ ਹੈਂਡਸੈੱਟ 'ਚ ਡਿਊਲ ਸੈਲਫੀ ਕੈਮਰਾ ਦਿਖਾਈ ਦੇ ਰਿਹਾ ਹੈ। ਦੋਵੇਂ ਹੀ ਪਿਕਸਲ ਸਮਾਰਟਫੋਨ ਦੀ ਹੋਮ ਸਕਰੀਨ ਇਸ ਗੱਲ ਵਲ ਇਸ਼ਾਰਾ ਕਰ ਰਹੀ ਹੈ ਕਿ ਇਹ ਦੋਵੇਂ ਫੋਨ ਐਂਡਰਾਇਡ 9.0 ਪਾਈ ਆਊਟ-ਆਫ-ਦਿ-ਬਾਕਸ ਸਪਰੋਟ ਕਰਨਗੇ। ਹੋਮ ਸਕਰੀਨ 'ਚ ਹੇਠਲੇ ਪਾਸੇ ਗੂਗਲ ਸਰਚ ਬਾਰ ਦਿਖਾਈ ਦੇ ਰਿਹਾ ਹੈ। ਸਿਰਫ ਇੰਨਾ ਹੀ ਨਹੀਂ, ਹੋਮ ਸਕਰੀਨ 'ਤੇ ਨਵਾਂ ਵਾਲਪੇਪਰ ਨਜ਼ਰ ਆ ਰਿਹਾ ਹੈ।


Related News