ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਅਹਿਮ ਜਾਣਕਾਰੀ ਆਈ ਸਾਹਮਣੇ
Friday, Jun 06, 2025 - 04:59 PM (IST)

ਜਲੰਧਰ (ਗੁਲਸ਼ਨ) : ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ ਹੈ। ਦਰਅਸਲ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਹੋਵੇਗਾ ਡੇਰਾ ਬਿਆਸ ਵਿਚ 29 ਜੂਨ ਨੂੰ ਭੰਡਾਰਾ ਹੋਣ ਜਾ ਰਿਹਾ ਹੈ। ਇਸ ਦਿਨ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵਾਲ-ਜਵਾਬ ਦਾ ਪ੍ਰੋਗਰਾਮ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ 19 ਥਾਂਵਾਂ 'ਤੇ ਜ਼ਮੀਨ ਹੋਵੇਗੀ ਅਕਵਾਇਰ, ਬਨਣਗੇ ਅਰਬਨ ਅਸਟੇਟ
ਗੌਰਤਲਬ ਹੈ ਕਿ ਇਕ ਪਾਸੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹਨ ਅਤੇ ਦੂਜੇ ਪਾਸੇ ਜੂਨ ਮਹੀਨੇ 'ਚ ਸਿਰਫ ਇਕ ਹੀ ਭੰਡਾਰਾ ਹੋਣ ਕਰਕੇ ਡੇਰੇ ਵਿਚ ਭਾਰੀ ਗਿਣਤੀ 'ਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਵਿਚ ਕੋਈ ਭੰਡਾਰਾ ਨਹੀਂ ਹੈ। ਇਸ ਕਰਕੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਗਤ 29 ਜੂਨ ਨੂੰ ਭੰਡਾਰੇ ਲਈ ਵੱਡੀ ਗਿਣਤੀ ਸੰਗਤ ਡੇਰਾ ਬਿਆਸ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ : ਪੁਰਾਣੇ ਵਾਹਨਾਂ ਦੀ ਬੈਕਲਾਗ ਐਂਟਰੀ ਸ਼ੁਰੂ, ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰ. ਸੀ
ਇਥੇ ਇਹ ਦੱਸਣਯੋਗ ਹੈ ਕਿ ਹਾਲ ਹੀ ਵਿਚ ਭਾਰਤ ਤੇ ਵਿਦੇਸ਼ਾਂ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਵੱਲੋਂ ਨੋਟਿਸ ਜਾਰੀ ਕਰਕੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e