ਪਲੇਅ-ਸਟੋਰ ਤੋਂ ਕਈ ਘੰਟਿਆਂ ਤਕ ਗਾਇਬ ਰਿਹਾ Google Pay, ਯੂਜ਼ਰਸ ਰਹੇ ਪਰੇਸ਼ਾਨ

08/19/2020 2:31:46 AM

ਗੈਜੇਟ ਡੈਸਕ– ਭਾਰਤ ’ਚ ਲੋਕਪ੍ਰਸਿੱਧ ਡਿਜੀਟਲ ਪੇਮੈਂਟ ਐਪ Google Pay ਗੂਗਲ ਪਲੇਅ ਸਟੋਰ ਤੋਂ ਕਈ ਘੰਟਿਆਂ ਤਕ ਗਾਇਬ ਰਹੀ। ਇਸ ਕਾਰਨ ਕਈ ਯੂਜ਼ਰਸ ਨੂੰ ਪਰੇਸ਼ਾਨੀ ਹੋਈ ਹੈ। ਯੂਜ਼ਰਸ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸ਼ਿਕਾਇਤਾਂ ਵੀ ਕੀਤੀਆਂ ਹਨ। ਹਾਲਾਂਕਿ, ਹੁਣ Google Pay ਗੂਗਲ ਪਲੇਅ ਸਟੋਰ ’ਤੇ ਵਾਪਸ ਆ ਗਿਆ ਹੈ। ਪਲੇਅ ਸਟੋਰ ’ਤੇ Google Pay ਦੇ ਅਪਡੇਟ ਹੋਣ ਦੀ ਤਾਰੀਖ਼ ਵੀ 17 ਅਗਸਤ ਵਿਖਾਈ ਦੇ ਰਹੀ ਹੈ।  ਗੂਗਲ ਨੇ ਅਜੇ ਇਸ ’ਤੇ ਕੋਈ ਬਿਆਨ ਨਹੀਂ ਦਿੱਤਾ। 

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਐੱਸ.ਬੀ.ਆਈ. ਅਤੇ ਯੂ.ਪੀ.ਆਈ. ਦੇ ਸਰਵਰ ਡਾਊਨ ਹੋਣ ਕਾਰਨ ਗੂਗਲ-ਪੇਅ ਅਤੇ ਫੋਨ-ਪੇਅ ਵਰਗੀਆਂ ਐਪਸ ਕਾਫੀ ਦੇਰ ਤਕ ਬੰਦ ਰਹੀਆਂ ਸਨ। ਹਾਲਾਂਕਿ, ਫਿਲਹਾਲ ਕੋਈ ਦਿੱਕਤ ਨਹੀਂ ਹੈ। ਖ਼ਬਰ ਇਹ ਵੀ ਆ ਰਹੀ ਹੈ ਕਿ ਗੂਗਲ ਅਗਲੇ ਸਾਲ ਤਕ ਡਿਜੀਟਲ ਬੈਂਕ ਖੋਲ੍ਹਣ ਵਾਲੀ ਹੈ। ਇਸ ਲਈ ਗੂਗਲ ਮੌਜੂਦਾ ਬੈਂਕ ਨਾਲ ਸਾਂਝੇਦਾਰੀ ਕਰੇਗੀ। ਗੂਗਲ ਦਾ ਡਿਜੀਟਲ ਬੈਂਕ ਪਹਿਲਾਂ ਅਮਰੀਕਾ ’ਚ ਸ਼ੁਰੂ ਹੋਵੇਗੀ। ਇਸ ਲਈ BBVA ਅਤੇ BMO ਵਰਗੇ ਅਮਰੀਕੀ ਬੈਂਕ ਨਾਲ ਗੱਲ ਚੱਲ ਰਹੀ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਯੂਜ਼ਰ ਦੇ ਅਕਾਊਂਟ ਨੂੰ ਬੈਂਕ ਮੈਨੇਜ ਕਰਨਗੇ, ਜਦਕਿ ਪੇਮੈਂਟ ਗੂਗਲ ਪੇਅ ਐਪ ਰਾਹੀਂ ਹੋਵੇਗੀ। 


Rakesh

Content Editor

Related News