Google Photos ਐਲਬਮ 'ਚ 20,000 ਫੋਟੋਜ਼ ਤੇ ਵੀਡੀਓਜ਼ ਕਰ ਸਕੋਗੇ ਅਪਲੋਡ

Friday, Dec 21, 2018 - 11:09 AM (IST)

Google Photos ਐਲਬਮ 'ਚ 20,000 ਫੋਟੋਜ਼ ਤੇ ਵੀਡੀਓਜ਼ ਕਰ ਸਕੋਗੇ ਅਪਲੋਡ

ਗੈਜੇਟ ਡੈਸਕ- ਗੂਗਲ ਫੋਟੋ ਇਕ ਅਜਿਹੀ ਐਪ ਹੈ ਜਿਸ ਦਾ ਇਸਤੇਮਾਲ ਐਂਡ੍ਰਾਇਡ/iOS ਫੋਨ ਚਲਾਉਣ ਵਾਲਾ ਹਰ ਵਿਅਕਤੀ ਕਰਦਾ ਹੈ। ਇਸ ਦੀ ਮਦਦ ਨਾਲ ਨਹੀਂ ਸਿਰਫ ਡਿਜੀਟਲ ਈਮੇਜ ਨੂੰ ਸੇਵ ਕੀਤਾ ਜਾ ਸਕਦਾ ਹੈ। ਸਗੋਂ ਇਸ ਨੂੰ ਕਲਾਊਡ 'ਤੇ ਵੀ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਇਸ ਐਪ 'ਚ ਤੁਸੀਂ ਫੋਟੋ ਨੂੰ ਐਡਿਟ ਵੀ ਕਰ ਸਕਦੇ ਹੋ। ਪਰ ਕਈ ਵਾਰ ਇਹ ਐਪ ਤੇ ਬਿਹਤਰ ਹੋ ਜਾਂਦਾ ਹੈ ਜਦ ਇਸ 'ਚ ਨਵੀਂ ਅਪਡੇਟ ਮਿਲਦਾ ਹੈ।

ਜੇਕਰ ਤੁਸੀਂ ਗੂਗਲ ਫੋਟੋ ਐਲਬਮ ਦੇ ਕ੍ਰਿਏਸ਼ਨ ਫੀਚਰ ਦਾ ਇਸਤੇਮਾਲ ਕਾਫ਼ੀ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਜਾਣ ਕੇ ਇਸ ਗੱਲ ਦੀ ਖੁਸ਼ੀ ਹੋਵੋਗੇ ਦੀ ਹੁਣ ਤੁਸੀਂ ਸਿੰਗਲ ਐਲਬਮ 'ਚ 20,000 ਤੱਕ ਫੋਟੋ ਤੇ ਵੀਡੀਓ ਐਡ ਕਰ ਸਕਦੇ ਹੋ। ਇਸ ਖਬਰ ਦੀ ਪੁਸ਼ਟੀ ਐਂਡ੍ਰਾਇਡ ਪੁਲਸ ਨੇ ਕੀਤੀ ਹੈ।PunjabKesari ਇਸ ਦਾ ਮਤਲਬ ਇਹ ਹੋਇਆ ਕਿ ਪਹਿਲਾਂ ਦੇ ਮੁਕਾਬਲੇ ਗੂਗਲ ਨੇ ਹੁਣ ਇਸ ਨੂੰ ਸਿੱਧਾ ਡਬਲ ਕਰ ਦਿੱਤਾ ਹੈ। ਮਤਲਬ ਦੀ ਹੁਣ ਤੁਸੀਂ 10,000 ਦੀ ਬਜਾਏ 20,000 ਫੋਟੋ ਅਪਲੋਡ ਕਰ ਸਕਦੇ ਹੋ। ਦਸ ਦੇਈਏ ਕਿ ਇਹ ਸਹੂਲਤ ਪ੍ਰਾਈਵੇਟ ਐਲਬਮ ਤੇ ਦੂਜੇ ਯੂਜ਼ਰਸ ਦੇ ਨਾਲ ਸ਼ੇਅਰ ਦੀ ਜਾਣ ਵਾਲੀ ਐਲਬਮ ਲਈ ਨਹੀਂ ਹੈ। 

ਹਾਲ ਹੀ 'ਚ ਗੂਗਲ ਨੇ ਅਨਲਿਮਟਿਡ ਫੋਟੋ ਤੇ ਵੀਡੀਓ ਬੈਕਅਪ ਦੇ ਫੰਕਸ਼ਨ 'ਚ ਵੀ ਕੁਝ ਬਦਲਾਅ ਕੀਤੇ ਸਨ। ਗੂਗਲ ਫੋਟੋ ਦੀ ਮਦਦ ਨਾਲ ਹੁਣ ਤੁਸੀਂ ਅਨਸਪੋਰਟਿਡ ਫਾਰਮੇਟ ਨੂੰ ਵੀ ਅਪਲੋਡ ਕਰ ਸਕਦੇ ਹੋ। ਪਰ ਇਹ ਵੀਡੀਓ ਤੁਹਾਨੂੰ ਸਟੋਰੇਜ ਸਪੇਸ 'ਚ ਗਿਣਿਆ ਜਾਵੇਗਾ। ਇਹ ਸਾਰੇ ਅਨਸਪੋਰਟਿਡ ਵੀਡੀਓ 6 ਦਸੰਬਰ ਤੋਂ ਬਾਅਦ ਸਟੋਰੇਜ ਸਪੇਸ ਦੀ ਜਗ੍ਹਾ ਲੈਣਗੇ।


Related News