ਪੰਜਾਬ ''ਚ ਭਿਆਨਕ ਹਾਦਸਾ! ਗੰਭੀਰ ਜ਼ਖ਼ਮੀ ਹਾਲਤ ''ਚ ਗੱਡੀ ''ਚ ਹੀ ਫੱਸਿਆ ਰਹਿ ਗਿਆ ਡਰਾਈਵਰ; ਹੋਈ ਦਰਦਨਾਕ ਮੌਤ

Friday, Sep 19, 2025 - 01:21 PM (IST)

ਪੰਜਾਬ ''ਚ ਭਿਆਨਕ ਹਾਦਸਾ! ਗੰਭੀਰ ਜ਼ਖ਼ਮੀ ਹਾਲਤ ''ਚ ਗੱਡੀ ''ਚ ਹੀ ਫੱਸਿਆ ਰਹਿ ਗਿਆ ਡਰਾਈਵਰ; ਹੋਈ ਦਰਦਨਾਕ ਮੌਤ

ਸੰਗਰੂਰ (ਬਿਊਰੋ): ਸੁਨਾਮ-ਬਠਿੰਡਾ ਓਵਰਬ੍ਰਿੱਜ 'ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਟ੍ਰੈਫ਼ਿਕ ਨੂੰ ਮੁੜ ਸੁਚਾਰੂ ਕਰ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 950,00,00,000 ਰੁਪਏ Invest ਕਰੇਗੀ ਵੱਡੀ ਕੰਪਨੀ! ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ

ਜਾਣਕਾਰੀ ਮੁਤਾਬਕ ਦੇਰ ਰਾਤ ਸੁਨਾਮ-ਬਠਿੰਡਾ ਓਵਰਬ੍ਰਿਜ 'ਤੇ ਪਟਿਆਲਾ ਤੋਂ ਬਠਿੰਡਾ ਵੱਲ ਜਾ ਰਿਹਾ ਇਕ ਟਰੱਕ ਚਾਰੇ ਦੀ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਇਕ ਦੂਜੇ ਟਰੱਕ ਵਿਚ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਟਰੱਕ ਵਿਚ ਹੀ ਫੱਸ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਹਾਈਡ੍ਰਾ ਮਸ਼ੀਨ ਬੁਲਾ ਕੇ ਡਰਾਈਵਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਗੰਭੀਰ ਸੱਟਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ

ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਮਗਰੋਂ ਓਵਰਬ੍ਰਿੱਜ 'ਤੇ ਭਾਰੀ ਜਾਮ ਦੀ ਸਥਿਤੀ ਬਣ ਗਈ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਬ੍ਰਿਜ ਨੂੰ ਖਾਲੀ ਕਰਵਾਇਆ ਤੇ ਟ੍ਰੈਫਿਕ ਨੂੰ ਮੁੜ ਬਹਾਲ ਕਰਵਾਇਆ ਗਿਆ। ਫ਼ਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸੇ ਦੀ ਅਸਲ ਵਜ੍ਹਾ ਕੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News