ਗੂਗਲ ਫੋਨ ਐਪ ''ਚ ਆਇਆ Dark mode ਫੀਚਰ, ਇੰਝ ਕਰੋ ਇਸਤੇਮਾਲ

Saturday, Nov 17, 2018 - 06:24 PM (IST)

ਗੂਗਲ ਫੋਨ ਐਪ ''ਚ ਆਇਆ Dark mode ਫੀਚਰ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ- Google ਨੇ ਹੁਣ ਤੱਕ ਆਪਣੇ ਕਈ ਐਪਸ 'ਚ ਪਾਪੂਲਰ ਡਾਰਕ ਮੋਡ ਫੀਚਰ ਨੂੰ ਜੋੜਿਆ ਹੈ, ਜਿਨ੍ਹਾਂ 'ਚ ਗੂਗਲ ਨਿਊਜ਼, ਗੂਗਲ ਕਾਂਟੈਕਟਸ ਤੇ ਗੂਗਲ ਮੈਪਸ ਜਿਹੀਆਂ ਕਈ ਐਪਸ ਸ਼ਾਮਲ ਹਨ। ਵੇਖਿਆ ਜਾਵੇ ਤਾਂ ਡਾਰਕ ਮੋਡ ਦਾ ਟ੍ਰੇਂਡ ਗੂਗਲ ਨੇ ਹੀ ਸ਼ੁਰੂ ਕੀਤਾ ਸੀ, ਜਿਸ ਨੂੰ ਬਾਅਦ 'ਚ ਯੂਟਿਊਬ ਤੇ ਟਵਿੱਟਰ ਜਿਹੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਵੀ ਅਪਨਾਇਆ। ਹੁਣ ਗੂਗਲ ਆਪਣੇ ਫੋਨ ਐਪ (Phone) 'ਚ ਵੀ ਡਾਰਕ ਮੋੜ ਲੈ ਆਇਆ ਹੈ। Google Phone ਐਪ ਦੇ ਵਰਜਨ 26 ਨੂੰ ਡਾਰਕ ਮੋੜ ਫੀਚਰ ਮਿਲਿਆ ਹੈ।

Google Phone ਐਪ 'ਚ ਕਿਵੇਂ ਸੈੱਟ ਕਰੀਏ ਡਾਰਕ ਮੋੜ 
ਗੂਗਲ ਫੋਨ 'ਚ ਹੁਣ ਤੱਕ ਡਾਰਕ ਮੋਡ ਸਿਰਫ ਇਸ ਨੂੰ ਵਰਜਨ 25 'ਚ ਉਪਲੱਬਧ ਸੀ, ਪਰ ਹੁਣ ਇਹ ਸਾਰਿਆਂ ਯੂਜ਼ਰਸ ਲਈ ਉਪਲੱਬਧ ਹੋਵੇਗਾ। ਡਾਰਕ ਮੋਡ ਸੈੱਟ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਗੂਗਲ ਫੋਨ ਐਪ ਨੂੰ ਵਰਜਨ 27 ਲਈ ਅਪਡੇਟ ਕਰ ਲਵੇਂ। ਇਸ ਤੋਂ ਬਾਅਦ Settings 'ਚ ਜਾਓ ਤੇ ਫਿਰ 4isplay 'ਤੇ ਜਾਓ। ਹੁਣ ਡਾਰਕ ਥੀਮ ਆਪਸ਼ਨ 'ਤੇ ਕਲਿਕ ਕਰੋ। ਇਸ ਤੋਂ ਬਾਅਦ ਫੋਨ ਦਾ ਬੈਕਗਰਾਊਂਡ ਬਲੈਕ ਹੋ ਜਾਵੇਗਾ, ਜਦੋਂ ਕਿ ਫੋਨ 'ਤੇ ਵਿੱਖ ਰਿਹਾ ਟੈਕਸਟ ਵਾਈਟ ਹੀ ਰਹੇਗਾ।

ਡਾਰਕ ਮੋੜ ਦਾ ਫਾਇਦਾ 
ਗੂਗਲ ਦੇ ਮੁਤਾਬਕ ਡਾਰਕ ਮੋਡ ਫੋਨ ਦੀ ਬੈਟਰੀ ਲਾਈਫ ਬਚਾਉਂਦਾ ਹੈ ਤੇ ਇਸ ਦੀ ਵਜ੍ਹਾ ਨਾਲ ਬੈਟਰੀ ਲੰਬੇ ਸਮੇਂ ਤੱਕ ਚੱਲਦੀ ਹੈ। ਮਤਲਬ ਜੇਕਰ ਤੁਸੀਂ ਫੋਨ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਡਾਰਕ ਮੋਡ ਫੀਚਰ ਤੁਹਾਡੇ ਤੇ ਤੁਹਾਡੇ ਫੋਨ ਦੀ ਲਾਈਫ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।


Related News