ਐਂਡ੍ਰਾਇਡ ਯੂਜ਼ਰਸ ਲਈ ਖੁਸ਼ਖਬਰੀ, ਮੈਲਵੇਅਰ ਵਿਰੁੱਧ ਗੂਗਲ ਦਾ ਵੱਡਾ ਕਦਮ

Friday, Nov 08, 2019 - 02:17 AM (IST)

ਐਂਡ੍ਰਾਇਡ ਯੂਜ਼ਰਸ ਲਈ ਖੁਸ਼ਖਬਰੀ, ਮੈਲਵੇਅਰ ਵਿਰੁੱਧ ਗੂਗਲ ਦਾ ਵੱਡਾ ਕਦਮ

ਗੈਜੇਟ ਡੈਸਕ—ਜੇਕਰ ਤੁਸੀਂ ਐਂਡ੍ਰਾਇਡ ਸਮਾਰਟਫੋਨਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਡਿਵਾਈਸ ਮਾਲਵੇਅਰ ਅਟੈਕ ਸ਼ਿਕਾਰ ਹੋਇਆ ਹੋਵੇਗਾ। ਆਏ ਦਿਨ ਇਹ ਖਬਰਾਂ ਆਉਂਦੀਆਂ ਰਹੀਆਂ ਹਨ ਕਿ ਗੂਗਲ ਪਲੇਅ ਸਟੋਰ 'ਤੇ ਕਈ ਐਪਸ ਅਜਿਹੀਆਂ ਪਾਈਆਂ ਗਈਆਂ ਹਨ ਜੋ ਤੁਹਾਡੀਆਂ ਜਾਣਕਾਰੀਆਂ ਚੋਰੀ ਕਰਦੀਆਂ ਹਨ। ਇਨ੍ਹਾਂ 'ਚ ਮੈਲਵੇਅਰ, ਕਲਿਕਵੇਅਰ, ਐਡਵੇਅਰ ਤੋਂ ਲੈ ਕੇ ਖਤਰਨਾਕ ਰੈਂਸਮਵੇਅਰ ਵੀ ਹੁੰਦੇ ਹਨ।

ਗੂਗਲ ਨੇ ਐਂਡ੍ਰਾਇਡ ਮੈਲਵੇਅਰ ਤੋਂ ਨਜਿੱਠਣ ਲਈ ਕੁਝ ਸਾਈਬਰ ਸਕਿਓਰਟੀ ਕੰਪਨੀਆਂ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਨੂੰ App Defense Alliance ਕਿਹਾ ਜਾ ਰਿਹਾ ਹੈ। ਇਸ ਦੇ ਤਹਿਤ ਨਵੇਂ ਥ੍ਰੈਟਸ ਦਾ ਪਤਾ ਲਗਾ ਕੇ ਸਮਾਰਟਫੋਨਸ ਨੂੰ ਇਸ ਤਰ੍ਹਾਂ ਦੇ ਮੈਲਵੇਅਰ ਅਟੈਕਸ ਤੋਂ ਬਚਾਇਆ ਜਾ ਸਕੇਗਾ।

ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ 2017 'ਚ Google Play Protect ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮੁੱਖ ਕੰਮ ਗੂਗਲ ਪਲੇਅ ਸਟੋਰ ਦੇ ਐਪਸ ਨੂੰ ਸਕੈਨ ਕਰਨਾ ਹੈ। ਕੰਪਨੀ ਦਾ ਦਾਅਵਾ ਹੈ ਕਿ ਪੰਚ ਲੱਖ ਐਪਸ ਨੂੰ ਸਕੈਨ ਕਰਦਾ ਰਹਿੰਦਾ ਹੈ। ਹਾਲਾਂਕਿ ਹੁਣ ਤਕ ਇਸ ਨਾਲ ਗੂਗਲ ਪਲੇਅ ਸਟੋਰ 'ਤੇ ਮੈਲਵੇਅਰ 'ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲਗਾਇਆ ਜਾ ਸਕਿਆ ਹੈ।

ਕੰਪਨੀ ਆਪਣੇ ਗੂਗਲ ਪਲੇਅ ਪ੍ਰੋਟੈਕਟ ਮੈਲਵੇਅਰ ਡਿਟੈਕਸ਼ਨ ਸਿਸਟਮ ਨੂੰ ਆਪਣੇ ਹਰ ਪਾਰਟਨਰ ਸਕੈਨਿੰਗ ਇੰਜਣ 'ਚ ਇੰਟੀਗ੍ਰੇਟ ਕਰ ਰਹੀ ਹੈ। ਭਾਵ ਇਸ ਨਾਲ ਥਰਡ ਪਾਰਟੀ ਐਪਸ ਨੂੰ ਗੂਗਲ ਪਲੇਅ ਸਟੋਰ 'ਤੇ ਲਿਆਉਣ ਤੋਂ ਪਹਿਲਾਂ ਬਿਹਤਰੀਨ ਤਰੀਕੇ ਨਾਲ ਜਾਂਚਿਆ ਜਾ ਸਕੇਗਾ।

ਗੂਗਲ ਨਾਲ App Defense Alliance ਦੇ ਤਹਿਤ  ESET, Lookout  ਅਤੇ Zimperium  ਨਾਲ ਪਾਰਟਨਸ਼ਿਪ ਕੀਤੀ ਹੈ। App Defense Alliance ਨਾਲ ਯੂਜ਼ਰਸ ਨੂੰ ਅਸਰ ਪਵੇਗਾ ਕਿਉਂਕਿ ਇਸ ਨਾਲ ਐਂਡ੍ਰਾਇਡ 'ਤੇ ਪਹਿਲੇ ਦੇ ਮੁਕਾਬਲੇ ਮੈਲਵੇਅਰ ਅਟੈਕਸ ਘੱਟ ਹੋ ਸਕਦੇ ਹਨ। ਹਾਲਾਂਕਿ ਅਜਿਹਾ ਨਹੀਂ ਹੈ ਕਿ ਇਸ ਨਾਲ ਮੈਲਵੇਅਰ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਜਾ ਸਕਦਾ ਹੈ।


author

Karan Kumar

Content Editor

Related News