ਗੂਗਲ ਫੋਟੋਜ 'ਤੇ ਫ੍ਰੀ ਸਟੋਰੇਜ ਅੱਜ ਤੋਂ ਖ਼ਤਮ, ਹੁਣ ਦੇਣੇ ਹੋਣਗੇ 130 ਰੁ: ਮਹੀਨਾ

06/01/2021 10:23:52 AM

ਨਵੀਂ ਦਿੱਲੀ- ਗੂਗਲ ਫੋਟੋਜ 'ਤੇ ਮਿਲਣ ਵਾਲੀ ਮੁਫ਼ਤ ਅਸੀਮਤ ਸਟੋਰੇਜ ਅੱਜ ਤੋਂ ਖ਼ਤਮ ਹੋ ਜਾਵੇਗੀ। ਸਾਦੇ ਸ਼ਬਦਾਂ ਵਿਚ ਕਹੀਏ ਤਾਂ ਹੁਣ ਤੁਹਾਨੂੰ ਇਸ ਲਈ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਗੂਗਲ ਫੋਟੋਜ 'ਤੇ ਅਨਲਿਮਟਿਡ ਫੋਟੋ ਤੇ ਵੀਡੀਓਜ਼ ਸਟੋਰ ਕੀਤੇ ਜਾ ਸਕਦੇ ਸਨ ਪਰ ਹੁਣ ਇਸ ਲਈ ਸਿਰਫ਼ 15GB ਸਪੇਸ ਹੀ ਮੁਫ਼ਤ ਮਿਲੇਗੀ।

ਇੰਨੀ ਸਪੇਸ ਵਿਚ ਹੀ ਫੋਟੋਜ, ਵੀਡੀਓਜ਼, ਜੀ-ਮੇਲ, ਫਾਈਲਸ ਨਾਲ ਮੁਫ਼ਤ ਸਾਰਨਾ ਹੋਵੇਗਾ। ਜਿਵੇਂ ਹੀ ਸਟੋਰੇਜ ਫੁਲ ਹੋ ਜਾਵੇਗੀ ਹੋਰ ਡਾਟਾ ਇਸ ਕਲਾਊਡ ਵਿਚ ਸਟੋਰ ਹੋਣਾ ਬੰਦ ਹੋ ਜਾਵੇਗਾ।

ਗੂਗਲ ਫੋਟੋਜ ਵਿਚ 15 GB ਤੋਂ ਜ਼ਿਆਦਾ ਬੈਕਅਪ ਸਪੇਸ ਚਾਹੀਦੀ ਹੈ ਤਾਂ ਤੁਹਾਨੂੰ ਇਸ ਲਈ ਪ੍ਰਤੀ ਮਹੀਨਾ ਜਾਂ ਸਾਲ ਦੇ ਹਿਸਾਬ ਨਾਲ ਸਟੋਰੇਜ ਸਪੇਸ ਖ਼ਰੀਦਣੀ ਹੋਵੇਗੀ।

ਇਹ ਵੀ ਪੜ੍ਹੋ-  ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਝੋਨਾ ਲਾਉਣ ਤੋਂ ਪਹਿਲਾਂ 'ਨੈਨੋ ਯੂਰੀਆ' ਲਾਂਚ

9,750 ਰੁ: ਮਹੀਨਾ ਤੱਕ ਦੇ ਹਨ ਪਲਾਨ-
ਗੂਗਲ ਫੋਟੋਜ ਦੇ ਪੇਡ ਸਟੋਰੇਜ ਲਈ ਤੁਹਾਨੂੰ one.google.com 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸਾਰੇ ਪਲਾਨਸ ਮਿਲ ਜਾਣਗੇ। 15 ਜੀ. ਬੀ. ਪੂਰੀ ਤਰ੍ਹਾਂ ਮੁਫ਼ਤ ਹੈ। ਇਸ ਤੋਂ ਬਾਅਦ 100 ਜੀ. ਬੀ. ਲਈ 130 ਰੁਪਏ ਮਹੀਨਾ ਜਾਂ 1,300 ਰੁਪਏ ਸਾਲਾਨਾ ਖ਼ਰਚ ਦੇ ਨਾਲ ਬੈਕਅਪ ਸਟੋਰੇਜ ਸਪੇਸ ਲੈ ਸਕਦੇ ਹੋ। ਇਸ ਤੋਂ ਇਲਾਵਾ 200 ਜੀ. ਬੀ. ਲਈ 210 ਰੁਪਏ ਮਹੀਨਾ ਅਤੇ 2,100 ਰੁਪਏ ਸਾਲਾਨਾ, 2 ਟੀ. ਬੀ. ਲਈ 650 ਰੁਪਏ ਮਹੀਨਾ ਅਤੇ 6,500 ਰੁਪਏ ਸਾਲਾਨਾ, 10 ਟੀ. ਬੀ. ਲਈ 3,250 ਰੁਪਏ ਮਹੀਨਾ, 20 ਟੀ. ਬੀ. ਲਈ 6,500 ਰੁਪਏ ਮਹੀਨਾ, 30 ਟੀ. ਬੀ. ਲਈ 9,750 ਰੁਪਏ ਮਹੀਨਾ ਗੂਗਲ ਵਨ ਪਲਾਨ ਲੈ ਸਕਦੇ ਹੋ। 

ਇਹ ਵੀ ਪੜ੍ਹੋ- UAE ਜਾਣ ਦੀ ਉਡੀਕ ਹੋਈ ਲੰਮੀ, ਇੰਨੀ ਤਾਰੀਖ਼ ਤੱਕ ਉਡਾਣਾਂ 'ਤੇ ਵਧੀ ਪਾਬੰਦੀ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News