ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
Wednesday, Nov 22, 2023 - 06:05 PM (IST)
ਗੈਜੇਟ ਡੈਸਕ- ਤੁਹਾਡੇ 'ਚ ਬਹੁਤ ਸਾਰੇ ਲੋਕ 'ਗੂਗਲ ਪੇਅ' (Google Pay) ਦਾ ਇਸਤੇਮਾਲ ਕਰਦੇ ਹੋਣਗੇ। ਗੂਗਲ ਪੇਅ ਭਾਰਤ 'ਚ ਇਸਤੇਮਾਲ ਹੋਣ ਵਾਲੇ ਟਾਪ ਯੂ.ਪੀ.ਆਈ. ਪੇਮੈਂਟ 'ਚੋਂ ਇਕ ਹੈ। ਗੂਗਲ ਨੇ ਆਪਣੇ ਸਾਰੇ ਗੂਗਲ ਪੇਅ ਯੂਜ਼ਰਜ਼ ਲਈ ਵੱਡਾ ਅਲਰਟ ਜਾਰੀ ਕੀਤਾ ਹੈ। ਗੂਗਲ ਨੇ ਆਪਣੇ ਯੂਜ਼ਰਜ਼ ਨੂੰ ਕਿਹਾ ਹੈ ਕਿ ਗਲਤੀ ਨਾਲ ਵੀ ਆਪਣੇ ਫੋਨ 'ਚ ਕੁਝ ਐਪਸ ਨੂੰ ਡਾਊਨਲੋਡ ਨਾ ਕਰੋ। ਗੂਗਲ ਨੇ ਕਿਹਾ ਹੈ ਕਿ ਇਨ੍ਹਾਂ ਐਪਸ ਰਾਹੀਂ ਹੈਕਰ ਤੁਹਾਡੇ ਫੋਨ 'ਤੇ ਆਉਣ ਵਾਲੇ ਓ.ਟੀ.ਪੀ. ਨੂੰ ਦੇਖ ਸਕਦੇ ਹਨ। ਇਸਤੋਂ ਇਲਾਵਾ ਤੁਹਾਡਾ ਬੈਂਕ ਖਾਤਾ ਵੀ ਖ਼ਾਲੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਜਲਦ ਹੀ ਸਾਰੇ ਐਂਡਰਾਇਡ ਫੋਨਾਂ 'ਚ ਮਿਲੇਗੀ ਟ੍ਰਾਈ ਦੇ ਡੂ-ਨਾਟ-ਡਿਸਟਰਬ ਐਪ ਦੀ ਸੇਵਾ, ਪੜ੍ਹੋ ਪੂਰੀ ਖ਼ਬਰ
ਸਕਰੀਨ ਸ਼ੇਅਰਿੰਗ ਐਪ ਨੂੰ ਲੈ ਕੇ ਕੀਤਾ ਅਲਰਟ
ਗੂਗਲ ਨੇ ਆਪਣੇ ਯੂਜ਼ਰਜ਼ ਨੂੰ ਸਕਰੀਨ ਸ਼ੇਅਰਿੰਗ ਐਪ ਨੂੰ ਡਾਊਨਲੋਡ ਨਾ ਕਰਨ ਲਈ ਕਿਹਾ ਹੈ। ਗੂਗਲ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਮੋਬਾਇਲ ਐਪ ਨੂੰ ਡਾਊਨਲੋਡ ਨਾ ਕਰੋ ਜਿਸ ਵਿਚ ਸਕਰੀਨ ਸ਼ੇਅਰਿੰਗ ਅਤੇ ਰਿਮੋਟ ਕੰਟਰੋਲ ਦਾ ਆਪਸ਼ਨ ਹੋਵੇ। ਸਕਰੀਨ ਸ਼ੇਅਰਿੰਗ ਐਪਸ ਦਾ ਇਸਤੇਮਾਲ ਲੋਕਾਂ ਨੂੰ ਦੂਰੋਂ ਠੱਗਣ ਲਈ ਕੀਤਾ ਜਾ ਰਿਹਾ ਹੈ। ਇਸ ਸਮੇਂ Screen Share, AnyDesk ਅਤੇ TeamViewer ਵਰਗੇ ਐਪਸ ਕਾਫੀ ਲੋਕਪ੍ਰਸਿੱਧ ਹਨ ਜੋ ਕਿ ਸਕਰੀਨ ਸ਼ੇਅਰਿੰਗ ਐਪ ਹਨ। ਇਨ੍ਹਾਂ ਐਪਸ ਦੀ ਮਦਦ ਨਾਲ ਕਿਸੇ ਵੀ ਫੋਨ ਦੀ ਸਕਰੀਨ ਨੂੰ ਦੂਰ ਬੈਠਾ ਕੋਈ ਵੀ ਵਿਅਕਤੀ ਦੇਖ ਸਕਦਾ ਹੈ।
ਇਨ੍ਹਾਂ ਐਪਸ ਦੀ ਮਦਦ ਨਾਲ ਤੁਹਾਡੇ ਫੋਨ 'ਚ ਸੇਵ ਕਿਸੇ ਵੀ ਜਾਣਕਾਰੀ ਨੂੰ ਦੇਖਿਆ ਜਾ ਸਕਦਾ ਹੈ। ਓ.ਟੀ.ਪੀ. ਵੀ ਦੇਖੇ ਜਾ ਸਕਦੇ ਹਨ ਅਤੇ ਤੁਹਾਡੇ ਬੈਂਕ ਅਕਾਊਂਟ ਨੂੰ ਖ਼ਾਲੀ ਕੀਤਾ ਜਾ ਸਕਦਾ ਹੈ। ਗੂਗਲ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ 'ਚੋਂ ਕੋਈ ਵੀ ਐਪ ਤੁਹਾਡੇ ਫੋਨ 'ਚ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰ ਦਿਓ।
ਇਹ ਵੀ ਪੜ੍ਹੋ- WhatsApp 'ਚ ਆ ਰਿਹੈ AI ਚੈਟਬਾਟ ਦਾ ਸਪੋਰਟ, ਇਨ੍ਹਾਂ ਯੂਜ਼ਰਜ਼ ਨੂੰ ਮਿਲਿਆ ਅਪਡੇਟ