ਹੁਣ Google Pay ਹੋਵੇਗਾ ਹੋਰ ਵੀ ਸੁਰੱਖਿਅਤ, ਡਿਲੀਟ ਕਰ ਸਕੋਗੇ ਟ੍ਰਾਂਜੈਕਸ਼ਨ ਹਿਸਟਰੀ

03/12/2021 3:36:10 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਪੇਮੈਂਟ ਐਪ ‘ਗੂਗਲ ਪੇਅ’ ’ਚ ਇਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਹ ਬਦਲਾਅ ਪ੍ਰਾਈਵੇਸੀ ਦੇ ਲਿਹਾਜ ਨਾਲ ਬਿਹਤਰੀਨ ਹੈ। ਗੂਗਲ ਪੇਅ ਐਪ ’ਚੋਂ ਉਪਭੋਗਤਾ ਜਲਦੀ ਹੀ ਆਪਣੀ ਟ੍ਰਾਂਜੈਕਸ਼ਨ ਹਿਸਟਰੀ ਡਿਲੀਟ ਕਰ ਸਕਣਗੇ।

ਇਸ ਫੀਚਰ ਨੂੰ ਗੂਗਲ ਪੇਅ ਦੀ ਨਵੀਂ ਅਪਡੇਟ ਨਾਲ ਜਾਰੀ ਕੀਤਾ ਜਾਵੇਗਾ। ਇਸ ਅਪਡੇਟ ਦੇ ਆਉਣ ਨਾਲ ਗੂਗਲ ਪੇਅ ਦੀ ਟ੍ਰਾਂਜੈਕਸ਼ਨ ਹਿਸਟਰੀ ’ਤੇ ਉਪਭੋਗਤਾਵਾਂ ਦਾ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਰਹੇਗਾ। ਇਸ ਫੀਚਰ ਨੂੰ ਪ੍ਰਾਈਵੇਟ ਡਾਟਾ ਦੀ ਗਲਤ ਵਰਤੋਂ ਹੋਣ ਤੋਂ ਬਚਾਉਣ ਲਈ ਲਿਆਇਆ ਜਾ ਰਿਹਾ ਹੈ। ਇਸ ਨੂੰ ਮਰਚੇਂਟ ਲਈ ਜਾਰੀ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

PunjabKesari

ਇਹ ਵੀ ਪੜ੍ਹੋ– ਆ ਗਿਆ ਦੇਸ਼ ਦਾ ਪਹਿਲਾ ਫੋਲਡੇਬਲ ਕੂਲਰ, ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ

ਗੂਗਲ ਪੇਅ ਦੇ ਇਸ ਨਵੇਂ ਫੀਚਰ ਨਾਲ ਯੂਜ਼ਰ ਆਪਣੇ ਲਾਸਟ 10 ਯੂ.ਪੀ.ਆਈ. ਟ੍ਰਾਂਜੈਕਸ਼ਨ ਨੂੰ ਡਿਲੀਟ ਜਾਂ ਟੋਕਨਾਈਜ਼ਡ ਕਰ ਸਕਦੇ ਹੈ। ਇਸ ਨਾਲ ਇਨ੍ਹਾਂ ਟ੍ਰਾਂਜੈਕਸ਼ਨ ਦਾ ਕੰਟਰੋਲ ਗੂਗਲ ਨੂੰ ਨਹੀਂ ਮਿਲ ਸਕੇਗਾ। ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਟੋਕਨਾਈਜ਼ਡ ਇਕ ਪ੍ਰੋਸੈਸ ਹੁੰਦਾ ਹੈ, ਜਿਸ ਨਾਲ ਕੰਪਨੀ ਦੇ ਇੰਟਰਨਲ ਨੈੱਟਵਰਕ ਤੋਂ ਸੈਂਸੀਟਿਵ ਡਾਟਾ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਵਿਚ ਡਾਟਾ ਨੂੰ ਕਿਸੇ ਹੋਰ ਡਾਟਾ ਨਾਲ ਰਿਪਲੇਸ ਕਰ ਦਿੱਤਾ ਜਾਂਦਾ ਹੈ। ਜਿਵੇਂ ਮੰਨ ਲਓ ਕਿ ਤੁਹਾਡਾ ਕਾਰਡ ਨੰਬਰ 1234-5678-9012-3456 ਹੈ। ਇਸ ਨੂੰ ਟੋਕਨ ’ਚ ਬਦਲਣ ਤੋਂ ਬਾਅਦ KRI9955ISH20NA ਵਰਗਾ ਕੁਝ ਹੋ ਜਾਵੇਗਾ। ਜਿਸ ਕਾਰਨ ਤੁਹਾਡਾ ਡਾਟਾ ਸੁਰੱਖਿਅਤ ਰਹੇਗਾ। 

ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

PunjabKesari

ਯੂ.ਪੀ.ਆਈ. ਤੋਂ ਇਲਾਵਾ ਕੰਪਨੀ ਉਪਭੋਗਤਾ ਨੂੰ ਕਾਨਟੈਕਟਲੈੱਸ ਕਾਰਡ ਟ੍ਰਾਂਜੈਕਸ਼ਨ ਕਰਨ ਦੀ ਵੀ ਸਹੂਲਤ ਦੇਵੇਗੀ। ਇਸ ਲਈਵੀ ਟੋਕਨਾਈਜ਼ਡ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਜਾਵੇਗੀ। ਜੋ ਉਨ੍ਹਾਂ ਦੇ ਸਮਾਰਟਫੋਨ ਨਾਲ ਲਿੰਕ ਰਹਿਣਗੇ। ਗੂਗਲ ਪਲੇ ਦੀ ਨਵੀਂ ਅਪਡੇਟ ਤੋਂ ਬਾਅਦ ਯੂਜ਼ਰ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਦੀ ਹਿਸਟਰੀ ਨੂੰ ਡਿਲੀਟ ਵੀ ਕਰ ਸਕਣਗੇ। ਗੂਗਲ ਉਸ ਡਾਟਾ ਨੂੰ ਹੀ ਸਟੋਰ ਕਰਕੇ ਰੱਖੇਗਾ ਜੋ ਟ੍ਰਾਂਜੈਕਸ਼ਨ ਲਈ ਜ਼ਰੂਰੀ ਹੋਵੇਗਾ। 

ਇਹ ਵੀ ਪੜ੍ਹੋ– ਸ਼ਾਨਦਾਰ ਆਫਰ: ਹੁਣ ਸਿਰਫ਼ 299 ਰੁਪਏ ’ਚ ਘਰ ਲੈ ਜਾਓ ਆਈਟੈੱਲ ਦਾ 4ਜੀ ਸਮਾਰਟਫੋਨ

ਭਾਰਤੀ ਕਾਨੂੰਨ ਮੁਤਾਬਕ, ਗੂਗਲ ਪੇਅ ਇਕ ਥਰਡ ਪਾਰਟੀ ਇੰਟਰਮੀਡੀਅਰੀ ਹੈ। ਇਸ ਕਾਰਨ ਲਾਈਸੈਂਸਡ ਪੇਮੈਂਟ ਸਿਸਟਮ ਪ੍ਰੋਵਾਈਡਰ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ। ਜ਼ਿਆਦਾਕਰ ਯੂ.ਪੀ.ਆਈ. ਐਪਸ ਇਸੇ ਕਾਨੂੰਨ ਕਾਰਨ ਫੰਡਸ ਨੂੰ ਮੈਨੇਜ ਨਹੀਂ ਕਰ ਸਕਦੇ। ਇਨ੍ਹਾਂ ਦਾ ਰੋਲ ਸਿਰਫ ਟ੍ਰਾਂਜੈਕਸ਼ਨ ਲਈ ਸੁਵਿਧਾ ਦੇਣਾ ਹੈ। ਜਨਵਰੀ ਦੀ ਰਿਪੋਰਟ ਮੁਤਾਬਕ, ਗੂਗਲ ਪੇਅ 853 ਮਿਲੀਅਨ ਟ੍ਰਾਂਜੈਕਸ਼ਨ ਨਾਲ ਦੇਸ਼ ’ਚ ਫੋਨ ਪੇ ਤੋਂ ਬਾਅਦ ਦੂਜੇ ਸਥਾਨ ’ਤੇ ਸੀ। ਫੋਨ ਪੇ ’ਤੇ 968 ਮਿਲੀਅਨ ਟ੍ਰਾਂਜੈਕਸ਼ਨ ਹੋਏ ਸਨ। 


Rakesh

Content Editor

Related News