ਗੂਗਲ ਨੇ ਤੁਰੰਤ ਬੰਦ ਕਰ ਦਿੱਤਾ ਇਹ ਫੀਚਰ, ਇਕ ਗਲਤੀ ਨੇ ਕਰ ਦਿੱਤਾ ਸਭ ਖ਼ਤਮ

Saturday, Feb 24, 2024 - 02:11 PM (IST)

ਗੈਜੇਟ ਡੈਸਕ- ਗੂਗਲ ਦੇ ਸਾਰੇ ਏ.ਆਈ. ਟੂਲ ਵਿਵਾਦਿਤ ਰਹੇ ਹਨ ਅਤੇ ਹੁਣ ਇਸ ਵਿਚ ਜੈਮਿਨੀ ਦਾ ਵੀ ਨਾਂ ਸ਼ਾਮਲ ਹੋ ਗਿਆ ਹੈ। ਜੈਮਿਨੀ ਨੂੰ ਲੈਕੇ ਗੂਗਲ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਅਤੇ ਕਿਹਾ ਸੀ ਕਿ ਇਹ ਸਭ ਤੋਂ ਸਹੀ ਅਤੇ ਬੈਸਟ ਟੂਲ ਹੈ ਪਰ ਹੁਣ ਗੂਗਲ ਖੁਦ ਆਪਣੇ ਇਸ ਏ.ਆਈ. ਟੂਲ ਤੋਂ ਸ਼ਰਮਿੰਦਾ ਹੋ ਗਿਆ ਹੈ। ਗੂਗਲ ਨੇ ਜੈਮਿਨੀ ਦੇ ਸਭ ਤੋਂ ਖਾਸ ਫੀਚਰ ਏ.ਆਈ. ਇਮੇਜ ਜਨਰੇਸ਼ਨ ਫੀਚਰ ਨੂੰ ਬੰਦ ਕਰ ਦਿੱਤਾ ਹੈ। ਗੂਗਲ ਨੂੰ ਇਹ ਕਦਮ ਜੈਮਿਨੀ ਦੀ ਇਕ ਗਲਤੀ ਤੋਂ ਬਾਅਦ ਚੁੱਕਣਾ ਪਿਆ ਹੈ। ਜੈਮਿਨੀ ਦੀ ਗਲਤੀ ਲਈ ਗੂਗਲ ਨੇ ਮੁਆਫੀ ਵੀ ਮੰਗੀ ਹੈ। 

ਕੀ ਹੈ ਵਿਵਾਦਿਤ ਮਾਮਲਾ

ਗੂਗਲ ਦੇ ਜੈਮਿਨੀ ਨੇ ਕੁਝ ਇਤਿਹਾਸਕ ਫੋਟੋਆਂ ਦੇ ਨਾਲ ਗਲਤੀਆਂ ਕੀਤੀਆਂ ਜਿਸ ਤੋਂ ਬਾਅਦ ਗੂਗਲ ਨੇ ਕਿਹਾ ਕਿ ਇਸ ਨੂੰ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਨਵੇਂ ਸੰਸਕਰਣ ਦੇ ਨਾਲ ਪੇਸ਼ ਕੀਤਾ ਜਾਵੇਗਾ। ਗੂਗਲ ਦੇ ਜੈਮਿਨੀ ਨੇ ਕੁਝ ਨਸਲੀ ਤਸਵੀਰਾਂ ਵੀ ਬਣਾਈਆਂ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਹੈ ਜੈਮਿਨੀ 'ਤੇ ਨਸਲੀ ਪੱਖਪਾਤ ਤੋਂ ਪੀੜਤ ਹੋਣ ਦਾ ਵੀ ਦੋਸ਼ ਹੈ।

ਗੂਗਲ ਦੇ ਜੈਮਿਨੀ 'ਤੇ ਐਲੋਨ ਮਸਕ ਨੇ ਵੀ ਟਿੱਪਣੀ ਕੀਤੀ ਹੈ। ਉਨ੍ਹਾਂ ਇੱਕ ਪੋਸਟ ਵਿੱਚ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਗੂਗਲ ਨੇ ਆਪਣੀ ਏ.ਆਈ. ਇਮੇਜ ਜਨਰੇਸ਼ਨ ਵਿੱਚ ਭੂਮਿਕਾ ਨਿਭਾਈ ਕਿਉਂਕਿ ਇਸ ਨਾਲ ਉਨ੍ਹਾਂ ਦੀ ਪਾਗਲ ਨਸਲਵਾਦੀ, ਸਭਿਅਤਾ ਵਿਰੋਧੀ ਪ੍ਰੋਗਰਾਮਿੰਗ ਨੂੰ ਸਾਰਿਆਂ ਲਈ ਸਪੱਸ਼ਟ ਹੋ ਗਈ।''

ਪੀ.ਐੱਮ. ਮੋਦੀ 'ਤੇ ਕੀਤੀ ਟਿੱਪਣੀ

ਜੈਮਿਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਵਿਵਾਦਿਤ ਟਿੱਪਣੀ ਕੀਤੀ। ਇਕ ਯੂਜ਼ਰ ਨੇ ਗੂਗਲ ਦੇ ਏ.ਆਈ. ਚੈਟ ਟੂਲ ਜੈਮਿਨੀ ਤੋਂ ਪੁੱਛਿਆ ਸੀ ਕਿ ਕੀ ਨਰਿੰਦਰ ਮੋਦੀ ਫਾਸੀਵਾਦੀ ਹੈ? ਇਸ ਸਵਾਲ ਦੇ ਜਵਾਬ 'ਚ ਜੈਮਿਨੀ ਨੇ ਕਿਹਾ ਕਿ ਨਰਿੰਦਰ ਮੋਦੀ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ। ਉਨ੍ਹਾਂ 'ਤੇ ਅਜਿਹੀਆਂ ਨੀਤੀਆਂ ਲਾਗੂ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਕੁਝ ਮਾਹਿਰਾਂ ਨੇ ਇਸਨੂੰ ਫਾਸੀਵਾਦੀ ਦੱਸਿਆ ਹੈ। ਇਹ ਦੋਸ਼ ਕਈ ਪਹਿਲੂਆਂ 'ਤੇ ਆਧਾਰਿਤ ਹਨ। ਇਸ ਵਿਚ ਭਾਜਪਾ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਵੀ ਸ਼ਾਮਲ ਹੈ। 

ਇਸਤੋਂ ਬਾਅਦ ਕੇਂਦਰੀ ਇਲੈਕਟ੍ਰੋਨਿਕ ਅਤੇ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਗੂਗਲ ਨੂੰ ਉਸਦੇ ਏ.ਆਈ. ਟੂਲ ਜੈਮਿਨੀ ਨੂੰ ਲੈ ਕੇ ਸਖਤ ਚਿਤਾਵਨੀ ਦਿੱਤੀ ਹੈ। ਰਾਜੀਵ ਮੁਤਾਬਕ, ਏ.ਆਈ. ਟੂਲ ਜੈਮਿਨੀ ਦੇ ਰਿਪਲਾਈ ਨੇ ਆਈ.ਟੀ. ਨਿਯਮਾਂ ਦੇ ਨਾਲ-ਨਾਲ ਕ੍ਰਿਮੀਨਲ ਕੋਡ ਦੀਆਂ ਕਈ ਵਿਵਸਥਾਵਾਂ ਦੀ ਸਿੱਧੀ ਉਲੰਘਣਾ ਕੀਤੀ ਹੈ। 


Rakesh

Content Editor

Related News