ਨਵੇਂ ਲੀਕ ਰਾਹੀਂ ਸਾਹਮਣੇ ਆਈ ਗੂਗਲ Pixel XL 2 ਦੀ ਅਹਿਮ ਜਾਣਕਾਰੀ
Wednesday, Jul 12, 2017 - 01:17 PM (IST)

ਜਲੰਧਰ- ਗੂਗਲ ਇਸ ਸਾਲ ਪਿਕਸਲ ਸੀਰੀਜ਼ 'ਚ ਨਵੇਂ ਸਮਾਰਟਫੋਨ ਲਾਂਚ ਕਰੇਗੀ ਜਿਸ ਬਾਰੇ ਕੰਪਨੀ ਦੁਆਰਾ ਮੋਬਾਇਲ ਵਰਲਡ ਕਾਂਗਰਸ 2017 ਈਵੈਂਟ 'ਚ ਜਾਣਕਾਰੀ ਦਿੱਤੀ ਗਈ ਸੀ। ਗੂਗਲ ਦੇ ਹਾਰਡਵੇਅਰ ਮੁਖੀ ਰਿਕ ਓਸਟਲੋ ਨੇ ਜਾਣਕਾਰੀ ਦਿੱਤੀ ਸੀ ਕਿ ਗੂਗਲ ਪਿਕਸਲ ਅਤੇ ਪਿਕਸਲ ਐਕਸ.ਐੱਲ. ਦੇ ਨੈਕਸਟ ਜਨਰੇਸ਼ਨ ਦੇ ਸਮਾਰਟਫੋਨ ਇਸੇ ਸਾਲ ਲਾਂਚ ਹੋਣਗੇ। ਉਥੇ ਹੀ ਅਜੇ ਤੱਕ ਗੂਗਲ ਪਿਕਸਲ ਐੱਕਸ.ਐੱਲ. 2 ਕਈ ਸਪੈਸੀਫਿਕੇਸ਼ਨ ਅਤੇ ਡਿਜ਼ਾਇਨ ਨੂੰ ਲੈ ਕੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਗੂਗਲ ਪਿਕਸਲ 2 ਅਤੇ ਗੂਗਲ ਪਿਕਸਲ ਐੱਕਸ.ਐੱਲ. 2 (ਕੋਡਨੇਮ Walleye ਅਤੇ Taimen) ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਕੰਪਨੀ ਇਨ੍ਹਾਂ ਨੂੰ ਆਉਣ ਵਾਲੇ ਕੁਝ ਹਫਤਿਆਂ 'ਚ ਲਾਂਚ ਕਰ ਸਕਦੀ ਹੈ। ਸਾਹਮਣੇ ਆਈਆਂ ਲੀਕ ਖਬਰਾਂ ਮੁਤਾਬਕ ਨਵੇਂ ਪਿਕਸਲ ਸਮਾਰਟਫੋਨ 'ਚ ਡਿਜ਼ਾਇਨ 'ਚ ਬਦਲਾਅ ਦੇ ਨਾਲ ਹੀ ਨਵੇਂ ਇਨੋਵੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਥੇ ਹੀ ਹੁਣ ਪਿਕਸਲ ਐੱਕਸ.ਐੱਲ. 2 ਨਾਲ ਜੁੜੇ ਨਵੇਂ ਲੀਕ ਇਸ ਡਿਵਾਇਸ 'ਚ ਕਾਫੀ ਨਜ਼ਦੀਕ ਤੋਂ ਦਿਖਾਇਆ ਗਿਆ ਹੈ। ਨਾਲ ਹੀ ਕੁਝ ਖਾਸ ਫੀਚਰਜ਼ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਐਂਡਰਾਇਡ ਪੁਲਸ ਵੈੱਬਸਾਈਟ 'ਤੇ ਆਉਣ ਵਾਲੇ ਗੂਗਲ ਸਮਾਰਟਫੋਨ ਪਿਕਸਲ ਐੱਕਸ.ਐੱਲ. 2 ਦੇ ਫਰੰਟ ਅਤੇ ਬੈਕ ਪੈਨਲ ਦੀ ਈਮੇਜ ਸ਼ੇਅਰ ਕੀਤੀ ਗਈ ਹੈ। ਪਿਛਲੇ ਸਾਲ ਲਾਂਚ ਹੋਏ ਗੂਗਲ ਪਿਕਸਲ ਅਤੇ ਪਿਕਸਲ ਐੱਕਸ.ਐੱਲ. ਸਮਾਰਟਫੋਨ ਐੱਚ.ਟੀ.ਸੀ. ਦੁਆਰਾ ਬਣਾਏ ਗਏ ਸਨ, ਜਦਕਿ ਉਮੀਦ ਹੈ ਕਿ ਪਿਕਸਲ 2 ਦਾ ਨਿਰਮਾਣ ਐੱਲ.ਜੀ. ਦੁਆਰਾ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਦਿਸਣ 'ਚ ਕਾਫੀ ਹੱਦ ਤੱਕ ਐੱਲ.ਜੀ. ਜੀ6 ਵਰਗਾ ਹੋ ਸਕਦਾ ਹੈ। ਖਾਸ ਗੱਲ ਹੈ ਕਿ ਲੀਕ 'ਚ ਸਾਹਮਣੇ ਆਏ ਫੀਚਰਜ਼ ਹਾਲਹੀ 'ਚ ਐੱਚ.ਟੀ.ਸੀ. ਦੁਆਰਾ ਲਾਂਚ ਕੀਤੇ ਗਏ ਐੱਚ.ਟੀ.ਸੀ. ਯੂ 11 ਸਮਾਰਟਫੋਨ ਨਾਲ ਮਿਲਦੇ-ਜੁਲਦੇ ਹੋਣਗੇ। ਉਥੇ ਹੀ ਛੋਟੇ ਵੇਰੀਅੰਟ ਪਿਕਸਲ 2 'ਚ ਇਕ ਸਮਾਨ ਸੈੱਟਅਪ ਅਤੇ ਸਪੈਸ਼ਲਿਟੀਜ਼ ਦੀ ਸੁਵਿਧਾ ਹੋਵੇਗੀ।
ਗੂਗਲ ਪਿਕਸਲ ਐੱਕਸ.ਐੱਲ. 2 ਦਾ ਫਰੰਟ ਮੌਜੂਦਾ ਫਲੈਗਸ਼ਿਪ ਸਮਾਰਟਫੋਨ ਦੇ ਸਮਾਨ ਹੈ ਜਿਸ ਵਿਚ ਹੇਠਾਂ bezels narrowed ਹੈ। ਹਾਲਾਂਕਿ ਸੈਮਸੰਗ ਅਤੇ ਆਈਫੋਨ 8 ਦੀ ਤਰ੍ਹਾਂ ਹੀ ਅਫਵਾਹ ਸੀ ਕਿ ਪਿਕਸਲ ਐੱਕਸ. ਐੱਲ. 2 'ਚ ਸਾਈਡ ਬੇਜਲ ਉਪਲੱਬਧ ਹੋਵੇਗਾ। ਪਰ ਇਹ ਕਾਫੀ ਪਤਲੇ ਅਵਤਾਰ 'ਚ ਸਾਹਮਣੇ ਆਇਆ ਹੈ। ਇਸ ਫੋਨ 'ਚ 6-ਇੰਚ ਦੀ ਐਮੋਲੇਡ ਡਿਸਪਲੇ ਹੋਵੇਗੀ ਜਿਸ ਦੀ ਬਾਡੀ 'ਚ ੨:੧ ratio ਉਪਲੱਬਧ ਹੋਵੇਗਾ। ਫੋਨ ਦੇ ਫਰੰਟ ਪੈਨਲ 'ਚ ਫਰੰਟ ਕੈਮਰਾ ਅਤੇ ਉਸ ਦੇ ਉੱਪਰ ਈਅਰਪੀਸ ਗ੍ਰਿੱਲ ਦਿੱਤੀ ਗਈ ਹੈ। ਇਸ ਵਿਚ ਗੂਗਲ ਅਸਿਸਟੈਂਟ ਲਈ ਵੱਖ ਤੋਂ ਕੋਈ ਬਟਨ ਨਹੀਂ ਦਿੱਤਾ ਗਿਆ। ਫੋਨ ਦੇ ਬੈਕ ਪੈਨਲ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ ਅੱਧਾ ਹਿੱਸਾ ਗਲਾਸ ਦਾ ਬਣਿਆ ਹੈ। ਉਥੇ ਹੀ ਗਲਾਸ ਸੈਕਸ਼ਨ ਦੇ ਹੇਠਾਂ ਫਿੰਗਰਪ੍ਰਿੰਟ ਸੈਂਸਰ ਸਥਿਤ ਹੈ ਅਤੇ ਬਿਲਕੁਲ ਹੇਠਾਂ ਗੂਗਲ ਦਾ ਲੋਗੋ 'ਜੀ' ਦਿੱਤਾ ਗਿਆ ਹੈ। ਫੋਨ 'ਚ ਸਿੰਗਲ ਰਿਅਰ ਕੈਮਰਾ ਅਤੇ ਇਕ ਫਲੈਸ਼ ਉਪਲੱਬਧ ਹੈ। ਜਦਕਿ ਅਜੇ ਤੱਕ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਆਉਣ ਵਾਲੇ ਪਿਕਸਲ ਫੋਨ 'ਚ ਡਿਊਲ ਕੈਮਰਾ ਸੈੱਟਅਪ ਉਪਲੱਬਧ ਹੋਵੇਗਾ। ਸਾਹਮਣੇ ਆਈ ਲੀਕ ਤਸਵੀਰ ਬਲੈਕ ਕਲਰ ਵੇਰੀਅੰਟ 'ਚ ਹੈ।