ਹੁਣ ਆਏਗਾ ਅਸਲੀ ਮਜਾ, ਸਕਿੰਟਾਂ ''ਚ ਫੜੀ ਜਾਵੇਗਾ ਚਲਾਕੀ, Google Photos ''ਚ ਆ ਰਿਹਾ ਨਵਾਂ ਫੀਚਰ

Sunday, Oct 27, 2024 - 05:51 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਫੋਟੋਜ਼ (Google Photos) ਦਾ ਇਸਤੇਮਾਲ ਕਰਦੇ ਹੋਏ ਅਤੇ ਨਾਲ ਹੀ ਏ.ਆਈ. ਰਾਹੀਂ ਫੋਟੋ ਐਡਿਟ ਕਰਨ 'ਚ ਯਕੀਨ ਰੱਖਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਨਹੀਂ ਹੈ। ਗੂਗਲ ਫੋਟੋਜ਼ ਹੁਣ ਏ.ਆਈ. ਤਸਵੀਰਾਂ ਨੂੰ ਫਿਲਟਰ ਕਰੇਗਾ। ਜੇਕਰ ਤੁਸੀਂ ਕਿਸੇ ਫੋਟੋ ਨੂੰ ਏ.ਆਈ. ਰਾਹੀਂ ਐਡਿਟ ਵੀ ਕੀਤਾ ਹੈ ਤਾਂ ਗੂਗਲ ਫੋਟੋਜ਼ 'ਚ ਉਹ ਏ.ਆਈ. ਦੇ ਲੇਬਲ ਦੇ ਨਾਲ ਨਜ਼ਰ ਆਏਗੀ। 

ਗੂਗਲ ਫੋਟੋਜ਼ ਨੇ ਵੀਰਵਾਰ ਨੂੰ ਐਲ ਕੀਤਾ ਹੈ ਕਿ ਉਹ ਉਨ੍ਹਾਂ ਤਸਵੀਰਾਂ 'ਤੇ ਵਿਸ਼ੇਸ਼ ਲੇਬਲ ਲਗਾਏਗਾ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਸ ਦਾ ਇਸਤੇਮਾਲ ਕਰਕੇ ਐਡਿਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਤਸਵੀਰ ਮੈਟਾਡਾਟਾ 'ਚ ਸ਼ਾਮਲ ਹੋਵੇਗੀ, ਜਿਸ ਨਾਲ ਕਿਸੇ ਵੀ ਯੂਜ਼ਰ ਲਈ ਇਹ ਪਛਾਣਨਾ ਆਸਾਨ ਹੋਵੇਗਾ ਕਿ ਕੀ ਤਸਵੀਰ ਏ.ਆਈ. ਤਕਨੀਕਾਂ ਦਾ ਇਸਤੇਮਾਲ ਕਰਕੇ ਬਣਾਈ ਗਈ ਹੈ। ਇਸ ਤੋਂ ਇਲਾਵਾ ਗੂਗਲ ਫੋਟੋਜ਼ ਅਜਿਹੀਆਂ ਤਸਵੀਰਾਂ ਨੂੰ ਵੀ ਹਾਈਲਾਈਟ ਕਰੇਗਾ ਜੋ ਕਈ ਤਸਵੀਰਾਂ ਨੂੰ ਜੋੜ ਕੇ ਬਣਾਈਆਂ ਗਈਆਂ ਹਨ, ਜਿਵੇਂ ਕਿ ਪਿਕਸਲ ਦੇ ਖਾਸ ਫੀਚਰਜ਼ Best Take ਅਤੇ Add Me ਦਾ ਇਸਤੇਮਾਲ।

ਗੂਗਲ ਨੇ ਦਿੱਤੀ ਬਲਾਗ 'ਚ ਜਾਣਕਾਰੀ

ਗੂਗਲ ਦੇ ਬਲਾਗ ਪੋਸਟ 'ਚ ਇਸ ਨਵੀਂ ਟ੍ਰਾਂਸਪਰੈਂਸੀ ਫੀਚਰ ਦੀ ਵਿਸਤਰਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਹ ਏ.ਆਈ. ਲੇਬਲ ਸਿਰਫ ਉਨ੍ਹਾਂ ਤਸਵੀਰਾਂ 'ਤੇ ਲਗਾਏ ਜਾਣਗੇ ਜਿਨ੍ਹਾਂ ਨੂੰ ਗੂਗਲ ਫੋਟੋਜ਼ ਦੇ ਏ.ਆਈ. ਟੂਲਸ, ਜਿਵੇਂ- Magic Editor ਅਤੇ Magic Eraser ਦਾ ਇਸਤੇਮਾਲ ਕਰਕੇ ਐਡਿਟ ਕੀਤਾ ਗਿਆ ਹੈ, ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕੀ ਇਹ ਲੇਬਲ ਥਰਡ ਪਾਰਟੀ ਏ.ਆਈ. ਟੂਲਸ ਨਾਲ ਐਡਿਟ ਕੀਤੀਆਂ ਗਈਆਂ ਤਸਵੀਰਾਂ 'ਤੇ ਵੀ ਲਗਾਏ ਜਾਣਗੇ। 


Rakesh

Content Editor

Related News