Google Pixel 2 ਸਮਾਰਟਫੋਨ ''ਚ ਹੋ ਸਕਦਾ ਹੈ ਬਦਲਾਅ, ਲੀਕ ਹੋਈ ਜਾਣਕਾਰੀ

Monday, Jun 12, 2017 - 06:01 PM (IST)

Google Pixel 2 ਸਮਾਰਟਫੋਨ ''ਚ ਹੋ ਸਕਦਾ ਹੈ ਬਦਲਾਅ, ਲੀਕ ਹੋਈ ਜਾਣਕਾਰੀ

ਜਲੰਧਰ-ਜੇਕਰ ਗੱਲ ਕਰੀਏ Samsung Galaxy S8 ਦੀ, LG G6 ਦੀ ਜਾਂ ਕਿਸੇ ਹੋਰ ਫੋਨ ਦੀ ਤਾਂ ਇਹ ਆਪਣੇ ਸਮਾਰਟਫੋਨਜ਼ ਦੀ ਸ਼ੇਪ 'ਚ ਬਦਲਾਅ ਕਰ ਚੁੱਕੇ ਹਨ ਇਸਦੇ ਇਲਾਵਾ ਕਿਹਾ ਜਾ ਸਕਦਾ ਹੈ ਕਿ ਆਗਾਮੀ iPhone 8 'ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਅਤੇ ਹੁਣ ਸਾਹਮਣੇ ਆ ਰਿਹਾ ਹੈ ਕਿ ਗੂਗਲ ਵੀ ਆਪਣੇ ਆਪ ਨੂੰ ਇਸੇ ਸੂਚੀ  'ਚ ਸ਼ਾਮਿਲ ਕਰਨ ਵਾਲਾ ਹੈ। ਦੱਸ ਦਿੱਤਾ ਜਾਂਦਾ ਹੈ ਕਿ ਇਕ ਨਵੀਂ ਜਾਣਕਾਰੀ ਤੋਂ ਇਹ ਸਾਹਮਣੇ ਆਇਆ ਹੈ ਕਿ ਗੂਗਲ ਆਪਣੇ ਪਿਕਸਲ2 ਸਮਾਰਟਫੋਨ ਦੀ ਸ਼ੇਪ 'ਚ ਕੁਝ ਬਦਲਾਅ ਕਰ ਸਕਦਾ ਹੈ। 
ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ GeekBench  ਦੀ ਲਿਸਟਿੰਗ 'ਚ  Google Pixel XL2 ਨਾਮ ਤੋਂ ਲਿਸਟ ਹੋਏ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਸੀ। ਇਸ ਦੇ ਇਲਾਵਾ ਇਸ ਲਿਸਟਿੰਗ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਫੋਨ 'ਚ ਇਕ 5.6 ਇੰਚ ਦੀ 18:9 ਆਸਪੈਕਟ ਰੇਸ਼ੀਓ 2560*1312 ਪਿਕਸਲੇ ਦੀ ਡਿਸਪਲੇ ਨਾਲ ਲੈਸ ਹੋਵੇਗਾ।
ਅਸੀ ਅਜਿਹਾ ਇਸ ਲਈ ਕਹਿ ਰਹੇ ਹੈ ਕਿਉਕਿ Pixel XL ਸਮਰਟਫੋਨ 'ਚ 16:9 ਆਸਪੈਕਟ ਰੇਸ਼ੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਦੀ ਪਿਕਸਲੇ ਰੈਜ਼ੋਲੂਸ਼ਨ 2560*1440 ਪਿਕਸਲ ਸੀ ਹਾਲਾਂਕਿ  ਇਹ ਬਹੁਤ ਹੀ ਖਰਾਬ ਗੱਲ ਹੈ ਕਿ ਪਿਕਸਲ ਆਪਣੇ ਫੋਨ ਦੀ ਪਿਕਸਲ ਨੂੰ ਖਤਮ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਆਈ ਜਾਣਕਾਰੀ ਦੇਅਨੁਸਾਰ ਸਮਾਰਟਫੋਨ ਨੂੰ ਲੈ ਕੇ ਇਸ ਵੀਡੀਓ ਲੀਕ ਹੋਇਆ ਸੀ। ਇਸ ਵੀਡੀਓ ਨੂੰ 'ਕਾਂਨਸੈਪਟ ਕ੍ਰੀਏਟ' ਨਾਮ ਦਾ ਇਕ YouTube  ਚੈਨਲ ਵੱਲੋਂ ਸ਼ੇਅਰ ਕੀਤਾ ਗਿਆ ਹੈ ਇਸ YouTube  ਚੈਨਲ ਨੇ ਪਿਛਲੇ ਕੁਝ ਹਫਤਿਆਂ 'ਚ ਗੂਗਲ ਪਿਕਸਲ 2 ਦੇ ਕੁਝ ਕਾਂਨਸੈਪਟ ਡਿਜ਼ਾਇੰਨ ਜਾਰੀ ਕੀਤੇ ਗਏ ਹੈ।
ਵੀਡੀਓ ਦੇ ਅਧਾਰ 'ਤੇ ਜੇਕਰ ਇਸ ਫੋਨ ਦੀ ਚਰਚਾ ਕਰੀਏ ਤਾਂ ਇਹ ਫੋਨ ਮੇਂਟਲ ਅਤੇ ਗਲਾਸ ਦਾ ਬਣਿਆ ਹੈ ਅਤੇ ਇਸ ਦੇ ਬੈਕ ਸਾਈਡ ਕਵਰਡ ਹੈ। ਇਸ ਦੇ ਨਾਲ ਹੀ ਫੋਨ ਦੇ ਬੈਕ ਪੈਨਲ 'ਤੇ ਡਿਊਲ ਕੈਮਰਾ ਸੈਟਅਪ ਹੈ ਫੋਨ ਦੇ ਡਿਊਲ ਕੈਮਰਾ ਸੈਟਅਪ ਦੇ ਬਿਲਕੁਲ ਨੀਚੇ ਡਿਊਲ ਐੱਲ.ਈ.ਡੀ. ਫਲੈਸ਼ ਅਤ ਇਸਦੇ ਨੀਚੇ ਫਿੰਗਰਪ੍ਰਿੰਟ ਸਕੈਨਰ ਦਿਖਾਇਆ ਗਿਆ ਹੈ ਜੇਕਰ ਗੱਲ ਕਰੀਏ ਗੂਗਲ ਦੇ ਲੋਗੋ ਦੀ ਤਾਂ ਫੋਨ ਦੇ ਬੈਕ ਪੈਨਲ 'ਚ ਲੋਗੋ ਨੂੰ ਆਸਾਨੀ ਵਾਲ ਦੇਖਿਆ ਜਾ ਸਕਦਾ ਹੈ।
ਫੋਨ ਦੇ ਖੱਬੇ ਪਾਸੇ 'ਤੇ ਵੋਲੀਅਮ ਅਪ ਅਤੇ ਵੋਲੀਅਮ ਡਾਊਨ ਦਾ ਬਟਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਵਰ ਅਤੇ ਲੋਕ ਨੂੰ ਫੋਨ ਦੇ ਸੱਜੇ ਪਾਸੇ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ ਦੇ ਫ੍ਰੰਟ 'ਚ ਵੀ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ ਡਿਊਲ ਸਪੀਕਰ ਸੈਟਅਪ ਵੀ ਸ਼ਾਮਿਲ  ਹੈ ਅਤੇ ਸਾਈਡ ਬੇਜਲਸ  ਲਗੱਭਗ ਗੈਰ-ਮੌਜ਼ੂਦ ਹੈ। ਇਸ ਕਾਂਨਸੈਪਟ ਡਿਜ਼ਾਇੰਨ ਦੇ ਨਾਲ ਹੀ ਫੋਨ ਦੇ ਕੁਝ ਸਪੈਸੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਤੋਂ ਅਸਲੀ ਹੈ ਜਿਵੇ ਕਿ ਫੋਨ ਦਾ ਡਿਜ਼ਾਇੰਨ ਹੈ।
ਕਾਂਨਸੈਪਟ ਵੀਡੀਓ 'ਚ ਦਿਖਾਏ ਗਏ ਡਿਜ਼ਾਇੰਨ ਦੇ ਬਾਅਦ ਗੱਲ ਕਰੀਏ ਫੋਨ ਦੀ ਕਾਂਨਸੈਪਟ ਸਪੈਸੀਫਿਕੇਸ਼ਨ ਦੀ ਇਸ 'ਟ ਸਨੈਪਡਰੈਗਨ 835 64 ਬਿਟ ਆਕਟਾ -ਕੋਰ ਪ੍ਰੋਸੈਸਰ ਦੇ ਨਾਲ ਗਰਾਫਿਕਸ ਦੇ ਲਈ ਐਂਡ੍ਰੋਨੋ 540 ਜੀ.ਪੀ.ਯੂ. ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੂਗਲ ਪਿਕਸਲ 2 ਹੈਂਡਸੈਟ 'ਚ 5.6 ਇੰਚ QHD (2560*1440) ਅਮੋਲਡ ਡਿਸਪਲੇ (18.9 ਅਸਪੈਕਟ ਰੇਸ਼ੀਓ ) ਦੇ ਨਾਲ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ  ਨਾਲ ਲੈਸ ਹੋਵੇਗਾ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਦਿੱਤੇ ਗਏ ਕੈਮਰੇ ਦੀ ਤਾਂ ਇਸ 'ਚ ਦੋ 12 ਮੈਗਾਪਿਕਸਲ (F/ 1.7 ਅਪਚਰ , 1.65UM ਪਿਕਸਲ ਸਾਈਜ਼) ਦੇ ਰਿਅਰ ਕੈਮਰੇ ਹੋਣਗੇ।
ਫੋਨ 'ਚ 6GB ਰੈਮ ਅਤੇ 32GB ਇੰਟਰਨਲ ਸਟੋਰੇਜ਼ ਦੇ ਨਾਲ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 128GB ਇੰਟਰਨਲ ਸਟੋਰੇਜ਼ ਨੂੰ ਵਧਾਉਣ ਦੇ ਲਈ ਆਪਸ਼ਨ ਦਿੱਤਾ ਗਿਆ ਹੈ। ਕੁਝ ਸਰੋਤ ਦੇ ਅੁਨਸਾਰ ਇਸ ਫੋਨ ਨੂੰ ਫਾਸਟ ਚਾਰਜਿੰਗ ਅਤੇ ਵਾਇਰਲੈਸ ਚਾਰਜ਼ਿੰਗ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਇਸ 'ਚ 3.5MM ਹੈਡਫੋਨ ਜੈਕ ਹੋਵੇਗਾ।
 


Related News